ਪਰਿਵਾਰ ਵਿਛੋੜਾ : ਨੰਗੇ ਪੈਰੀਂ ਗੁਰਦੁਆਰਾ ਪਰਿਵਾਰ ਵਿਛੋੜਾ ਤੋਂ ਕੁੰਮਾ ਮਾਸ਼ਕੀ ਪੁੱਜੀ ਸੰਗਤ

ਪਰਿਵਾਰ ਵਿਛੋੜਾ : ਨੰਗੇ ਪੈਰੀਂ ਗੁਰਦੁਆਰਾ ਪਰਿਵਾਰ ਵਿਛੋੜਾ ਤੋਂ ਕੁੰਮਾ ਮਾਸ਼ਕੀ ਪੁੱਜੀ ਸੰਗਤ

ਘਨੌਲੀ, 22 ਦਸੰਬਰ- ਮਾਤਾ ਗੁਜਰੀ ਅਤੇ ਛੋਟੇ ਸਾਹਬਜ਼ਾਦਿਆਂ ਦੇ ਆਪਣੇ ਪਰਿਵਾਰ ਤੋਂ ਵਿਛੜਨ ਦੀ ਯਾਦ ਨੂੰ ਤਾਜ਼ਾ ਕਰਨ ਲਈ ਪਿੰਡ ਕੋਟਬਾਲਾ ਅਤੇ ਨੇੜਲੇ ਪਿੰਡਾਂ ਦੀਆਂ ਸੰਗਤਾਂ ਦੁਆਰਾ ਗੁਰਦੁਆਰਾ ਪਰਿਵਾਰ ਵਿਛੋੜਾ ਤੋਂ ਯਾਦਗਾਰ ਛੰਨ ਕੁੰਮਾ ਮਾਸ਼ਕੀ ਜੀ ਚੱਕ ਢੇਰਾ ਤੱਕ ਪੈਦਲ ਸਫਰ-ਏ-ਸ਼ਹਾਦਤ ਮਾਰਚ ਕੱਢਿਆ ਗਿਆ। ਗੁਰੂ ਗਰੰਥ ਸਾਹਿਬ ਦੀ ਛਤਰ ਛਾਇਆ, ਪੰਜ ਪਿਆਰਿਆਂ ਦੀ ਅਗਵਾਈ ਤੇ […]

ਪੰਜ ਸਿੰਘ ਸਾਹਿਬਾਨ ਨੇ ਜਾਰੀ ਕੀਤਾ ਗੁਰਮਤਾ, ਲਾਵਾਂ-ਫੇਰਿਆਂ ਮੌਕੇ ਲੜਕੀ ਦੇ ਲਹਿੰਗਾ ਪਹਿਨਣ ’ਤੇ ਲਗਾਈ ਰੋਕ

ਪੰਜ ਸਿੰਘ ਸਾਹਿਬਾਨ ਨੇ ਜਾਰੀ ਕੀਤਾ ਗੁਰਮਤਾ, ਲਾਵਾਂ-ਫੇਰਿਆਂ ਮੌਕੇ ਲੜਕੀ ਦੇ ਲਹਿੰਗਾ ਪਹਿਨਣ ’ਤੇ ਲਗਾਈ ਰੋਕ

ਅੰਮ੍ਰਿਤਸਰ : ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਸਾਹਿਬ ਨਾਂਦੇੜ ਦੇ ਪੰਜ ਪਿਆਰੇ ਸਾਹਿਬਾਨ ਨੇ ਆਨੰਦ ਕਾਰਜਾਂ ਲਈ ਸਿੱਖ ਸੰਗਤ ਲਈ ਗੁਰਮਤਾ ਜਾਰੀ ਕੀਤਾ ਹੈ। ਜਥੇਦਾਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਹੋਈ ਸਿੰਘ ਸਾਹਿਬਾਨ ਦੀ ਇਕੱਤਰਤਾ ’ਚ ਇਹ ਫ਼ੈਸਲਾ ਲਿਆ ਗਿਆ ਹੈ ਕਿ ਆਨੰਦ ਕਾਰਜ ਦੌਰਾਨ ਬੱਚੀ ਭਾਰੀ ਲਹਿੰਗਾ ਨਾ ਪਹਿਨਾ ਕੇ ਸਗੋਂ ਸਿਰਫ ਸਲਵਾਰ […]

ਮਲੇਸ਼ੀਆ ਏਅਰਲਾਈਨਜ਼ ਵਲੋਂ ਅੰਮ੍ਰਿਤਸਰ ਉਡਾਣਾਂ ਦੀ ਵਧਾਈ ਗਿਣਤੀ

ਮਲੇਸ਼ੀਆ ਏਅਰਲਾਈਨਜ਼ ਵਲੋਂ ਅੰਮ੍ਰਿਤਸਰ ਉਡਾਣਾਂ ਦੀ ਵਧਾਈ ਗਿਣਤੀ

ਬ੍ਰਿਸਬੇਨ – ਮਲੇਸ਼ੀਆ ਏਅਰਲਾਈਨਜ਼ ਵਲੋਂ ਅੰਮ੍ਰਿਤਸਰ ਉਡਾਣਾਂ ਦੀ ਗਿਣਤੀ ਵਧਾ ਦਿਤੀ ਹੈ। ਮਲੇਸ਼ੀਆ ਏਅਰਲਾਈਨਜ਼, ਪੰਜਾਬ ਦੇ ਸਭ ਤੋਂ ਵੱਡੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਅਤੇ ਪੰਜਾਬੀ ਭਾਈਚਾਰੇ ਖ਼ਾਸਕਰ ਪ੍ਰਵਾਸੀ ਪੰਜਾਬੀਆਂ ਨੂੰ ਹੋਰ ਵਧੇਰੇ ਉਡਾਣਾਂ ਨਾਲ ਨਵੇਂ ਸਾਲ 2024 ਦਾ ਤੋਹਫਾ ਦੇਣ ਜਾ ਰਹੀ ਹੈ। ਨਵੰਬਰ 8 ਤੋਂ ਏਅਰਲਾਈਨ ਵਲੋਂ ਸ਼ੁਰੂ ਕੀਤੀ ਗਈ […]

ਅੰਮ੍ਰਿਤਸਰ ਦੇ ਨੌਜਵਾਨ ਨੇ ਅਫ਼ਰੀਕਾ ਦੀ ਸੱਭ ਤੋਂ ਉੱਚੀ ਚੋਟੀ ‘ਤੇ ਝੁਲਾਇਆ ‘ਨਿਸ਼ਾਨ ਸਾਹਿਬ’

ਅੰਮ੍ਰਿਤਸਰ ਦੇ ਨੌਜਵਾਨ ਨੇ ਅਫ਼ਰੀਕਾ ਦੀ ਸੱਭ ਤੋਂ ਉੱਚੀ ਚੋਟੀ ‘ਤੇ ਝੁਲਾਇਆ ‘ਨਿਸ਼ਾਨ ਸਾਹਿਬ’

ਅੰਮ੍ਰਿਤਸਰ- ਅੰਮ੍ਰਿਤਸਰ ਦੇ ਤਰੁਣਦੀਪ ਸਿੰਘ ਨੇ ਅਫ਼ਰੀਕਾ ਦੀ ਸੱਭ ਤੋਂ ਉੱਚੀ ਚੋਟੀ ‘ਤੇ ਨਿਸ਼ਾਨ ਸਾਹਿਬ ਝੁਲਾਇਆ ਹੈ। ਮਾਊਂਟ ਕਿਲੀਮੰਜਾਰੋ ਦੀ ਉਚਾਈ 19,341 ਫੁੱਟ ਹੈ। ਤਰੁਣਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਇਹ 95 ਕਿਲੋਮੀਟਰ ਦਾ ਸਫ਼ਰ ਸੱਤ ਦਿਨਾਂ ਵਿਚ ਪੂਰਾ ਕੀਤਾ ਅਤੇ ਉਸ ਇਸ ਬਾਰੇ ਸੁਫ਼ਨਾ ਲੰਮੇ ਸਮੇਂ ਤੋਂ ਪਾਲਿਆ ਹੋਇਆ ਸੀ, ਜਿਸ ਨੂੰ ਪੂਰਾ ਕਰਕੇ ਉਹ […]

ਚੰਡੀਗੜ੍ਹ ’ਚ 26 ਤੋਂ ਤਿੰਨ ਰੋਜ਼ਾ ਧਰਨੇ ਲਈ ਕਿਸਾਨ ਜਥੇਬੰਦੀਆਂ ਦੀ ਮੀਟਿੰਗ

ਚੰਡੀਗੜ੍ਹ ’ਚ 26 ਤੋਂ ਤਿੰਨ ਰੋਜ਼ਾ ਧਰਨੇ ਲਈ ਕਿਸਾਨ ਜਥੇਬੰਦੀਆਂ ਦੀ ਮੀਟਿੰਗ

ਮਾਨਸਾ, 22 ਨਵੰਬਰ- 26, 27 ਅਤੇ 28 ਨਵੰਬਰ ਨੂੰ ਕਿਸਾਨਾਂ ਵੱਲੋਂ ਚੰਡੀਗੜ੍ਹ ਵਿਖੇ ਲਗਾਏ ਜਾ ਰਹੇ ਧਰਨੇ ਦੀ ਤਿਆਰੀ ਲਈ ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬੂਟਾ ਸਿੰਘ ਬੁਰਜ ਗਿੱਲ, ਹਰਿੰਦਰ ਸਿੰਘ ਲੱਖੋਵਾਲ ਅਤੇ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਹੋਈ। ਸੰਯੁਕਤ ਕਿਸਾਨ ਮੋਰਚੇ ਦੇ ਮੁੱਖ ਆਗੂ ਅਤੇ ਪੰਜਾਬ ਕਿਸਾਨ […]