ਸਿਡਨੀ ’ਚ ਅਰਜਨ ਵੈਲੀ ਦੀ ਗੂੰਜ, ਭੁਪਿੰਦਰ ਬੱਬਲ ਸ਼ੋਆਂ ਨੂੰ ਮਿਲ ਰਿਹਾ ਵੱਡਾ ਹੁੰਗਾਰਾ

ਸਿਡਨੀ ’ਚ ਅਰਜਨ ਵੈਲੀ ਦੀ ਗੂੰਜ, ਭੁਪਿੰਦਰ ਬੱਬਲ ਸ਼ੋਆਂ ਨੂੰ ਮਿਲ ਰਿਹਾ ਵੱਡਾ ਹੁੰਗਾਰਾ

ਸਿਡਨੀ : ਪੈਰਾਮਾਟਾ ਦੇ ਰਿਵਰ ਕੀਨੀਅਨ ਕਲੱਬ ਵਿਖੇ ਅਰਜੁਨ ਵੈਲੀ ਗੀਤ ਨਾਲ ਫੇਮ ਭੁਪਿੰਦਰ ਬੱਬਲ ਦਾ ਸ਼ੋਅ ਬੇਹੱਦ ਸਫਲ ਤੇ ਕਾਮਯਾਬੀ ਨਾਲ ਹੋਇਆ।ਇਸ ਮੌਕੇ ਵੱਡੀ ਗਿਣਤੀ ਵਿਚ ਦਰਸ਼ਕਾਂ ਨੇ ਸਿ਼ਰਕਤ ਕੀਤੀ ਅਤੇ ਭੁਪਿੰਦਰ ਬੱਬਲ ਦੇ ਸ਼ੋਅ ਦਾ ਅਨੰਦ ਮਾਣਿਆ।ਇਸ ਸ਼ੋਅ ਦਾ ਆਯੋਜਨ ਮਸ਼ਹੂਰ ਪ੍ਰਮੋਟਰ ਮਨਮੋਹਨ ਅਤੇ ਦੇਵ ਸਿੱਧੂ ਦੇ ਸਾਂਝੇ ਯਤਨਾਂ ਨਾਲ ਨੇਪਰੇ ਚੜਿ੍ਹਆ।ਮਨਮੋਹਨ ਹੋਰਾਂ ਨੇ ਦੱਸਿਆ ਕਿ ਭੁਪਿੰਦਰ ਬੱਬਲ ਦਾ ਆਸਟ੍ਰੇਲੀਆ ਟੂਰ ਬਹੁਤ ਹੀ ਕਾਮਯਾਬੀ ਨਾਲ ਰਿਹਾ ਹੈ ਅਤੇ ਸਭ ਸ਼ੋਆਂ ਨੂੰ ਬਹੁਤ ਹੀ ਪਿਆਰ ਤੇ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ।

You must be logged in to post a comment Login