‘ਭਾਜਪਾ ਸਰਕਾਰ ਦੀਆਂ ਉਪਲਬੱਧੀਆਂ ਤੇ ਵਿਕਾਸ ਕੰਮਾਂ ਨੂੰ ਘਰ-ਘਰ ਪਹੁੰਚਾਵਾਂਗੇ’

‘ਭਾਜਪਾ ਸਰਕਾਰ ਦੀਆਂ ਉਪਲਬੱਧੀਆਂ ਤੇ ਵਿਕਾਸ ਕੰਮਾਂ ਨੂੰ ਘਰ-ਘਰ ਪਹੁੰਚਾਵਾਂਗੇ’
  • ਭਾਜਪਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਸੱਦੀ 

ਪਟਿਆਲਾ, 8 ਜੂਨ (ਪੱਤਰ ਪ੍ਰੇਰਕ)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਸਰਕਾਰ ਦੇ 11 ਸਾਲ ਪੂਰੇ ਹੋਣ ’ਤੇ ਮੋਦੀ ਸਰਕਾਰ ਵਲੋਂ ਕੀਤੇ ਗਏ ਕੰਮਾਂ ਦੀਆਂ ਉਪਲਬਧੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ, ਜ਼ਿਲ੍ਹਾ ਪਟਿਆਲਾ ਉੱਤਰੀ ਦੇ ਪਿੰਡ ਚੌਰਾ ਦੇ ਦਫਤਰ ਵਿਖੇ ਭਾਜਪਾ ਉਤਰੀ ਦੇ ਜ਼ਿਲ੍ਹਾ ਪ੍ਰਧਾਨ ਸ੍ਰ. ਜਸਪਾਲ ਸਿੰਘ ਗਰੌਲੀ ਦੀ ਅਗਵਾਈ ਵਿੱਚ ਇੱਕ ਮੀਟਿੰਗ ਸੱਦੀ ਗਈ, ਜਿਸ ਵਿੱਚ ਬਿਕਰਮਜੀਤ ਸਿੰਘ ਚੀਮਾ ਪੰਜਾਬ ਮੀਤ ਪ੍ਰਧਾਨ ਭਾਰਤੀ ਜਨਤਾ ਪਾਰਟੀ ਮੁੱਖ ਮਹਿਮਾਨ ਦੇ ਤੌਰ ’ਤੇ ਹਾਜ਼ਰ ਰਹੇ। ਉਨ੍ਹਾਂ ਨੇ ਦੱਸਿਆ ਕਿ ਭਾਜਪਾ ਨੇ 11 ਸਾਲਾਂ ਵਿੱਚ ਜੋ ਵੀ ਲੋਕਾਂ ਲਈ ਕੰਮ ਕੀਤੇ ਅਤੇ ਸਰਕਾਰ ਦੁਆਰਾ ਲੋਕਾਂ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਵਾਇਆ ਜਾਵੇਗਾ ਤੇ ਭਾਜਪਾ ਸਰਕਾਰ ਦੀਆਂ ਉਪਲਬੱਧੀਆਂ ਘਰ-ਘਰ ਪਹੁੰਚਾਈਆਂ ਜਾਣਗੀਆਂ। ਇਹ ਜਾਗਰੂਕਤਾ ਪ੍ਰੋਗਰਾਮ ਜ਼ਿਲ੍ਹਾ, ਖੇਤਰੀ, ਮੰਡਲ ਅਤੇ ਹਲਕਾ ਪੱਧਰ ’ਤੇ ਕੀਤੇ ਜਾਣਗੇ, ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਇਸ ਤੇ ਹਲਕਾ ਘਨੌਰ ਦੇ ਇੰਚਾਰਜ ਸ੍ਰੀ ਵਿਕਾਸ ਸ਼ਰਮਾ, ਸਕੱਤਰ ਜਰਨਲ ਸਕੱਤਰ ਸ੍ਰੀ ਪ੍ਰਦੀਪ ਨੰਦਾ, ਸਨੌਰ ਮੰਡਲ ਪ੍ਰਧਾਨ ਸ੍ਰ. ਪਰਮਵੀਰ ਸਿੰਘ ਸਨੌਰ, ਦੇਵੀਗੜ੍ਹ ਮੰਡਲ ਪ੍ਰਧਾਨ ਗੁਰਵਿੰਦਰ ਸਿੰਘ, ਭਾਖਰ ਮੰਡਲ ਪ੍ਰਧਾਨ ਜੱਸੀ ਬੱਲਾਂ ਗੁੱਜਰ, ਜਸਵਿੰਦਰ ਸਿੰਘ ਪ੍ਰਧਾਨ ਘੜਾ ਮੰਡਲ, ਅਨਮੋਲ ਬੈਂਸ ਪ੍ਰਧਾਨ ਬਹਾਦਰਗੜ੍ਹ ਮੰਡਲ, ਕੁਬੇਰ ਸ਼ਰਮਾ ਪੰਜੌਲਾ, ਤਰਸੇਮ ਸਿੰਘ ਬਲਮਗੜ, ਗੁਰਮੇਲ ਸਿੰਘ ਭਾਂਖਰ, ਰਾਜਵੀਰ ਸਿੰਘ ਗੁੱਜਰ ਬੱਲਾਂ, ਸੁਰਜੀਤ ਸਿੰਘ ਬਿੰਜਲ ਜੱਟਾਂ, ਕਮਲਪ੍ਰੀਤ ਸਿੰਘ ਘਨੌਰ ਮੰਡਲ ਪ੍ਰਧਾਨ, ਸਚਿਨ ਸ਼ਰਮਾ ਹਰਪਾਲਪੁਰ ਮੰਡਲ ਪ੍ਰਧਾਨ, ਸਤਨਾਮ ਸਿੰਘ ਗੰਡਿਆਂ ਖੇੜੀ ਮੰਡਲ ਪ੍ਰਧਾਨ, ਧਰਮਪਾਲ ਦੇਵੀਗੜ੍ਹ, ਚਰਨਜੀਤ ਚਾਵਲਾ ਜਨਰਲ ਸਕੱਤਰ ਸਨੌਰ ਮੰਡਲ ਪ੍ਰਧਾਨ, ਹਰਮੀਤ ਸਿੰਘ ਸੈਕਟਰੀ, ਸਨੌਰ ਮੰਡਲ ਪ੍ਰਧਾਨ ਨਰੇਸ਼ ਭਾਟੀਆ ਸਨੌਰ ਮੰਡਲ ਪ੍ਰਧਾਨ ਜਨਰਲ ਸੈਕਟਰੀ ਅਤੇ ਹੋਰ ਵਰਕਰ ਅਤੇ ਲੀਡਰ ਹਾਜ਼ਰ ਸਨ।

You must be logged in to post a comment Login