By G-Kamboj on
FEATURED NEWS, INDIAN NEWS, News

ਨਵੀਂ ਦਿੱਲੀ, 24 ਦਸੰਬਰ: ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਵੈੱਬ ਸੀਰੀਜ਼ “UP 77” ਦੀ ਰਿਲੀਜ਼ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ,ਜੋ ਕਥਿਤ ਤੌਰ ‘ਤੇ ਮਾਰੇ ਗਏ ਗੈਂਗਸਟਰ ਵਿਕਾਸ ਦੁਬੇ ਦੇ ਜੀਵਨ ‘ਤੇ ਆਧਾਰਿਤ ਹੈ। ਜਸਟਿਸ ਸਚਿਨ ਦੱਤਾ,ਜੋ ਕਿ ਦੁਬੇ ਦੀ ਪਤਨੀ ਰਿਚਾ ਵੱਲੋਂ ਵੈੱਬ ਸੀਰੀਜ਼ ਦੀ ਰਿਲੀਜ਼ ਨੂੰ ਰੋਕਣ ਦੀ ਮੰਗ ਕਰਨ ਵਾਲੀ […]
By G-Kamboj on
FEATURED NEWS, INDIAN NEWS, News

ਪਟਿਆਲਾ, 20 ਦਸੰਬਰ (ਕੰਬੋਜ)- ਉਘੇ ਸਮਾਜ ਸੇਵੀ ਤੇ ਨੌਜਵਾਨ ਆਗੂ ਰੀਗਨ ਆਹਲੂਵਾਲੀਆ ਵਲੋਂ ਸੂਲਰ ਸਕੂਲ ਦੇ ਬੱਚਿਆਂ ਨੂੰ ਸਰਦੀ ਦੀ ਵਰਦੀ ਅਤੇ ਬੂਟ ਤਕਸੀਮ ਕੀਤੇ। ਇਸਦੇ ਨਾਲ ਹੀ ਸਕੂਲ ਦੇ ਬੱਚਿਆਂ ਨੂੰ ਫੂਡ ਵੀ ਵੰਡਿਆ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਕਾਂਗਰਸੀ ਆਗੂ ਰਛਪਾਲ ਸਿੰਘ ਜੌੜੇਮਾਜਰਾ ਪਹੁੰਚੇ, ਜਿਨ੍ਹਾਂ ਵਲੋਂ ਸਕੂਲ ਦੇ ਬੱਚਿਆਂ ਲਈ […]
By G-Kamboj on
FEATURED NEWS, INDIAN NEWS, News

ਸ੍ਰੀਨਗਰ, 19 ਨਵੰਬਰ : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਸ੍ਰੀਨਗਰ ਤੋਂ ਸ੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਹੋ ਗਿਆ ਹੈ। ਨਗਰ ਕੀਰਤਨ ਦੇ ਆਰੰਭ ਹੋਣ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪ ਕੌਮੀ […]
