ਆਂਧਰਾ ਪ੍ਰਦੇਸ਼ ’ਚ ਟਰੱਕ ਉਲਟਣ ਬਾਅਦ ਲੋਕਾਂ ਨੇ ਬੀਅਰ ਦੀਆਂ ਬੋਤਲਾਂ ਚੋਰੀ ਕੀਤੀਆਂ

ਆਂਧਰਾ ਪ੍ਰਦੇਸ਼ ’ਚ ਟਰੱਕ ਉਲਟਣ ਬਾਅਦ ਲੋਕਾਂ ਨੇ ਬੀਅਰ ਦੀਆਂ ਬੋਤਲਾਂ ਚੋਰੀ ਕੀਤੀਆਂ

ਵਿਸ਼ਾਖਾਪਟਨਮ, 6 ਜੂਨ- ਆਂਧਰਾ ਪ੍ਰਦੇਸ਼ ਦੇ ਅਨਕਾਪੱਲੀ ਜ਼ਿਲ੍ਹੇ ‘ਚ ਬੀਅਰ ਦੀਆਂ ਬੋਤਲਾਂ ਨਾਲ ਭਰਿਆ ਟਰੱਕ ਪਲਟਣ ਤੋਂ ਬਾਅਦ ਲੋਕਾਂ ਨੇ ਬੋਤਲਾਂ ਚੋਰੀ ਕਰ ਲਈਆਂ। ਬੀਅਰ ਦੀਆਂ ਬੋਤਲਾਂ ਦੇ 200 ਡੱਬਿਆਂ ਨਾਲ ਭਰਿਆ ਟਰੱਕ ਉਲਟਣ ਬਾਅਦ ਲੋਕਾਂ ਨੇ ਜ਼ਖ਼ਮੀ ਡਰਾਈਵਰ ਤੇ ਕਲੀਨਰ ਦੀ ਮਦਦ ਕਰਨ ਦੀ ਥਾਂ ਬੋਤਲਾਂ ਚੋਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ਦੀ […]

ਪਾਕਿਸਤਾਨ ਨੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਲਈ ਭਾਰਤ ਦੇ ਸਿੱਖਾਂ ਨੂੰ 215 ਵੀਜ਼ੇ ਜਾਰੀ ਕੀਤੇ

ਨਵੀਂ ਦਿੱਲੀ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਉਸ ਨੇ 8 ਤੋਂ 17 ਜੂਨ ਤੱਕ ਪਾਕਿਸਤਾਨ ਵਿਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਮਨਾੲੇ ਜਾ ਰਹੇ ਸ਼ਹੀਦੀ ਗੁਰਪੁਰਬ ਵਿਚ ਹਿੱਸਾ ਲੈਣ ਲਈ ਭਾਰਤ ਦੇ ਸਿੱਖ ਸ਼ਰਧਾਲੂਆਂ ਨੂੰ 215 ਵੀਜ਼ੇ ਜਾਰੀ ਕੀਤੇ ਹਨ।

ਦਿੱਲੀ ਪੁਲੀਸ ਗੋਂਡਾ ’ਚ ਬ੍ਰਿਜ ਭੂਸ਼ਨ ਦੇ ਘਰ ਪੁੱਜੀ, ਰਿਹਾਇਸ਼ ’ਤੇ ਕੰਮ ਕਰਨ ਵਾਲਿਆਂ ਦੇ ਬਿਆਨ ਦਰਜ

ਦਿੱਲੀ ਪੁਲੀਸ ਗੋਂਡਾ ’ਚ ਬ੍ਰਿਜ ਭੂਸ਼ਨ ਦੇ ਘਰ ਪੁੱਜੀ, ਰਿਹਾਇਸ਼ ’ਤੇ ਕੰਮ ਕਰਨ ਵਾਲਿਆਂ ਦੇ ਬਿਆਨ ਦਰਜ

ਨਵੀਂ ਦਿੱਲੀ, 6 ਜੂਨ- ਦਿੱਲੀ ਪੁਲੀਸ ਨੇ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ‘ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਦੇ ਸਬੰਧ ‘ਚ ਉੱਤਰ ਪ੍ਰਦੇਸ਼ ਦੇ ਗੋਂਡਾ ਸਥਿਤ ਉਸ ਦੇ ਘਰ ’ਚ ਕੰਮ ਕਰਨ ਵਾਲਿਆਂ ਦੇ ਬਿਆਨ ਦਰਜ ਕੀਤੇ ਹਨ। ਨਾਬਾਲਗ ਲੜਕੀ ਦੇ ਬਿਆਨਾਂ ਦੇ ਆਧਾਰ ‘ਤੇ ਉਸ ਖ਼ਿਲਾਫ਼ ਪ੍ਰੋਟੈਕਸ਼ਨ […]

ਸੀਬੀਆਈ ਨੇ ਬਾਲਾਸੋਰ ਰੇਲ ਹਾਦਸੇ ਦੀ ਜਾਂਚ ਸ਼ੁਰੂ ਕੀਤੀ, ਕੇਸ ਦਰਜ ਕੀਤਾ

ਭੁਵਨੇਸ਼ਵਰ, 6 ਜੂਨ- 2 ਜੂਨ ਨੂੰ ਵਾਪਰੇ ਦੁਖਾਂਤ ਦੀ ਜਾਂਚ ਲਈ ਸੀਬੀਆਈ ਦੀ 10 ਮੈਂਬਰੀ ਟੀਮ ਅੱਜ ਉੜੀਸਾ ਦੇ ਬਾਲਾਸੋਰ ਵਿੱਚ ਰੇਲ ਹਾਦਸੇ ਵਾਲੀ ਥਾਂ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਉਸ ਨੇ ਇਸ ਮਾਮਲੇ ’ਚ ਕੇਸ ਵੀ ਦਰਜ ਕਰ ਲਿਆ ਹੈ।

ਮਾਨ ਨੇ ਕੇਂਦਰੀ ਪੂਲ ਤੋਂ ਸੂਬੇ ਲਈ ਵਾਧੂ ਬਿਜਲੀ ਦੀ ਮੰਗ ਕੀਤੀ

ਮਾਨ ਨੇ ਕੇਂਦਰੀ ਪੂਲ ਤੋਂ ਸੂਬੇ ਲਈ ਵਾਧੂ ਬਿਜਲੀ ਦੀ ਮੰਗ ਕੀਤੀ

ਚੰਡੀਗੜ੍ਹ, 6 ਜੂਨ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਉਣ ਵਾਲੇ ਝੋਨੇ ਦੇ ਸੀਜ਼ਨ ਕਾਰਨ ਬਿਜਲੀ ਦੀ ਭਾਰੀ ਮੰਗ ਨੂੰ ਪੂਰਾ ਕਰਨ ਲਈ ਕੇਂਦਰੀ ਪੂਲ ਤੋਂ ਸੂਬੇ ਨੂੰ ਵਾਧੂ ਬਿਜਲੀ ਮੁਹੱਈਆ ਕਰਵਾਉਣ ਲਈ ਕੇਂਦਰੀ ਬਿਜਲੀ ਮੰਤਰੀ ਆਰਕੇ ਸਿੰਘ ਨੂੰ ਪੱਤਰ ਭੇਜਿਆ ਹੈ। ਪੱਤਰ ਵਿੱਚ ਸ੍ਰੀ ਮਾਨ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਨੂੰ ਬਿਜਲੀ […]