ਯਮਨ ਦੀ ਰਾਜਧਾਨੀ ’ਚ ਵਿੱਤੀ ਮਦਦ ਵੰਡਣ ਮੌਕੇ ਭਗਦੜ ਮਚਣ ਕਾਰਨ 78 ਮੌਤਾਂ

ਯਮਨ ਦੀ ਰਾਜਧਾਨੀ ’ਚ ਵਿੱਤੀ ਮਦਦ ਵੰਡਣ ਮੌਕੇ ਭਗਦੜ ਮਚਣ ਕਾਰਨ 78 ਮੌਤਾਂ

ਸਨਾ, 20 ਅਪਰੈਲ- ਯਮਨ ਦੀ ਰਾਜਧਾਨੀ ਸਨਾ ਵਿਚ ਮੁਸਲਮਾਨਾਂ ਦੇ ਪਵਿੱਤਰ ਰਮਜ਼ਾਨ ਮਹੀਨੇ ਦੌਰਾਨ ਵਿੱਤੀ ਸਹਾਇਤਾ ਵੰਡਣ ਦੇ ਸਮਾਗਮ ਵਿਚ ਦੇਰ ਰਾਤ ਮਚੀ ਭਗਦੜ ਕਾਰਨ ਘੱਟ ਤੋਂ ਘੱਟ 78 ਵਿਅਕਤੀਆਂ ਦੀ ਮੌਤ ਹੋ ਗਈ ਅਤੇ 73 ਜ਼ਖਮੀ ਹੋ ਗਏ। ਘਟਨਾ ਸਥਾਨ ‘ਤੇ ਮੌਜੂਦ ਅਬਦੇਲ ਰਹਿਮਾਨ ਅਹਿਮਦ ਅਤੇ ਯਾਹੀਆ ਮੋਹਸੇਨ ਨੇ ਦੱਸਿਆ ਕਿ ਹਥਿਆਰਬੰਦ ਹੂਤੀ ਬਾਗੀਆਂ […]

ਵਕੀਲ ਹੜਤਾਲ ਜਾਂ ਕੰਮ ਬੰਦ ਨਹੀਂ ਕਰ ਸਕਦੇ: ਸੁਪਰੀਮ ਕੋਰਟ

ਵਕੀਲ ਹੜਤਾਲ ਜਾਂ ਕੰਮ ਬੰਦ ਨਹੀਂ ਕਰ ਸਕਦੇ: ਸੁਪਰੀਮ ਕੋਰਟ

ਨਵੀਂ ਦਿੱਲੀ, 20 ਅਪਰੈਲ- ਸੁਪਰੀਮ ਕੋਰਟ ਨੇ ਅੱਜ ਕਿਹਾ ਹੈ ਕਿ ਵਕੀਲ ਹੜਤਾਲ ‘ਤੇ ਨਹੀਂ ਜਾ ਸਕਦੇ ਜਾਂ ਕੰਮ ਬੰਦ ਨਹੀਂ ਕਰ ਸਕਦੇ। ਸਰਵਉੱਚ ਅਦਾਲਤ ਨੇ ਸਾਰੀਆਂ ਹਾਈ ਕੋਰਟਾਂ ਚੀਫ਼ ਜਸਟਿਸ ਦੀ ਅਗਵਾਈ ’ਚ ਸ਼ਿਕਾਇਤ ਨਿਵਾਰਨ ਕਮੇਟੀ ਕਾਇਮ ਕਰਨ ਦੇ ਨਿਰਦੇਸ਼ ਦਿੱਤੇ ਹਨ।ਸੁਪਰੀਮ ਕੋਰਟ ਨੇ ਵਕੀਲਾਂ ਦੀਆਂ ਮੂਲ ਸਮੱਸਿਆਵਾਂ ਦੇ ਹੱਲ ਲਈ ਜ਼ਿਲ੍ਹਾ ਅਦਾਲਤਾਂ ਦੇ […]

ਬਰਤਾਨੀਆ ਜਾ ਰਹੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਹਵਾਈ ਅੱਡੇ ’ਤੇ ਰੋਕਿਆ

ਬਰਤਾਨੀਆ ਜਾ ਰਹੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਹਵਾਈ ਅੱਡੇ ’ਤੇ ਰੋਕਿਆ

