ਪੰਜਾਬੀ ਯੂਨਵਰਸਿਟੀ ਦੀ ਪ੍ਰੀਖਿਆ ਬਰਾਂਚ ਨੂੰ ਅੱਗ ਲੱਗੀ, ਦੋ ਸੁਰੱਖਿਆ ਮੁਲਾਜ਼ਮ ਬੇਹੋਸ਼

ਪੰਜਾਬੀ ਯੂਨਵਰਸਿਟੀ ਦੀ ਪ੍ਰੀਖਿਆ ਬਰਾਂਚ ਨੂੰ ਅੱਗ ਲੱਗੀ, ਦੋ ਸੁਰੱਖਿਆ ਮੁਲਾਜ਼ਮ ਬੇਹੋਸ਼

ਪਟਿਆਲਾ, 25 ਮਈ- ਅੱਜ ਸਵੇਰੇ ਇਥੇ ਪੰਜਾਬੀ ਯੂਨੀਵਰਸਿਟੀ ਵਿੱਚ ਪ੍ਰੀਖਿਆ ਬਰਾਂਚ ਦੀ ਨਵੀਂ ਇਮਾਰਤ ਵਿਚ ਅੱਗ ਲੱਗ ਗਈ। ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆ ਗੱਡੀਆਂ ਮੌਕੇ ’ਤੇ ਪਹੁੰਚੀਆਂ। ਮੁੱਢਲੀ ਜਾਂਚ ਤੋਂ ਇੰਝ ਲੱਗਦਾ ਹੈ ਜਿਵੇ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋਵੇ। ਅਧਿਕਾਰੀਆਂ ਨੇ ਦੱਸਿਆ ਕਿ ਯੂਨੀਵਰਸਿਟੀ ਵਿੱਚ ਤਾਇਨਾਤ ਦੋ ਸੁਰੱਖਿਆ ਮੁਲਾਜ਼ਮ ਧੂੰਏਂ ਕਾਰਨ ਬੇਹੋਸ਼ […]

ਪੰਜਾਬੀ ਮੂਲ ਦੀ ਵਕੀਲ ਕੈਲੀਫੋਰਨੀਆ ’ਚ ਜੱਜ ਬਣੀ

ਪੰਜਾਬੀ ਮੂਲ ਦੀ ਵਕੀਲ ਕੈਲੀਫੋਰਨੀਆ ’ਚ ਜੱਜ ਬਣੀ

ਨਿਊਯਾਰਕ, 25 ਮਈ- ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ੋਮ ਵੱਲੋਂ ਐਲਾਨੇ 27 ਨਵੇਂ ਜੱਜਾਂ ਵਿੱਚ ਇੱਕ ਭਾਰਤੀ-ਅਮਰੀਕੀ ਅਟਾਰਨੀ ਵੀ ਸ਼ਾਮਲ ਹੈ। ਸਵੀਨਾ ਪੰਨੂ ਸਟੈਨਿਸਲੌਸ ਕਾਊਂਟੀ ਸੁਪੀਰੀਅਰ ਕੋਰਟ ਵਿੱਚ ਜੱਜ ਵਜੋਂ ਸੇਵਾ ਕਰੇਗੀ। ਪੰਨੂ ਨੇ ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਯੂਨੀਵਰਸਿਟੀ ਆਫ਼ ਏਬਰਡੀਨ ਸਕੂਲ ਆਫ਼ ਲਾਅ ਤੋਂ ਮਾਸਟਰ ਆਫ਼ ਲਾਅ ਦੀ ਡਿਗਰੀ ਹਾਸਲ ਕੀਤੀ।

ਚੰਨੀ ਜੀ! ਤੁਸੀ ਆਪ ਦੱਸੋਂਗੇ ਜਾਂ ਮੈਂ ਦੱਸਾਂ: ਭਗਵੰਤ ਮਾਨ

ਚੰਨੀ ਜੀ! ਤੁਸੀ ਆਪ ਦੱਸੋਂਗੇ ਜਾਂ ਮੈਂ ਦੱਸਾਂ: ਭਗਵੰਤ ਮਾਨ

ਚੰਡੀਗੜ੍ਹ, 25 ਮਈ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਖਿਡਾਰੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗ ਬਾਰੇ ਜਾਣਕਾਰੀ 31 ਮਈ ਬਾਅਦ ਦੁਪਹਿਰ 2 ਵਜੇ ਤੱਕ ਜਨਤਕ ਕਰਨ, ਨਹੀਂ ਤਾਂ ਉਹ ਸਭ ਕੁਝ ਜਨਤਕ ਕਰ ਦੇਣਗੇ। ਸ੍ਰੀ ਮਾਨ ਨੇ ਟਵੀਟ ਕੀਤਾ,‘ਮਾਣਯੋਗ ਚਰਨਜੀਤ […]

ਕੋਰੋਨਾ ਕਾਲ ਵਿਚ ਦੂਸਰੇ ਦੇਸ਼ਾਂ ਨੂੰ ਵੈਕਸੀਨ ਭੇਜਣ ਦੇ ਪਿੱਛੇ ਸੀ ਸ੍ਰੀ ਗੁਰੂ ਅਰਜੁਨ ਦੇਵ ਦੀ ‘ਸੇਵਾ’ ਦੀ ਪ੍ਰੇਰਣਾ- ਮੋਦੀ

ਕੋਰੋਨਾ ਕਾਲ ਵਿਚ ਦੂਸਰੇ ਦੇਸ਼ਾਂ ਨੂੰ ਵੈਕਸੀਨ ਭੇਜਣ ਦੇ ਪਿੱਛੇ ਸੀ ਸ੍ਰੀ ਗੁਰੂ ਅਰਜੁਨ ਦੇਵ ਦੀ ‘ਸੇਵਾ’ ਦੀ ਪ੍ਰੇਰਣਾ- ਮੋਦੀ

ਸਿਡਨੀ- ਆਸਟ੍ਰੇਲੀਆ ਦੀ ਧਰਤੀ ’ਤੇ ਸ਼ਹੀਦ ਸ਼੍ਰੋਮਣੀ ਸ੍ਰੀ ਗੁਰੂ ਅਰਜੁਨ ਦੇਵ ਜੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨੇ ਕੋਰੋਨਾ ਕਾਲ ਵਿਚ ਕਰੋੜਾਂ ਲੋਕਾਂ ਨੂੰ ਵੈਕਸੀਨ ਭੇਜ ਕੇ ਉਨ੍ਹਾਂ ਦੀ ਜ਼ਿੰਦਗੀ ਬਚਾਈ ਹੈ ਅਤੇ ਤੁਸੀਂ ਵੀ ਜਿਸ ਸੇਵਾ ਭਾਵਨਾ ਨਾਲ ਕੰਮ ਕੀਤਾ ਹੈ, ਉਹ ਸਾਡੀ ਸੰਸਕ੍ਰਿਤੀ ਦੀ ਵਿਸ਼ੇਸ਼ਤਾ […]

ਬੇਅਦਬੀ ਕਾਂਡ: ਬੰਗਲੌਰ ਹਵਾਈ ਅੱਡੇ ’ਤੇ ਏਜੰਸੀਆਂ ਨੇ ‘ਭੁਲੇਖੇ’ ਵਿੱਚ ਸੰਦੀਪ ਬਰੇਟਾ ਦੀ ਥਾਂ ਕਿਸੇ ਹੋਰ ਨੂੰ ਕਾਬੂ ਕੀਤਾ, ਪੁਲੀਸ ਖਾਲੀ ਪਰਤੀ

ਫ਼ਰੀਦਕੋਟ, 24 ਮਈ- ਇੱਕ ਦਿਨ ਪਹਿਲਾਂ ਬੰਗਲੌਰ ਦੇ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੰਦੀਪ ਨਾਮ ਦਾ ਵਿਅਕਤੀ ਬੇਅਦਬੀ ਕਾਂਡ ਦਾ ਦੋਸ਼ੀ ਨਹੀਂ ਹੈ, ਬਲਕਿ ਇਹ ਕੋਈ ਹੋਰ ਵਿਅਕਤੀ ਸੀ। ਇਹ ਸੰਦੀਪ ਦਿੱਲੀ ਦਾ ਰਹਿਣ ਵਾਲਾ ਹੈ, ਜਿਸ ਕਰਕੇ ਪੁਲੀਸ ਨੂੰ ਬੰਗਲੌਰ ਹਵਾਈ ਅੱਡੇ ਤੋਂ ਖਾਲ੍ਹੀ ਹੱਥ ਪਰਤਣਾ ਪਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਿਰਾਸਤ […]