ਕੈਲੀਫੋਰਨੀਆ ਸੈਨੇਟ ਕਮੇਟੀ ਨੇ ਜਾਤ ਅਧਾਰਤ ਭੇਦਭਾਵ ਖ਼ਤਮ ਕਰਨ ਵਾਲੇ ਬਿੱਲ ਨੂੰ ਪ੍ਰਵਾਨਗੀ ਦਿੱਤੀ

ਕੈਲੀਫੋਰਨੀਆ ਸੈਨੇਟ ਕਮੇਟੀ ਨੇ ਜਾਤ ਅਧਾਰਤ ਭੇਦਭਾਵ ਖ਼ਤਮ ਕਰਨ ਵਾਲੇ ਬਿੱਲ ਨੂੰ ਪ੍ਰਵਾਨਗੀ ਦਿੱਤੀ

ਵਾਸ਼ਿੰਗਟਨ, 26 ਅਪਰੈਲ- ਭਾਰਤੀ-ਅਮਰੀਕੀ ਕਾਰੋਬਾਰੀ ਅਤੇ ਮੰਦਰ ਸੰਗਠਨਾਂ ਦੇ ਸਖ਼ਤ ਵਿਰੋਧ ਦੇ ਬਾਵਜੂਦ ਕੈਲੀਫੋਰਨੀਆ ਦੀ ਸੈਨੇਟ ਦੀ ਨਿਆਂਪਾਲਿਕਾ ਕਮੇਟੀ ਨੇ ਰਾਜ ਵਿੱਚ ਜਾਤ ਅਧਾਰਤ ਭੇਦਭਾਵ ’ਤੇ ਪਾਬੰਦੀ ਲਾਉਣ ਲਈ ਸਰਬਸੰਮਤੀ ਨਾਲ ਬਿੱਲ ਪਾਸ ਕਰ ਦਿੱਤਾ ਹੈ। ਕੈਲੀਫੋਰਨੀਆ ਰਾਜ ਸੈਨੇਟ ਦੀ ਨਿਆਂਪਾਲਿਕਾ ਕਮੇਟੀ ਨੇ ਜਾਤ ਅਧਾਰਤ ਵਿਤਕਰੇ ‘ਤੇ ਪਾਬੰਦੀ ਲਗਾਉਣ ਵਾਲੇ ਬਿੱਲ ਨੂੰ ਮਨਜ਼ੂਰੀ ਲਈ ਸੈਨੇਟ […]

ਕੇਸ ਦਰਜ ਕਰਨ ਤੋਂ ਪਹਿਲਾਂ ਮੁੱਢਲੀ ਜਾਂਚ ਦੀ ਲੋੜ: ਦਿੱਲੀ ਪੁਲੀਸ ਨੇ ਸੁਪਰੀਮ ਕੋਰਟ ਨੂੰ ਕਿਹਾ

ਕੇਸ ਦਰਜ ਕਰਨ ਤੋਂ ਪਹਿਲਾਂ ਮੁੱਢਲੀ ਜਾਂਚ ਦੀ ਲੋੜ: ਦਿੱਲੀ ਪੁਲੀਸ ਨੇ ਸੁਪਰੀਮ ਕੋਰਟ ਨੂੰ ਕਿਹਾ

ਨਵੀਂ ਦਿੱਲੀ, 26 ਅਪਰੈਲ- ਦਿੱਲੀ ਪੁਲੀਸ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਵਿਰੁੱਧ ਸੱਤ ਮਹਿਲਾ ਪਹਿਲਵਾਨਾਂ ਵੱਲੋਂ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਸਬੰਧੀ ਐੱਫਆਈਆਰ ਦਰਜ ਕਰਨ ਤੋਂ ਪਹਿਲਾਂ ਕਿ ਮੁੱਢਲੀ ਜਾਂਚ ਦੀ ਲੋੜ ਹੈ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਪੀਐਸ ਨਰਸਿਮਹਾ ਦੇ ਬੈਂਚ ਕੋਲ ਦਿੱਲੀ […]

