ਕਿਸਾਨ ਸੰਘਰਸ਼ ਸ਼ੰਭੂ ਤੇ ਢਾਬੀ ਗੁੱਜਰਾਂ ਬਾਰਡਰਾਂ ’ਤੇ ਬਹਿ ਕੇ ਲੜਾਂਗੇ : ਪੰਧੇਰ

ਕਿਸਾਨ ਸੰਘਰਸ਼ ਸ਼ੰਭੂ ਤੇ ਢਾਬੀ ਗੁੱਜਰਾਂ ਬਾਰਡਰਾਂ ’ਤੇ ਬਹਿ ਕੇ ਲੜਾਂਗੇ : ਪੰਧੇਰ

ਸ਼ੰਭੂ(ਪਟਿਆਲਾ), 8 ਮਾਰਚ- ਕਿਸਾਨ ਆਗੂ ਸਰਵਣ ਸਿੰਘ ਪੱਧਰ ਨੇ ਅੱਜ ਇਥੇ ਐਲਾਨ ਕੀਤਾ ਕਿ ਕਿਸਾਨ ਸੰਘਰਸ਼ ਦਿੱਲੀ ਦੀ ਬਜਾਏ ਹਰਿਆਣੇ ਦੀਆਂ ਬਰੂਹਾਂ ’ਤੇ ਹੀ ਲੜਿਆ ਜਾਵੇਗਾ। ਕਿਸਾਨ ਟਕਰਾਅ ’ਚ ਨਹੀਂ ਪੈਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਰੋਕਾਂ ਹਟਾਉਣ ਤੋਂ ਬਾਅਦ ਕਿਸਾਨ ਦਿੱਲੀ ਕੂਚ ਕਰਨਗੇ। ਇਸ ਨੂੰ ਭਾਵੇਂ ਸਾਲ-ਦੋ ਸਾਲ ਲੱਗ ਜਾਣ। ਸੰਘਰਸ਼ ਸ਼ੰਭੂ ਅਤੇ ਢਾਬੀ […]

ਰਮੇਸ਼ ਸਿੰਘ ਅਰੋੜਾ ਬਣੇ ਪਾਕਿ ਪੰਜਾਬ ਦੇ ਪਹਿਲੇ ਸਿੱਖ ਮੰਤਰੀ

ਰਮੇਸ਼ ਸਿੰਘ ਅਰੋੜਾ ਬਣੇ ਪਾਕਿ ਪੰਜਾਬ ਦੇ ਪਹਿਲੇ ਸਿੱਖ ਮੰਤਰੀ

ਲਾਹੌਰ, 7 ਮਾਰਚ- ਤਿੰਨ ਵਾਰ ਵਿਧਾਇਕ ਰਹੇ ਰਮੇਸ਼ ਸਿੰਘ ਅਰੋੜਾ ਨੇ ਅੱਜ ਸੂਬਾ ਪੰਜਾਬ ਦੇ ਮੰਤਰੀ ਵਜੋਂ ਸਹੁੰ ਚੁੱਕੀ। ਭਾਰਤ ਦੀ ਵੰਡ ਤੋਂ ਬਾਅਦ ਦੇ ਪੰਜਾਬ ਵਿਚ ਅਜਿਹੇ ਅਹੁਦੇ ‘ਤੇ ਪੁੱਜਣ ਵਾਲੇ ਉਹ ਪਹਿਲੇ ਸਿੱਖ ਹਨ। ਸ੍ਰੀ ਅਰੋੜਾ ਨੂੰ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਦੀ ਕੈਬਨਿਟ ਵਿਚ ਪੰਜਾਬ ਸੂਬੇ ਦੇ ਘੱਟ ਗਿਣਤੀ ਮੰਤਰਾਲਾ ਦਿੱਤਾ ਗਿਆ […]

