ਧਰਨਾਕਾਰੀ ਪਹਿਲਵਾਨਾਂ ਦੇ ਸਮਰਥਨ ’ਚ ਜੰਤਰ-ਮੰਤਰ ਪਹੁੰਚੇ ਨਵਜੋਤ ਸਿੱਧੂ

ਧਰਨਾਕਾਰੀ ਪਹਿਲਵਾਨਾਂ ਦੇ ਸਮਰਥਨ ’ਚ ਜੰਤਰ-ਮੰਤਰ ਪਹੁੰਚੇ ਨਵਜੋਤ ਸਿੱਧੂ

ਚੰਡੀਗੜ੍ਹ, 1 ਮਈ- ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਦਿੱਲੀ ਵਿੱਚ ਜੰਤਰ-ਮੰਤਰੀ ਵਿਖੇ ਕੌਮੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਪਹਿਲਵਾਨਾਂ ਦੇ ਸਮਰਥਨ ਦਾ ਐਲਾਨ ਕਰਦਿਆਂ ਬ੍ਰਿਜ ਭੁਸ਼ਣ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੋਕਸੋ ਐਕਟ […]

ਰਿਸ਼ਤੇ ’ਚ ਪਈ ਦਰਾਰ ਨਹੀਂ ਭਰੀ ਤਾਂ ਵਿਆਹ ਖ਼ਤਮ ਕੀਤਾ ਜਾ ਸਕਦਾ ਹੈ: ਸੁਪਰੀਮ ਕੋਰਟ

ਰਿਸ਼ਤੇ ’ਚ ਪਈ ਦਰਾਰ ਨਹੀਂ ਭਰੀ ਤਾਂ ਵਿਆਹ ਖ਼ਤਮ ਕੀਤਾ ਜਾ ਸਕਦਾ ਹੈ: ਸੁਪਰੀਮ ਕੋਰਟ

ਨਵੀਂ ਦਿੱਲੀ, 1 ਮਈ- ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ਜੀਵਨ ਸਾਥੀਆਂ ਵਿਚਾਲੇ ਪਈ ਦਰਾਰ ਭਰ ਨਾ ਸਕਣ ਦੇ ਆਧਾਰ ’ਤੇ ਕਿਸੇ ਵਿਆਹ ਨੂੰ ਖ਼ਤਮ ਕਰ ਸਕਦਾ ਹੈ। ਜਸਟਿਸ ਐੱਸ.ਕੇ. ਕੌਲ ਦੀ ਪ੍ਰਧਾਨਗੀ ਵਾਲੇ ਪੰਜ ਜੱਜਾਂ ਦੇ ਬੈਂਚ ਨੇ ਕਿਹਾ ਕਿ ਸਿਖਰਲੀ ਅਦਾਲਤ ਨੂੰ ਸੰਵਿਧਾਨ ਦੀ ਧਾਰਾ 142 ਤਹਿਤ ਪੂਰਾ ਨਿਆਂ ਕਰਨ ਦਾ ਅਧਿਕਾਰ […]

ਲੁਧਿਆਣਾ ਪੁਲੀਸ ਵੱਲੋਂ ਸਿਟ ਕਾਇਮ

ਲੁਧਿਆਣਾ ਪੁਲੀਸ ਵੱਲੋਂ ਸਿਟ ਕਾਇਮ

ਲੁਧਿਆਣਾ, 1 ਮਈ- ਇੱਥੇ ਗਿਆਸਪੁਰਾ ਗੈਸ ਲੀਕ ਕਾਂਡ ਮਾਮਲੇ ਦੀ ਜਾਂਚ ਲਈ ਲੁਧਿਆਣਾ ਪੁਲੀਸ ਨੇ ਇਕ ਪੰਜ ਮੈਂਬਰੀ ਵਿਸ਼ੇਸ਼ ਜਾਂਚ ਟੀਮ ਕਾਇਮ ਕਰ ਦਿੱਤੀ ਹੈ। ਇਹ ਜਾਂਚ ਟੀਮ ਸੀਵਰੇਜ ਲਾਈਨ ਵਿੱਚ ਕੈਮੀਕਲ ਰਹਿੰਦ-ਖੂੰਹਦ ਪਾਏ ਜਾਣ ਵਿੱਚ ਸਨਅਤੀ ਇਕਾਈਆਂ ਦੀ ਭੂਮਿਕਾ ਦੀ ਜਾਂਚ ਕਰੇਗੀ। ਪੁਲੀਸ ਨੂੰ ਸ਼ੱਕ ਹੈ ਕਿ ਕੁਝ ਸਨਅਤੀ ਇਕਾਈਆਂ ਵੱਲੋਂ ਮੈਨਹੋਲ ਵਿੱਚ ਜ਼ਰੂਰ […]

