ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਗੈਂਗਸਟਰ ਸਚਿਨ ਬਿਸ਼ਨੋਈ ਨੂੰ ਅਜ਼ਰਬਾਈਜਨ ਤੋਂ ਭਾਰਤ ਲਿਆਂਦਾ

ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਗੈਂਗਸਟਰ ਸਚਿਨ ਬਿਸ਼ਨੋਈ ਨੂੰ ਅਜ਼ਰਬਾਈਜਨ ਤੋਂ ਭਾਰਤ ਲਿਆਂਦਾ

ਨਵੀਂ ਦਿੱਲੀ, 1 ਅਗਸਤ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ‘ਚ ਕਥਿਤ ਤੌਰ ‘ਤੇ ਸ਼ਾਮਲ ਗੈਂਗਸਟਰ ਸਚਿਨ ਬਿਸ਼ਨੋਈ ਨੂੰ ਅਜ਼ਰਬਾਈਜਾਨ ਤੋਂ ਭਾਰਤ ਲਿਆਂਦਾ ਗਿਆ ਹੈ। ਇਸ ਦੀ ਪੁਸ਼ਟੀ ਦਿੱਲੀ ਪੁਲੀਸ ਨੇ ਕੀਤੀ ਹੈ।

ਆਸਟ੍ਰੇਲੀਆ : ਹਾਦਸਾਗ੍ਰਸਤ ਹੈਲੀਕਾਪਟਰ ‘ਚ ਸਵਾਰ 4 ਫ਼ੌਜੀ ਮ੍ਰਿਤਕ ਘੋਸ਼ਿਤ

ਸਿਡਨੀ –  ਪਿਛਲੇ ਹਫ਼ਤੇ ਦੇ ਅਖੀਰ ਵਿਚ ਹੈਲੀਕਾਪਟਰ ਹਾਦਸੇ ਤੋਂ ਬਾਅਦ ਲਾਪਤਾ ਹੋਏ ਚਾਰ ਆਸਟ੍ਰੇਲੀਆਈ ਫੌਜੀਆਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਆਸਟ੍ਰੇਲੀਆ ਦੇ ਰੱਖਿਆ ਮੰਤਰੀ ਰਿਚਰਡ ਮਾਰਲਸ ਨੇ ਸੋਮਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਇਹ ਹਾਦਸਾ ਸ਼ੁੱਕਰਵਾਰ ਨੂੰ ਸੰਯੁਕਤ ਯੂ.ਐੱਸ-ਆਸਟ੍ਰੇਲੀਆ ਫੌਜੀ ਅਭਿਆਸ ਟੈਲੀਸਮੈਨ ਸਾਬਰ ਦੌਰਾਨ ਵਾਪਰਿਆ, ਜਿਸ ਵਿਚ 30,000 ਤੋਂ ਵੱਧ ਸੈਨਿਕ ਸ਼ਾਮਲ ਸਨ। […]

ਮਨੀਪੁਰ ਹਿੰਸਾ ਦੀ ਐੱਸਆਈਟੀ ਜਾਂਚ ਮੰਗਣ ਵਾਲੀ ਜਨਹਿੱਤ ਪਟੀਸ਼ਨ ਸੁਪਰੀਮ ਕੋਰਟ ਨੇ ਨਾ ਸੁਣੀ

ਮਨੀਪੁਰ ਹਿੰਸਾ ਦੀ ਐੱਸਆਈਟੀ ਜਾਂਚ ਮੰਗਣ ਵਾਲੀ ਜਨਹਿੱਤ ਪਟੀਸ਼ਨ ਸੁਪਰੀਮ ਕੋਰਟ ਨੇ ਨਾ ਸੁਣੀ

ਨਵੀਂ ਦਿੱਲੀ, 31 ਜੁਲਾਈ- ਸੁਪਰੀਮ ਕੋਰਟ ਨੇ ਮਨੀਪੁਰ ਹਿੰਸਾ ਬਾਰੇ ਦਾਇਰ ਨਵੀਂ ਜਨਹਿੱਤ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਪਟੀਸ਼ਨ ਵਿੱਚ ਸੂਬੇ ਵਿੱਚ ਜਾਤੀ ਹਿੰਸਾ ਤੋਂ ਇਲਾਵਾ ਕਥਿਤ ਅਫੀਮ ਦੀ ਖੇਤੀ ਅਤੇ ਨਾਰਕੋ-ਅਤਿਵਾਦ ਸਮੇਤ ਹੋਰ ਮਾਮਲਿਆਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦੀ ਮੰਗ ਕੀਤੀ ਗਈ ਸੀ। ਸੁਪਰੀਮ ਕੋਰਟ ਨੇ ਕਿਹਾ […]

ਸੰਸਦ ’ਚ ਮਨੀਪੁਰ ਮਾਮਲੇ ’ਤੇ ਹੰਗਾਮਾ

ਸੰਸਦ ’ਚ ਮਨੀਪੁਰ ਮਾਮਲੇ ’ਤੇ ਹੰਗਾਮਾ

ਨਵੀਂ ਦਿੱਲੀ, 31 ਜੁਲਾਈ- ਮਨੀਪੁਰ ’ਚ ਹਿੰਸਾ ਦੇ ਮਾਮਲੇ ’ਤੇ ਰਾਜ ਸਭਾ ਵਿੱਚ ਅੱਜ ਵੀ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਨੇ ਹੰਗਾਮਾ ਕੀਤਾ, ਜਿਸ ਕਾਰਨ ਉਪਰਲੇ ਸਦਨ ਦੀ ਕਾਰਵਾਈ ਬਾਅਦ ਦੁਪਹਿਰ 12.20 ਵਜੇ ਦੇ ਕਰੀਬ 2 ਵਜੇ ਤੱਕ ਲਈ ਇਕ ਵਾਰ ਮੁੜ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਬਾਅਦ ਸਦਨ ਸਾਢੇ  ਤਿੰਨ ਵਜੇ ਤੱਕ ਉਠਾਅ […]

ਭਾਰਤੀ ਕੁਸ਼ਤੀ ਮਹਾਸੰਘ ਦੀਆਂ ਚੋਣਾਂ ’ਚ ਮੇਰੇ ਪਰਿਵਾਰ ਦਾ ਕੋਈ ਮੈਂਬਰ ਹਿੱਸਾ ਨਹੀਂ ਲਵੇਗਾ: ਬ੍ਰਿਜ ਭੂਸ਼ਨ

ਭਾਰਤੀ ਕੁਸ਼ਤੀ ਮਹਾਸੰਘ ਦੀਆਂ ਚੋਣਾਂ ’ਚ ਮੇਰੇ ਪਰਿਵਾਰ ਦਾ ਕੋਈ ਮੈਂਬਰ ਹਿੱਸਾ ਨਹੀਂ ਲਵੇਗਾ: ਬ੍ਰਿਜ ਭੂਸ਼ਨ

ਨਵੀਂ ਦਿੱਲੀ, 31 ਜੁਲਾਈ- ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਮਹਾਸੰਘ ਦੀਆਂ ਆਗਾਮੀ ਚੋਣਾਂ ਨਹੀਂ ਲੜੇਗਾ ਪਰ ਉਨ੍ਹਾਂ ਨੇ ਦੁਹਰਾਇਆ ਕਿ ਉਨ੍ਹਾਂ ਦੇ ਧੜੇ ਨੂੰ 22 ਰਾਜ ਸੰਘਾਂ ਦਾ ਸਮਰਥਨ ਹਾਸਲ ਹੈ। ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਨ ਨੇ ਦਾਅਵਾ […]