ਭਾਰਤੀ ਜੰਗੀ ਬੇੜੇ ਨੇ ਅਦਨ ਦੀ ਖਾੜੀ ’ਚ ਮਿਜ਼ਾਈਲ ਹਮਲੇ ਦੇ ਸ਼ਿਕਾਰ ਜਹਾਜ਼ ਦੇ ਅਮਲੇ ਨੂੰ ਬਚਾਇਆ

ਨਵੀਂ ਦਿੱਲੀ, 7 ਮਾਰਚ- ਭਾਰਤੀ ਜੰਗੀ ਬੇੜੇ ਆਈਐੱਨਐੱਸ ਕੋਲਕਾਤਾ ਨੇ ਅਦਨ ਦੀ ਖਾੜੀ ‘ਚ ਬਾਰਬਾਡੋਸ ਦੇ ਝੰਡੇ ਵਾਲੇ ਮਾਲਵਾਹਕ ਜਹਾਜ਼ ‘ਤੇ ਮਿਜ਼ਾਈਲ ਹਮਲੇ ਤੋਂ ਬਾਅਦ ਜਹਾਜ਼ ‘ਚੋਂ ਇਕ ਭਾਰਤੀ ਨਾਗਰਿਕ ਸਮੇਤ ਚਾਲਕ ਦਲ ਦੇ 21 ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਹੈ। ਮਿਜ਼ਾਈਲ ਹਮਲੇ ਕਾਰਨ ਬੁੱਧਵਾਰ ਨੂੰ ਵਪਾਰਕ ਜਹਾਜ਼ ਐੱਮਵੀ ਟਰੂ ਕਾਨਫੀਡੈਂਸ ਵਿੱਚ ਅੱਗ ਲੱਗ ਗਈ, […]

5ਵੇਂ ਟੈਸਟ ਦਾ ਪਹਿਲਾ ਦਿਨ: ਇੰਗਲੈਂਡ 218 ਦੌੜਾਂ ’ਤੇ ਆਊਟ

ਧਰਮਸ਼ਾਲਾ, 7 ਮਾਰਚ- ਭਾਰਤ ਨੇ ਇੰਗਲੈਂਡ ਖ਼ਿਲਾਫ਼ ਪੰਜਵੇਂ ਅਤੇ ਆਖਰੀ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਪਹਿਲੀ ਪਾਰੀ ‘ਚ ਇਕ ਵਿਕਟ ‘ਤੇ 135 ਦੌੜਾਂ ਬਣਾਈਆਂ ਹਨ। ਇੰਗਲੈਂਡ ਨੇ ਪਹਿਲੀ ਪਾਰੀ ‘ਚ 218 ਦੌੜਾਂ ਬਣਾਈਆਂ ਸਨ, ਜਿਸ ਕਾਰਨ ਭਾਰਤ ਹੁਣ 9 ਵਿਕਟਾਂ ਬਾਕੀ ਰਹਿੰਦਿਆਂ 83 ਦੌੜਾਂ ਨਾਲ ਪਿੱਛੇ ਹੈ। ਦਿਨ ਦੀ ਖੇਡ ਖਤਮ ਹੋਣ ਸਮੇਂ ਰੋਹਿਤ ਸ਼ਰਮਾ […]

ਪੰਜਾਬ ਪੁਲੀਸ ਨੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਦੋ ਅਤਿਵਾਦੀ ਗ੍ਰਿਫ਼ਤਾਰ ਕੀਤੇ

ਚੰਡੀਗੜ੍ਹ, 7 ਮਾਰਚ- ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਅੱਜ ਦੱਸਿਆ ਕਿ ਖ਼ੁਫ਼ੀਆ ਕਾਰਵਾਈ ਦੌਰਾਨ ਪੰਜਾਬ ਪੁਲੀਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਅਸਲਾ ਵੀ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਟਾਰਗੇਟ ਕਿਲਿੰਗ ਲਈ ਮੌਕੇ ਦੀ ਭਾਲ ’ਚ ਸਨ ਪਰ ਪੁਲੀਸ ਦੀ ਮੁਸਤੈਦੀ ਨੇ ਸਾਜ਼ਿਸ਼ ਨਾਕਾਮ ਕਰ […]