ਅੰਮ੍ਰਿਤਸਰ, 20 ਅਪਰੈਲ- ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਅੱਜ ਇਥੇ ਹਵਾਈ ਅੱਡੇ ਤੋਂ ਪੁੱਛ ਪੜਤਾਲ ਮਗਰੋਂ ਉਨ੍ਹਾਂ ਦੇ ਜੱਦੀ ਪਿੰਡ ਜਲੂਪੁਰ ਖੇੜਾ ਵਾਪਸ ਭੇਜ ਦਿੱਤਾ ਗਿਆ ਹੈ। ਮਿਲੇ ਵੇਰਵਿਆਂ ਮੁਤਾਬਕ ਉਸ ਨੂੰ ਬਿਨਾਂ ਪ੍ਰਵਾਨਗੀ ਭਾਰਤ ਨਾ ਛੱਡਣ ਲਈ ਆਖਿਆ ਗਿਆ ਹੈ। ਉਹ ਅੱਜ ਬਰਤਾਨੀਆ ਜਾਣ ਵਾਸਤੇ ਸਥਾਨਕ […]

ਯੂਪੀ ਦੇ ਗੈਂਗਸਟਰ ਦੀ ‘ਮਹਿਮਾਨ ਨਿਵਾਜ਼ੀ’ ਕਰਨ ਵਾਲੇ ਮੰਤਰੀਆਂ ਤੋਂ ਖ਼ਰਚਾ ਵਸੂਲਣ ਦੀ ਤਿਆਰੀ: ਮਾਨ

ਯੂਪੀ ਦੇ ਗੈਂਗਸਟਰ ਦੀ ‘ਮਹਿਮਾਨ ਨਿਵਾਜ਼ੀ’ ਕਰਨ ਵਾਲੇ ਮੰਤਰੀਆਂ ਤੋਂ ਖ਼ਰਚਾ ਵਸੂਲਣ ਦੀ ਤਿਆਰੀ: ਮਾਨ

ਚੰਡੀਗੜ੍ਹ, 20 ਅਪਰੈਲ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਅਪਰਾਧੀ ਨੂੰ ਰੋਪੜ ਜੇਲ੍ਹ ’ਚ ਸੁੱਖ- ਸਹੂਲਤਾਂ ਦੇ ਕੇ ਰੱਖਿਆ ਗਿਆ ਸੀ ਤੇ ਉਸ ਖ਼ਿਲਾਫ਼ 48 ਵਾਰ ਵਰੰਟ ਜਾਰੀ ਹੋਣ ਦੇ ਬਾਵਜੂਦ ਪੇਸ਼ ਨਹੀ ਕੀਤਾ ਗਿਆ। ਮੁੱਖ ਮੰਤਰੀ ਨੇ ਟਵੀਟ ਕੀਤਾ ਕਿ ਉਸ ਅਪਰਾਧੀ ਨੂੰ ਬਚਾਉਣ ਲਈ […]

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਬੀਅਤ ਵਿਗੜੀ, ਆਈਸੀਯੂ ’ਚ ਦਾਖ਼ਲ

ਮੁਹਾਲੀ, 20 ਅਪਰੈਲ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਬੀਅਤ ਅਚਾਨਕ ਖ਼ਰਾਬ ਹੋਣ ਉਨ੍ਹਾਂ ਨੂੰ ਇਥੋਂ ਦੇ ਫੋਰਟਿਸ ਹਸਪਤਾਲ ਦੇ ਆਈਸੀਯੂ ਵਾਰਡ ਵਿੱਚ ਦਾਖ਼ਲ ਕੀਤਾ ਗਿਆ ਹੈ। ਅੱਜ ਉਨ੍ਹਾਂ ਦੀ ਤਬੀਅਤ ਮੁੜ ਵਿਗੜ ਗਈ, ਜਿਸ ਕਾਰਨ ਉਨ੍ਹਾਂ ਨੂੰ ਪ੍ਰਾਈਵੇਟ ਵਾਰਡ ’ਚੋਂ ਹੁਣ ਆਈਸੀਯੂ ਵਿੱਚ ਸ਼ਿਫਟ ਕੀਤਾ ਗਿਆ ਹੈ।