ਯੂਥ ਕਾਂਗਰਸੀ ਆਗੂ ਗੁਰਮੀਤ ਚੌਹਾਨ ਵਲੋਂ ਭਾਰਤ ਜੋੜੋ ਯਾਤਰਾ ’ਚ ਸ਼ਮੂਲੀਅਤ

ਯੂਥ ਕਾਂਗਰਸੀ ਆਗੂ ਗੁਰਮੀਤ ਚੌਹਾਨ ਵਲੋਂ ਭਾਰਤ ਜੋੜੋ ਯਾਤਰਾ ’ਚ ਸ਼ਮੂਲੀਅਤ

ਪਟਿਆਲਾ, 19 ਜਨਵਰੀ (ਗੁਰਪ੍ਰੀਤ ਕੰਬੋਜ ਸੂਲਰ)- ਬੇਰੁਜ਼ਗਾਰੀ ਨਾਲ ਨਾਤਾ ਤੋੜੋ ਤੇ ਭਾਰਤ ਜੋੜੋ-ਭਾਰਤ ਜੋੜੋ ਦਾ ਨਾਅਰਾ ਦਿੰਦਿਆਂ ਇਥੋਂ ਦੇ 33 ਨੰਬਰ ਵਾਰਡ ਦੇ ਯੂਥ ਕਾਂਗਰਸੀ ਆਗੂ ਗੁਰਮੀਤ ਸਿੰਘ ਚੌਹਾਨ ਵਲੋਂ ਰਾਹੁਲ ਗਾਂਧੀ ਨਾਲ ਭਾਰਤੀ ਜੋੜੋ ਯਾਤਰਾ ਵਿਚ ਸ਼ਮੂਲੀਅਤ ਹੀ ਨਹੀਂ ਕੀਤੀ, ਸਗੋਂ ਉਨ੍ਹਾਂ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲੇ। ਗੁਰਮੀਤ ਚੌਹਾਨ ਨੇ ਕਿਹਾ ਕਿ ਰਾਹੁਲ ਗਾਂਧੀ ਵਲੋਂ ਸ਼ੁਰੂ ਕੀਤੀ ਗਈ ਭਾਰਤ ਜੋੜੋ ਯਾਤਰਾ ਨਾ ਸਗੋਂ ਦੇਸ਼ ਦੇ ਯੂਥ, ਬਲਕਿ ਨਿਰਾਸ਼ ਹੋ ਚੁੱਕੇ ਲੋਕਾਂ ਵਿਚ ਨਵਾਂ ਜੋਸ਼ ਭਰੇਗੀ। ਇਸ ਯਾਤਰਾ ਪ੍ਰਤੀ ਦੇਸ਼ ਦੇ ਲੋਕਾਂ ਵਿਚ ਭਾਰੀ ਉਤਸ਼ਾਹ ਹੈ। ਉਨ੍ਹਾਂ ਵਲੋਂ ਦਰਜਨਾਂ ਯੂਥ ਵਰਕਰਾਂ ਨਾਲ ਭਾਰਤ ਜੋੜੋ ਯਾਤਰਾ ਵਿਚ ਸ਼ਮੂਲੀਅਤ ਕੀਤੀ ਗਈ ਹੈ ਤੇ ਉਹ ਗੋਬਿੰਦਗੜ੍ਹ ਤੋਂ ਜੰਮੂ ਤੱਕ ਲਗਾਤਾਰ ਯਾਤਰਾ ਨਾਲ ਚੱਲਣਗੇ।

You must be logged in to post a comment Login