ਮੋਦੀ ਨੇ ਚੰਡੀਗੜ੍ਹ ’ਚ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦਿੱਤੀ

ਮੋਦੀ ਨੇ ਚੰਡੀਗੜ੍ਹ ’ਚ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦਿੱਤੀ

ਨਵੀਂ ਦਿੱਲੀ, 26 ਅਪਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ। ਬੀਤੇ ਦਿਨ ਸ੍ਰੀ ਮੋਦੀ ਨੇ ਸ੍ਰੀ ਬਾਦਲ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕਰਦਿਆਂ ਇਸ ਨੂੰ ਨਿੱਜੀ ਨੁਕਸਾਨ ਕਰਾਰ ਦਿੱਤਾ ਸੀ।

ਅੰਤਿਮ ਦਰਸ਼ਨ ਲਈ ਪਾਰਟੀ ਦਫ਼ਤਰ ’ਚ ਰੱਖੀ ਪ੍ਰਕਾਸ਼ ਸਿੰਘ ਬਾਦਲ ਦੀ ਦੇਹ

ਅੰਤਿਮ ਦਰਸ਼ਨ ਲਈ ਪਾਰਟੀ ਦਫ਼ਤਰ ’ਚ ਰੱਖੀ ਪ੍ਰਕਾਸ਼ ਸਿੰਘ ਬਾਦਲ ਦੀ ਦੇਹ

ਚੰਡੀਗੜ੍ਹ, 26 ਅਪਰੈਲ-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਦਰਸ਼ਨ ਲਈ ਉਨ੍ਹਾਂ ਦੇਹ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿੱਚ ਰੱਖੀ ਗਈ ਹੈ।ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਅੱਜ ਸਵੇਰੇ 10:10 ਵਜੇ ਫੁੱਲਾਂ ਨਾਲ ਸ਼ਿੰਗਾਰੀ ਹੋਈ ਫੋਰਟਿਸ ਹਸਪਤਾਲ ਦੀ ਐਂਬੂਲੈਂਸ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ […]

ਮੋਰਿੰਡਾ ਵਿੱਚ ਬੇਦਅਬੀ ਦੀ ਘਟਨਾ ਖ਼ਿਲਾਫ਼ ਪ੍ਰਦਰਸ਼ਨ ਜਾਰੀ

ਮੋਰਿੰਡਾ ਵਿੱਚ ਬੇਦਅਬੀ ਦੀ ਘਟਨਾ ਖ਼ਿਲਾਫ਼ ਪ੍ਰਦਰਸ਼ਨ ਜਾਰੀ

ਮੋਰਿੰਡਾ , 25 ਅਪਰੈਲ- ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿੱਚ ਬੀਤੇ ਕੱਲ੍ਹ ਵਾਪਰੀ ਬੇਅਦਬੀ ਦੀ ਘਟਨਾ ਦੇ ਰੋਸ ਵਜੋਂ ਵੱਡੀ ਗਿਣਤੀ ਵਿੱਚ ਇਕੱਠੀ ਹੋਏ ਸੰਗਤ ਵੱਲੋਂ ਅੱਜ ਮੋਰਿੰਡਾ ਸ਼ਹਿਰੀ ਥਾਣੇ ਅੱਗੇ ਧਰਨਾ ਦਿੱਤਾ ਗਿਆ। ਸ਼ਹਿਰ ਵਿੱਚ ਦੂਜੇ ਦਿਨ ਵੀ ਰੋਸ ਵਜੋਂ ਬਾਜ਼ਾਰ ਬੰਦ ਰਹੇ। ਇਕੱਠੀ ਹੋਈ ਸੰਗਤ ਵੱਲੋਂ ਕੁਰਾਲੀ ਟੀ-ਪੁਆਇੰਟ ’ਤੇ ਆਵਾਜਾਈ ਠੱਪ ਕੀਤੀ ਹੋਈ ਹੈ। […]