ਮਹਾਰਾਜ ਚਾਰਲਸ ਤੀਜੇ ਦੀ ਤਾਜਪੋਸ਼ੀ ਲਈ ਬਣਾਏ ਪਰਦੇ ’ਤੇ ਹੋਣਗੇ ਰਾਸ਼ਟਰਮੰਡਲ ਦੇਸ਼ਾਂ ਦੇ ਨਾਮ

ਲੰਡਨ, 30 ਅਪਰੈਲ- ਲੰਡਨ ਵਿੱਚ 6 ਮਈ ਨੂੰ ਵੈਸਟਮਿੰਸਸਟਰ ਐਬੇ ਵਿੱਚ ਮਹਾਰਾਜ ਚਾਰਲਸ ਤੀਜੇ ਦੀ ਤਾਜਪੋਸ਼ੀ ਵਿੱਚ ਸਭ ਤੋਂ ਪਵਿੱਤਰ ਧਾਰਮਿਕ ਰਸਮ ਲਈ ਇਸਤੇਮਾਲ ਹੋਣ ਵਾਲੇ ਕੱਪੜੇ ਦੇ ਪਰਦੇ ’ਤੇ ਭਾਰਤ ਸਣੇ ਰਾਸ਼ਟਰਮੰਡਲ ਦੇ ਹਰੇਕ ਮੈਂਬਰ ਦੇਸ਼ ਦਾ ਨਾਮ ਹੋਵੇਗਾ। ਬਰਤਾਨਵੀ ਰਾਜਸ਼ਾਹੀ ਦੇ ਲੰਡਨ ਸਥਿਤ ਅਧਿਕਾਰਤ ਨਿਵਾਸ ਬਕਿੰਘਮ ਪੈਲੇਸ ਨੇ ਇਹ ਜਾਣਕਾਰੀ ਦਿੱਤੀ ਹੈ। ਇਸ […]

ਸਿਰਸਾ: ਜੇ.ਜੇ. ਕਾਲੋਨੀ ਸਥਿਤ ਗੁਰਦੁਆਰੇ ਵਿੱਚ ਬੇਅਦਬੀ ਦੀ ਕੋਸ਼ਿਸ਼

ਸਿਰਸਾ: ਜੇ.ਜੇ. ਕਾਲੋਨੀ ਸਥਿਤ ਗੁਰਦੁਆਰੇ ਵਿੱਚ ਬੇਅਦਬੀ ਦੀ ਕੋਸ਼ਿਸ਼

ਸਿਰਸਾ, 30 ਅਪਰੈਲ- ਇੱਥੋਂ ਦੀ ਜੇ.ਜੇ. ਕਾਲੋਨੀ ਸਥਿਤ ਗੁਰਦੁਆਰੇ ਵਿੱਚ ਇਕ ਨੌਜਵਾਨ ਵੱਲੋਂ ਕਥਿਤ ਤੌਰ ’ਤੇ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ। ਪੁਲੀਸ ਨੇ ਇਸ ਸਬੰਧ ’ਚ ਕੇਸ ਦਰਜ ਕਰ ਕੇ ਇਕ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਜੇ.ਜੇ. ਕਾਲੋਨੀ ਸਥਿਤ ਗੁਰਦੁਆਰੇ ਦੇ ਗ੍ਰੰਥੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਹ ਅੱਜ ਸਵੇਰੇ ਕਰੀਬ 4.15 ਵਜੇ […]