By G-Kamboj on
FEATURED NEWS, INDIAN NEWS, News, World News

ਨਵੀਂ ਦਿੱਲੀ, 11 ਨਵੰਬਰ : ਸੋਸ਼ਲ ਮੀਡੀਆ ‘ਤੇ ਇੱਕ ਵਾਰ ਫਿਰ ਅਫਵਾਹਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ ਦੇ ਦਿਹਾਂਤ ਦੀਆਂ ਝੂਠੀਆਂ ਖਬਰਾਂ ਦੇ ਬਾਅਦ ਹੁਣ ਹਾਲੀਵੁੱਡ ਦੇ ਮਸ਼ਹੂਰ ਐਕਟਰ ਅਤੇ ਮਾਰਸ਼ਲ ਆਰਟਿਸਟ ਜੈਕੀ ਚੈਨ ਦੇ ਦਿਹਾਂਤ ਦੀਆਂ ਅਫਵਾਹਾਂ ਨੇ ਸਭ ਦਾ ਧਿਆਨ ਖਿੱਚ ਲਿਆ ਹੈ।ਟਵਿੱਟਰ (ਹੁਣ ਐਕਸ), ਫੇਸਬੁੱਕ ਅਤੇ ਕਈ […]
By akash upadhyay on
FEATURED NEWS

ਪ੍ਰਗਟ ਭਏ ਗੁਰੂ ਤੇਗ ਬਹਾਦੁਰ, ਸਗਲ ਸ੍ਰਿਸਟਿ ਪਰ ਢਾਪੀ ਚਾਦਰ। ਕਰਮ ਧਰਮ ਦੀ ਜਿਨ ਪਤ ਰਾਖੀ, ਅਟੱਲ ਕਰੀ ਕਲਿਯੁਗ ਮਹਿ ਸਾਖੀ। ਅਸੀਂ ਸਾਰੇ ਨੌਵੇਂ ਪਾਤਸ਼ਾਹ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਮਨਾ ਰਹੇ ਹਾਂ। ਆਓ, ਇਸ ਮਹਾਨ ਇਤਿਹਾਸ ਨੂੰ ਸ਼ਰਧਾ ਨਾਲ ਯਾਦ ਕਰਦੇ ਹੋਏ ਨਤਮਸਤਕ ਹੋਈਏ। ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਸ਼ਹੀਦੀ ਦਾ ਇਕ ਹੀ ਕਾਰਨ ਸੀ ਅਤੇ ਉਹ ਸੀ ਔਰੰਗਜ਼ੇਬ ਦਾ ਹਿੰਦੂਆਂ ‘ਤੇ ਅੱਤ ਦਾ ਤਸ਼ੱਦਦ। ਇਹ ਉਹ ਇਨਸਾਨ ਜਿਸ ਨੂੰ ਇਨਸਾਨ ਨਹੀਂ ਹੈਵਾਨ ਕਹਿਣਾ ਠੀਕ ਹੋਵੇਗਾ, ਕਿਉਂਕਿ ਇਸ ਨੇ ਤਖ਼ਤ ‘ਤੇ ਕਬਜ਼ਾ ਆਪਣੇ ਬਾਪ ਦੀ ਛਾਤੀ ‘ਤੇ ਪੈਰ ਰੱਖ ਕੇ ਅਤੇ ਭਰਾਵਾਂ ਦੇ ਖ਼ੂਨ ਵਿੱਚ ਤਾਰੀ ਲਗਾ ਕੇ ਕੀਤਾ ਸੀ। ਉਹ ਇੰਨਾ ਪੱਥਰ-ਦਿਲ ਸੀ ਕਿ ਉਸ ਨੇ ਆਪਣੇ ਪਿਤਾ ਸ਼ਾਹ ਜਹਾਂ ਨੂੰ ਕੈਦ ਵਿੱਚ ਪਾਇਆ ਅਤੇ ਉਹ ਖਿੜਕੀ ਵੀ ਬੰਦ ਕਰਵਾ ਦਿੱਤੀ ਜਿਸ ਰਾਹੀਂ ਉਹ ਜਮਨਾ ਨੂੰ ਦੇਖਦਾ ਸੀ। ਉਸ ਨੇ ਹਕੀਮ ਮੁਰਕਮ ਖ਼ਾਨ ਨੂੰ ਆਪਣੇ ਪਿਤਾ ਨੂੰ ਜ਼ਹਰ ਦੇ ਕੇ ਮਾਰਨ ਲਈ ਕਿਹਾ, ਤਾਂ ਹਕੀਮ ਨਾ ਮੰਨਿਆ ਅਤੇ ਉਸ ਨੇ ਆਪ ਹੀ ਜ਼ਹਰ ਖਾ ਲਿਆ ਤਾਂ ਜੋ ਹਕੀਮੀ ਪੇਸ਼ੇ ਦੀ ਇੱਜ਼ਤ ਬਣੀ ਰਹਿ ਜਾਵੇ । ਆਪਣੇ ਭੈਣਾ-ਭਰਾਵਾਂ ਨੂੰ ਵੀ ਇਕ-ਇਕ ਕਰਕੇ ਮਰਵਾ ਦਿੱਤਾ, ਇੱਥੋਂ ਤੱਕ ਕਿ ਆਪਣੇ ਧੀਆਂ-ਪੁੱਤਰਾਂ ਨੂੰ ਵੀ ਨਾ ਬਖ਼ਸ਼ਿਆ। ਜਦੋਂ ਉਸ ਨੂੰ ਪਤਾ ਲੱਗਿਆ ਕਿ ਬ੍ਰਾਹਮਣ ਪਾਠਸ਼ਾਲਾਵਾਂ ਬਣਾ ਕੇ ਵਿਦਿਆ ਦੇ ਰਹੇ ਹਨ ਅਤੇ ਉੱਥੇ ਹਿੰਦੂ ਤੇ ਮੁਸਲਮਾਨ ਵਿਦਿਆਰਥੀ ਪੜ੍ਹਨ ਆਉਂਦੇ ਹਨ, ਤਾਂ ਉਸ ਨੇ ਇਹ ਪੜ੍ਹਾਈ-ਲਿਖਾਈ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਅਤੇ ਮੰਦਰਾਂ ਨੂੰ ਢਾਹ ਕੇ ਉਨ੍ਹਾਂ ਦੀ ਥਾਂ ਮਸੀਤਾਂ ਬਣਵਾਉਣੀਆਂ ਸ਼ੁਰੂ ਕਰ ਦਿੱਤੀਆਂ | ਉਸ ਨੇ ਹਰ ਨੌਕਰੀ ਤੋਂ ਹਿੰਦੂਆਂ ਨੂੰ ਹਟਾ ਕੇ ਮੁਸਲਮਾਨ ਲਗਾਉਣੇ ਸ਼ੁਰੂ ਕਰ ਦਿੱਤੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਹਿੰਦੁਸਤਾਨ ਵਿੱਚ ਸਿਰਫ਼ ਇੱਕ ਹੀ ਧਰਮ ਰਹਿ ਜਾਵੇ—ਮੁਸਲਮਾਨ ਧਰਮ। ਨੌਕਰੀ ਤੋਂ ਕੱਢੇ ਜਾਣ ‘ਤੇ ਬਹੁਤ ਸਾਰੇ ਹਿੰਦੂਆਂ ਨੇ ਮੁਸਲਮਾਨੀ ਕਬੂਲ ਕਰ ਲਈ, ਜਿਸ ਕਰਕੇ ਉਹ ਬਹੁਤ ਖੁਸ਼ ਹੋਇਆ। ਫਿਰ ਉਸ ਨੇ ਸੈਂਕੜੇ ਬ੍ਰਾਹਮਣਾਂ ਨੂੰ ਬੰਦੀ ਬਣਾਕੇ ਜੇਲਾਂ ਵਿੱਚ ਪਾ ਦਿੱਤਾ। ਉਸ ਨੇ ਸੋਚਿਆ ਕਿ ਕਸ਼ਮੀਰੀ ਪੰਡਿਤ ਵਿਦਵਾਨ ਹੋਣ ਕਰਕੇ ਪ੍ਰਸਿੱਧ ਹਨ ਜੇ ਇਹ ਮੁਸਲਮਾਨ ਬਣ ਗਏ ਤਾਂ ਅਨਪੜ੍ਹਾਂ ਨੂੰ ਮਨਾਉਣਾ ਆਸਾਨ ਹੋ ਜਾਵੇਗਾ। ਇਸ ਲਈ ਉਸ ਨੇ ਕਸ਼ਮੀਰੀ ਪੰਡਿਤਾਂ ਨੂੰ ਮਜ਼ਬੂਰ ਕਰਨਾ ਸ਼ੁਰੂ ਕੀਤਾ ਕਿ ਜਾਂ ਮੁਸਲਮਾਨ ਬਣੋ ਜਾਂ ਮੌਤ ਕਬੂਲ ਕਰੋ। ਇਸ ਸਭ ਤੋਂ ਦੁਖੀ ਹੋ ਕੇ ਕਸ਼ਮੀਰੀ ਪੰਡਿਤ ਅਮਰਨਾਥ ਮੰਦਰ ਗਏ ਅਤੇ ਸ਼ਿਵ ਜੀ ਨੂੰ ਪੁਕਾਰਿਆ। ਇਸ ਗੁਫ਼ਾ ਵਿੱਚ ਪੰਡਿਤ ਕਿਰਪਾ ਰਾਮ ਜੀ ਸਨ, ਜਿਨ੍ਹਾਂ ਨੂੰ ਸੁਪਨੇ ਵਿੱਚ ਸ਼ਿਵ ਜੀ ਦੇ ਦਰਸ਼ਨ ਹੋਏ ਤੇ ਆਦੇਸ਼ ਮਿਲਿਆ ਕਿ ਪੰਜਾਬ ਵਿੱਚ ਸਿੱਖਾਂ ਦੇ ਨੌਵੇਂ ਗੁਰੂ, ਗੁਰੂ ਤੇਗ ਬਹਾਦੁਰ ਸਾਹਿਬ ਜੀ ਕੋਲ ਜਾਓ ਅਤੇ ਉਨ੍ਹਾਂ ਨੂੰ ਹਿੰਦੂਆਂ ਦੀ ਬਾਂਹ ਫੜਨ ਦੀ ਬੇਨਤੀ ਕਰੋ, ਕਿ ਉਹ ਹਿੰਦੂਆਂ ਦੀ ਰੱਖਿਆ ਕਰਨ। ਇਹ ਸਾਰੇ ਪੰਡਿਤ, ਕਿਰਪਾ ਰਾਮ ਜੀ ਦੀ ਅਗਵਾਈ ਹੇਠ ਆਨੰਦਪੁਰ ਸਾਹਿਬ ਪਹੁੰਚੇ। ਉਸ ਵੇਲੇ ਗੁਰੂ ਤੇਗ ਬਹਾਦੁਰ ਜੀ ਦੀਵਾਨ ਲਗਾ ਕੇ ਬੈਠੇ ਸਨ ਅਤੇ ਬਾਲ ਗੋਬਿੰਦ ਰਾਇ, ਜੋ ਉਸ ਵੇਲੇ ਨੌਂ ਸਾਲ ਦੇ ਸਨ, ਵੀ ਗੁਰੂ ਸਾਹਿਬ ਦੇ ਨਾਲ ਸਭਾ ਵਿੱਚ ਬੈਠੇ ਸਨ। ਪੰਡਿਤ ਜਾ ਕੇ ਰੋਂਦੇ ਹੋਏ ਆਪਣੀ ਬੇਨਤੀ ਬਿਆਨ ਕਰਨ ਲੱਗੇ “ਬਾਂਹਿ ਅਸਾਡੀ ਪਕੜੀਏ, ਗੁਰੂ ਹਰਿਗੋਬਿੰਦ ਕੇ ਚੰਦ।” ਉਹਨਾਂ ਨੇ ਬੇਨਤੀ ਕੀਤੀ ਕਿ ਜੇ ਤੁਸੀਂ ਸਾਡੀ ਬਾਂਹ ਨਾ ਫੜੀ ਤਾਂ ਇਸ ਜਗਤ ਵਿੱਚ ਕੋਈ ਵੀ ਹਿੰਦੂ ਨਹੀਂ ਦਿਸੇਗਾ— “ਰਾਖਹੁ ਅਬ ਹਿੰਦੁਨ ਕੀ ਟੇਕ। ਨਾਂਹਿਤ ਜਗ ਮਹਿ ਰਹੇ ਨ ਏਕ।” (ਸੂਰਜ ਪ੍ਰਕਾਸ਼) ਪੰਡਿਤ ਕਿਰਪਾ ਰਾਮ ਉਹੀ ਹਨ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਵਿਦਿਆ ਵੀ ਦਿੱਤੀ ਜਦੋਂ ਮਾਤਾ ਗੁਜਰੀ ਜੀ ਕਸ਼ਮੀਰ ਵਿੱਚ ਰਹਿੰਦੇ ਸਨ। ਇਹ ਪੰਡਿਤ ਕਿਰਪਾ ਰਾਮ ਜੀ ਬਾਅਦ ਵਿੱਚ ਅੰਮ੍ਰਿਤ ਛਕ ਕੇ ਸਿੰਘ ਸਜੇ ਅਤੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ। ਪੰਡਿਤਾਂ ਦੀ ਇਹ ਸਾਰੀ ਬੇਨਤੀ ਸੁਣ ਕੇ ਗੁਰੂ ਸਾਹਿਬ ਨੇ ਨਿਸਚਾ ਕਰ ਲਿਆ ਕਿ ਆਪਣਾ ਸੀਸ ਦੇ ਕੇ ਮੂਢਿਆਂ ਨੂੰ ਸਬਕ ਸਿਖਾਉਣਾ ਹੀ ਪਏਗਾ— “ਤਬ ਸਤਿਗੁਰ ਇਵ ਮਨ ਠਹਿਰਾਈ। ਬਿਨ ਸਿਰ ਦੀਏ ਜਗਤ ਦੁਖ ਪਾਈ।” ਭਾਵੇਂ ਕਿੰਨੇ ਵੀ ਦੁਖ ਤਕਲੀਫ਼ਾਂ ਮਿਲਣ, ਪਰ ਆਪਣਾ ਧਰਮ ਕਦੇ ਨਹੀਂ ਛੱਡਣਾ ਚਾਹੀਦਾ। ਗੁਰੂ ਸਾਹਿਬ ਨੇ ਪੰਡਿਤਾਂ ਨੂੰ ਆਖਿਆ ਕਿ ਤੁਸੀਂ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਜੇਕਰ ਗੁਰੂ ਤੇਗ ਬਹਾਦੁਰ ਜੀ ਨੂੰ ਇਸਲਾਮ ਕਬੂਲ ਕਰਵਾ ਲੈਂਦਾ ਹੈ ਤਾਂ ਅਸੀਂ ਸਾਰੇ ਵੀ ਇਸਲਾਮ ਕਬੂਲ ਕਰ ਲਵਾਂਗੇ। ਇਹ ਸੁਣ ਕੇ ਔਰੰਗਜ਼ੇਬ ਨੂੰ ਲੱਗਾ ਕਿ ਇੱਕ ਨੂੰ ਮਨਾਉਣਾ ਤਾਂ ਬਹੁਤ ਆਸਾਨ ਹੈ। ਉਸ ਨੇ ਗੁਰੂ ਸਾਹਿਬ ਦੇ ਇਸ ਫੁਰਮਾਨ ਨੂੰ ਹੱਸਦੇ ਹੋਏ ਕਬੂਲ ਕਰ ਲਿਆ ਅਤੇ ਪੰਡਿਤਾਂ ਉੱਤੇ ਜ਼ੁਲਮ ਕਰਨਾ ਬੰਦ ਕਰ ਦਿੱਤਾ। ਪ੍ਰਿੰਸਿਪਲ ਸਤਬੀਰ ਸਿੰਘ ਲਿਖਦੇ ਹਨ ਉਧਰ ਗੁਰੂ ਸਾਹਿਬ ਨੇ ਬਾਲ ਗੋਬਿੰਦ ਰਾਇ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪੀ ਅਤੇ ਆਪ ਕਮਰ ਕੱਸ ਕੇ, ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸ਼ਸਤਰ ਪਹਿਨ ਕੇ ਗੁਰੂ ਤੇਗ ਬਹਾਦੁਰ ਜੀ ਨੇ ਬਾਲ ਗੋਬਿੰਦ ਰਾਇ ਜੀ ਨੂੰ ਘੁੱਟ ਕੇ […]