ਆਸਟਰੇਲੀਆ ਦੀਆਂ ਦੋ ਹੋਰ ਯੂਨੀਵਰਸਿਟੀਆਂ ਨੇ ਪੰਜਾਬ ਸਣੇ ਕੁੱਝ ਰਾਜਾਂ ਦੇ ਵਿਦਿਆਰਥੀਆਂ ਦੇ ਦਾਖਲਿਆਂ ’ਤੇ ਰੋਕ ਲਗਾਈ

ਆਸਟਰੇਲੀਆ ਦੀਆਂ ਦੋ ਹੋਰ ਯੂਨੀਵਰਸਿਟੀਆਂ ਨੇ ਪੰਜਾਬ ਸਣੇ ਕੁੱਝ ਰਾਜਾਂ ਦੇ ਵਿਦਿਆਰਥੀਆਂ ਦੇ ਦਾਖਲਿਆਂ ’ਤੇ ਰੋਕ ਲਗਾਈ

ਮੈਲਬਰਨ, 24 ਮਈ- ਆਸਟਰੇਲੀਆ ਦੀਆਂ ਦੋ ਹੋਰ ਯੂਨੀਵਰਸਿਟੀਆਂ ਨੇ ਫ਼ਰਜ਼ੀ ਵੀਜ਼ਾ ਅਰਜ਼ੀਆਂ ਵਿੱਚ ਵਾਧੇ ਕਾਰਨ ਪੰਜਾਬ, ਹਰਿਆਣਾ ਤੇ ਕੁੱਝ ਹੋਰ ਰਾਜਾਂ ਦੇ ਵਿਦਿਆਰਥੀਆਂ ਨੂੰ ਦਾਖਲੇ ਦੇਣ ’ਤੇ ਪਾਬੰਦੀ ਲਗਾ ਦਿੱਤੀ ਹੈ। ਵਿਕਟੋਰੀਆ ਵਿੱਚ ਫੈਡਰੇਸ਼ਨ ਯੂਨੀਵਰਸਿਟੀ ਅਤੇ ਨਿਊ ਸਾਊਥ ਵੇਲਜ਼ ਵਿੱਚ ਪੱਛਮੀ ਸਿਡਨੀ ਯੂਨੀਵਰਸਿਟੀ ਨੇ ਪਿਛਲੇ ਹਫ਼ਤੇ ਸਿੱਖਿਆ ਏਜੰਟਾਂ ਨੂੰ ਪੱਤਰ ਲਿਖ ਕੇ ਪੰਜਾਬ, ਹਰਿਆਣਾ, ਉੱਤਰਾਖੰਡ […]

28 ਮਈ ਨੂੰ ਨਵੇਂ ਸੰਸਦ ਭਵਨ ਦੇ ਬਾਹਰ ਹੋਵੇਗੀ ਮਹਾਪੰਚਾਇਤ

28 ਮਈ ਨੂੰ ਨਵੇਂ ਸੰਸਦ ਭਵਨ ਦੇ ਬਾਹਰ ਹੋਵੇਗੀ ਮਹਾਪੰਚਾਇਤ

ਨਵੀਂ ਦਿੱਲੀ : ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਣ ਸਿੰਘ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਮੰਗਲਵਾਰ ਨੂੰ ਫ਼ੈਸਲਾ ਕੀਤਾ ਕਿ 28 ਮਈ ਨੂੰ ਨਵੇਂ ਸੰਸਦ ਭਵਨ ਦੇ ਬਾਹਰ ਨਿਰਧਾਰਿਤ ਮਹਾਪੰਚਾਇਤ ਦੀ ਅਗਵਾਈ ਔਰਤਾਂ ਤੇ ਨੌਜਵਾਨਾਂ ਵੱਲੋਂ ਕੀਤੀ ਜਾਵੇਗੀ ਤੇ ਪ੍ਰਦਰਸ਼ਨ ਨੂੰ ਲੈ ਕੇ ਅਗਲੇਰੀ ਕਾਰਵਾਈ ਬਾਰੇ ਵੀ ਕੋਈ ਵੱਡਾ ਫ਼ੈਸਲਾ […]

