‘ਇੰਡੀਆ’ ਦੇ ਸੰਸਦ ਮੈਂਬਰ 29 ਤੇ 30 ਨੂੰ ਮਨੀਪੁਰ ਦਾ ਦੌਰਾ ਕਰਨਗੇ

‘ਇੰਡੀਆ’ ਦੇ ਸੰਸਦ ਮੈਂਬਰ 29 ਤੇ 30 ਨੂੰ ਮਨੀਪੁਰ ਦਾ ਦੌਰਾ ਕਰਨਗੇ

ਨਵੀਂ ਦਿੱਲੀ, 27 ਜੁਲਾਈ- ਵਿਰੋਧੀ ਗਠਜੋੜ ਇੰਡੀਆ ਦੇ ਸੰਸਦ ਮੈਂਬਰ 29 ਅਤੇ 30 ਜੁਲਾਈ ਨੂੰ ਮਨੀਪੁਰ ਦਾ ਦੌਰਾ ਕਰਨਗੇ ਤਾਂ ਜੋ 3 ਮਈ ਤੋਂ ਨਸਲੀ ਹਿੰਸਾ ਪ੍ਰਭਾਵਿਤ ਉੱਤਰ ਪੂਰਬੀ ਰਾਜ ਦੀ ਸਥਿਤੀ ਦਾ ਜਾਇਜ਼ਾ ਲਿਆ ਜਾ ਸਕੇ। ਵਫ਼ਦ ’ਚ 20 ਤੋਂ ਵੱਧ ਸੰਸਦ ਮੈਂਬਰ ਸ਼ਾਮਲ ਹੋ ਸਕਦੇ ਹਨ।

ਗੁਰਦਾਸਪੁਰ ਪੁਲੀਸ ਨੇ ਸ੍ਰੀਨਗਰ ਤੋਂ ਲਿਆਂਦੀ ਜਾ ਰਹੀ 18 ਕਿੱਲੋ ਹੈਰੋਇਨ ਸਣੇ ਤਿੰਨ ਕਾਬੂ ਕੀਤੇ

ਗੁਰਦਾਸਪੁਰ ਪੁਲੀਸ ਨੇ ਸ੍ਰੀਨਗਰ ਤੋਂ ਲਿਆਂਦੀ ਜਾ ਰਹੀ 18 ਕਿੱਲੋ ਹੈਰੋਇਨ ਸਣੇ ਤਿੰਨ ਕਾਬੂ ਕੀਤੇ

ਗੁਰਦਾਸਪੁਰ, 27 ਜੁਲਾਈ- ਗੁਰਦਾਸਪੁਰ ਪੁਲੀਸ ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਦੋ ਪੁਰਸ਼ਾਂ ਅਤੇ ਇੱਕ ਮਹਿਲਾ ਕੋਲੋਂ 18 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਐੱਸਐੱਸਪੀ ਗੁਰਦਾਸਪੁਰ ਹਰੀਸ਼ ਦਯਾਮਾ ਨੇ ਅੱਜ ਆਪਣੇ ਦਫ਼ਤਰ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦਾਸਪੁਰ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਵੱਲੋਂ ਸਹਾਇਕ ਪੁਲੀਸ ਕਪਤਾਨ ਦੀਨਾਨਗਰ ਅਦਿੱਤਿਆ ਐੱਸ. ਵਾਰੀਅਰ ਅਤੇ […]

