By G-Kamboj on
FEATURED NEWS, News

ਬੈਂਕਾਕ – ਥਾਈ ਨੇਵੀ ਸੀਲ ਦੇ ਕਮਾਂਡਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਗੁਫਾ ਵਿਚ ਫਸੀ ਫੁੱਟਬਾਲ ਟੀਮ ਅਤੇ ਉਨ੍ਹਾਂ ਦੇ ਕੋਚ ਨੂੰ ਬਾਹਰ ਕੱਢਣ ਲਈ ਜ਼ਿਆਦਾ ਸਮਾਂ ਨਹੀਂ ਬਚਿਆ ਹੈ। ਪਹਿਲੀ ਵਾਰੀ ਕਿਸੇ ਅਧਿਕਾਰੀ ਨੇ ਇਹ ਸਵੀਕਾਰ ਕੀਤਾ ਹੈ ਕਿ ਟੀਮ ਬਾਹਰ ਨਿਕਲਣ ਲਈ ਮਾਨਸੂਨ ਦੇ ਖਤਮ ਹੋਣ ਤੱਕ ਦਾ ਇੰਤਜ਼ਾਰ ਨਹੀਂ ਕਰ ਸਕਦੀ। ਐਪਾਕੋਰਨ […]
By G-Kamboj on
FEATURED NEWS, News

ਜੌਹਨਸਬਰਗ – ਦੱਖਣੀ ਅਫਰੀਕਾ ‘ਚ ਸ਼ਿਕਾਰੀਆਂ ਨੂੰ ਗੈਂਡਿਆਂ ਦਾ ਸ਼ਿਕਾਰ ਕਰਨ ਜਾਣਾ ਬਹੁਤ ਮਹਿੰਗਾ ਪਿਆ। ਇਨ੍ਹਾਂ ਸ਼ਿਕਾਰੀਆਂ ਨੂੰ ਸ਼ੇਰਾਂ ਨੇ ਹੀ ਆਪਣਾ ਸ਼ਿਕਾਰ ਬਣਾ ਲਿਆ। ਇਹ ਤਿੰਨੋਂ ਵਿਅਕਤੀ ਸੋਮਵਾਰ ਸਵੇਰੇ ਸਿਬੁਆ ਗੇਮ ਰਿਜ਼ਰਵ (ਜੰਗਲ) ਪਹੁੰਚੇ ਸਨ, ਉਨ੍ਹਾਂ ਕੋਲ ਰਾਈਫਲ ਅਤੇ ਕੁਹਾੜੀਆਂ ਸਨ। ਰਿਜ਼ਰਵ ਦੇ ਮਾਲਕ ਨਿੱਕ ਫਾਕਸ (60) ਨੇ ਵੀਰਵਾਰ ਨੂੰ ਦੱਸਿਆ,” 3 ਸ਼ਿਕਾਰੀ ਸ਼ੇਰਾਂ […]
By G-Kamboj on
FEATURED NEWS, News

ਬਠਿੰਡਾ – ਆਮ ਆਦਮੀ ਪਾਰਟੀ ਦੇ ਹਲਕਾ ਮੌੜ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਵਲੋਂ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਡੋਪ ਟੈਸਟ ਕਰਵਾਇਆ ਗਿਆ। ਉਨ੍ਹਾਂ ਤੋਂ ਇਲਾਵਾ ਜ਼ਿਲਾ ਜਨਰਲ ਸਕੱਤਰ ਅਮਨਦੀਪ ਸਿੰਘ, ਵਾਇਸ ਪ੍ਰਧਾਨ ਨਛੱਤਰ ਸਿੰਘ ਅਤੇ ਕੇਵਲ ਸਿੰਘ ਨੇ ਵੀ ਡੋਪ ਟੈਸਟ ਕਰਵਾਇਆ। ਇਸ ਮੌਕੇ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ […]
By G-Kamboj on
FEATURED NEWS, INDIAN NEWS, News

ਨਾਭਾ – ਕੁੱਝ ਅਰਸੇ ਤੋਂ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਘਟਨਾ ਨਾਭਾ ਦੇ ਸ਼ਿਵਪੁਰੀ ਮੁਹੱਲੇ ਵਿਚ ਦੇਖਣ ਨੂੰ ਮਿਲੀ, ਜਦੋਂ ਕੂੜੇ ਦੇ ਢੇਰ ਵਿਚ ਸ੍ਰੀ ਗੁਟਕਾ ਸਾਹਿਬ ਦੇ ਸਰੂਪ ਕਿਸੇ ਸ਼ਰਾਰਤੀ ਅਨਸਰ ਵਲੋਂ ਅਗਨੀ ਭੇਂਟ ਕਰ ਦਿੱਤੇ ਗਏ। ਬਾਅਦ […]
By G-Kamboj on
FEATURED NEWS, INDIAN NEWS, News

ਚੰਡੀਗੜ੍ਹ, 6 ਜੁਲਾਈ – ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਪ੍ਰਸ਼ਾਸਨ ਨੇ ਨਿਰਦੇਸ਼ ਜਾਰੀ ਕਰਕੇ ਦੋ ਪਹੀਆ ਵਾਹਨ ਚਲਾਉਣ ਵਾਲੀਆਂ ਔਰਤਾਂ ਲਈ ਹੈਲਮਟ ਪਾਉਣ ਲਾਜ਼ਮੀ ਬਣਾ ਦਿੱਤਾ ਹੈ। ਜੋ ਸਿੱਖ ਮਹਿਲਾਵਾਂ ਦਸਤਾਰ ਸਜਾਉਂਦੀਆਂ ਹਨ, ਉਨ੍ਹਾਂ ਨੂੰ ਹੈਲਮਟ ਪਾਉਣ ਤੋਂ ਛੋਟ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਮੋਟਰ ਵਹੀਕਲ ਨਿਯਮਾਂ ‘ਚ ਜ਼ਰੂਰੀ ਸੋਧਾਂ ਤਹਿਤ ਸੂਚਿਤ ਕੀਤਾ ਹੈ।