ਗੈਰ-ਕਾਨੂੰਨੀ ਢੰਗ ਨਾਲ ਕੈਨੇਡਾ ਤੋਂ ਅਮਰੀਕਾ ‘ਚ ਦਾਖਲ ਹੋਣ ਦਾ ਰੁਝਾਨ ਜਾਰੀ

ਗੈਰ-ਕਾਨੂੰਨੀ ਢੰਗ ਨਾਲ ਕੈਨੇਡਾ ਤੋਂ ਅਮਰੀਕਾ ‘ਚ ਦਾਖਲ ਹੋਣ ਦਾ ਰੁਝਾਨ ਜਾਰੀ

ਓਟਾਵਾ – ਕੈਨੇਡਾ ਵਿੱਚ ਗੈਰ-ਕਾਨੂੰਨੀ ਢੰਗ ਦੇ ਨਾਲ ਕੈਨੇਡਾ ਤੋਂ ਅਮਰੀਕਾ ਦਾਖਲ ਹੋ ਰਹੇ ਪ੍ਰਵਾਸੀਆਂ ਦੀ ਗਿਣਤੀ ਹੁਣ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਮਨੁੱਖੀ ਤਸਕਰ ਆਪਣੀਆਂ ਜੇਬਾਂ ਭਰਨ ‘ਚ ਕਾਮਯਾਬ ਹੋ ਰਹੇ ਹਨ। ਕੈਨੇਡਾ ਦੇ ਟੋਰਾਂਟੋ ਅਤੇ ਮਾਂਟਰੀਅਲ ‘ਚ ਬੈਠੇ ਮਨੁੱਖੀ ਤਸਕਰ ਸਥਾਨਕ ਲੋਕਾਂ ਨੂੰ ਵਰਤ ਕੇ ਆਪਣਾ ਧੰਦਾ ਚਲਾ ਰਹੇ ਹਨ। ਅਮਰੀਕਾ ਦੇ […]

ਪਹਿਲਵਾਨਾਂ ਵੱਲੋਂ ਇੰਡੀਆ ਗੇਟ ’ਤੇ ਮੋਮਬੱਤੀ ਮਾਰਚ

ਪਹਿਲਵਾਨਾਂ ਵੱਲੋਂ ਇੰਡੀਆ ਗੇਟ ’ਤੇ ਮੋਮਬੱਤੀ ਮਾਰਚ

ਨਵੀਂ ਦਿੱਲੀ, 23 ਮਈ- ਜਿਨਸੀ ਸ਼ੋਸ਼ਣ ਮਾਮਲੇ ਵਿੱਚ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪਹਿਲਵਾਨਾਂ ਵੱਲੋਂ ਜੰਤਰ-ਮੰਤਰ ’ਤੇ ਲਾਏ ਧਰਨੇ ਨੂੰ ਅੱਜ ਇਕ ਮਹੀਨਾ ਪੂਰਾ ਹੋ ਗਿਆ। ਪਹਿਲਵਾਨ ਅੱਜ ਸ਼ਾਮੀਂ ਜੰਤਰ-ਮੰਤਰ ਤੋਂ ਇੰਡੀਆ ਗੇਟ ਤੱਕ ਪੈਦਲ ਮਾਰਚ ਕਰਕੇ ਪੁੱਜੇ ਤੇ ਉਥੇ ਮੋਮਬੱਤੀ ਮਾਰਚ ਕੱਢਿਆ। ਮਾਰਚ […]

ਕੇਂਦਰੀ ਆਰਡੀਨੈਂਸ : ਮਮਤਾ ਵੱਲੋਂ ਕੇਜਰੀਵਾਲ ਦੀ ਹਮਾਇਤ

ਕੇਂਦਰੀ ਆਰਡੀਨੈਂਸ : ਮਮਤਾ ਵੱਲੋਂ ਕੇਜਰੀਵਾਲ ਦੀ ਹਮਾਇਤ

ਕੋਲਕਾਤਾ, 24 ਮਈ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਿੱਲੀ ਦੇ ਆਪਣੇ ਹਮਰੁਤਬਾ ਅਰਵਿੰਦ ਕੇਜਰੀਵਾਲ ਨੂੰ ਕੌਮੀ ਰਾਜਧਾਨੀ ਵਿੱਚ ਅਫਸਰਸ਼ਾਹੀ ’ਤੇ ਕੰਟਰੋਲ ਕਰਨ ਲਈ ਕੇਂਦਰ ਸਰਕਾਰ ਵੱਲੋਂ ਜਾਰੀ ਆਰਡੀਨੈਂਸ ਖਿਲਾਫ਼ ਵਿੱਢੀ ਲੜਾਈ ’ਚ ਤ੍ਰਿਣਮੂਲ ਕਾਂਗਰਸ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਆਰਡੀਨੈਂਸ ਖਿਲਾਫ਼ ਵਿਰੋਧੀ ਧਿਰਾਂ ਦੀ ਹਮਾਇਤ ਜੁਟਾਉਣ ਲਈ ਦੇਸ਼ਵਿਆਪੀ ਫੇਰੀ […]