ਆਜ਼ਾਦੀ ਦਿਹਾੜੇ ਦਾ ਸੂਬਾ ਪੱਧਰੀ ਸਮਾਗਮ ਪਟਿਆਲਾ ’ਚ, ਭਗਵੰਤ ਮਾਨ ਲਹਿਰਾਉਣਗੇ ਤਿਰੰਗਾ

ਆਜ਼ਾਦੀ ਦਿਹਾੜੇ ਦਾ ਸੂਬਾ ਪੱਧਰੀ ਸਮਾਗਮ ਪਟਿਆਲਾ ’ਚ, ਭਗਵੰਤ ਮਾਨ ਲਹਿਰਾਉਣਗੇ ਤਿਰੰਗਾ

ਮਾਨਸਾ, 27 ਜੁਲਾਈ- ਪੰਜਾਬ ਸਰਕਾਰ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਾਰੇ ਮੰਤਰੀਆਂ ਦੇ ਆਜ਼ਾਦੀ ਦਿਹਾੜੇ ਉਪਰ ਝੰਡਾ ਲਹਿਰਾਉਣ ਅਤੇ ਸਲਾਮੀ ਲੈਣ ਲਈ ਬਕਾਇਦਾ ਜ਼ਿਲ੍ਹਿਆਂ ਦਾ ਫੈਸਲਾ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਰੀ ਸੂਚੀ ਅਨੁਸਾਰ ਰਾਜ ਪੱਧਰੀ ਸਮਾਗਮ ਪਟਿਆਲਾ ਵਿਖੇ ਹੋਵੇਗਾ, ਜਿਥੇ ਮੁੱਖ ਮੰਤਰੀ ਭਗਵੰਤ ਮਾਨ ਝੰਡਾ ਲਹਿਰਾਉਣਗੇ ਅਤੇ ਮਾਨਸਾ ਵਿਖੇ ਗਗਨ ਅਨਮੋਲ […]

ਸੁਪਰੀਮ ਕੋਰਟ ਨੇ ਈਡੀ ਡਾਇਰੈਕਟਰ ਦਾ ਸੇਵਾਕਾਲ 15 ਸਤੰਬਰ ਤੱਕ ਵਧਾਇਆ

ਸੁਪਰੀਮ ਕੋਰਟ ਨੇ ਈਡੀ ਡਾਇਰੈਕਟਰ ਦਾ ਸੇਵਾਕਾਲ 15 ਸਤੰਬਰ ਤੱਕ ਵਧਾਇਆ

ਨਵੀਂ ਦਿੱਲੀ, 27 ਜੁਲਾਈ- ਸੁਪਰੀਮ ਕੋਰਟ ਨੇ ਈਡੀ ਦੇ ਡਾਇਰੈਕਟਰ ਸੰਜੈ ਕੁਮਾਰ ਮਿਸ਼ਰਾ ਦਾ ਕਾਰਜਕਾਲ 15 ਸਤੰਬਰ ਤੱਕ ਵਧਾ ਦਿੱਤਾ ਹੈ। ਪਹਿਲਾਂ ਇਹ 31 ਜੁਲਾਈ ਤੱਕ ਸੀ। ਇਸ ਦੇ ਨਾਲ ਅਦਾਲਤ ਨੇ ਸਪਸ਼ਟ ਕਰ ਦਿੱਤਾ ਕਿ 15 ਸਤੰਬਰ ਤੋਂ ਬਾਅਦ ਮਿਸ਼ਰਾ ਦੇ ਕਾਰਜਕਾਲ ਵਿੱਚ ਵਾਧਾ ਨਹੀਂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸ੍ਰੀ ਮਿਸ਼ਰਾ ਦਾ ਕਾਰਜਕਾਲ  […]

ਵਿਸ਼ਵ ਕੱਪ 2023: ਬਦਲ ਗਈ ਭਾਰਤ-ਪਾਕਿ ਮੈਚ ਦੀ ਤਾਰੀਖ਼

ਵਿਸ਼ਵ ਕੱਪ 2023: ਬਦਲ ਗਈ ਭਾਰਤ-ਪਾਕਿ ਮੈਚ ਦੀ ਤਾਰੀਖ਼

ਨਵੀਂ ਦਿੱਲੀ- ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਜਾਣ ਵਾਲੇ ਕ੍ਰਿਕਟ ਵਿਸ਼ਵ ਕੱਪ 2023 ਦੇ ਮੈਚ ਦੀ ਤਾਰੀਖ਼ ਬਦਲੀ ਜਾ ਸਕਦੀ ਹੈ। ਇਕ ਮੀਡੀਆ ਰਿਪੋਰਟ ਮੁਤਾਬਿਕ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦੀ ਤਾਰੀਖ਼ ਬਦਲੀ ਜਾ ਸਕਦੀ ਹੈ। ਇਹ ਮੈਚ 15 ਅਕਤੂਬਰ ਦੀ ਥਾਂ ਹੁਣ ਇਕ ਦਿਨ ਪਹਿਲਾਂ ਯਾਨੀ 14 ਅਕਤੂਬਰ ਨੂੰ ਕਰਵਾਇਆ ਜਾ ਸਕਦਾ […]