ਡਾਲਰ ਨੂੰ ਹਾਸ਼ੀਏ ’ਤੇ ਸੁੱਟਣ ਲਈ ਭਾਰਤ ਤੇ ਰੂਸ ਵੱਲੋਂ ਕਾਰੋਬਾਰ ਰੁਪਏ ਤੇ ਰੂਬਲ ’ਚ ਕੀਤਾ ਜਾਵੇਗਾ: ਲਾਵਰੋਵ

ਡਾਲਰ ਨੂੰ ਹਾਸ਼ੀਏ ’ਤੇ ਸੁੱਟਣ ਲਈ ਭਾਰਤ ਤੇ ਰੂਸ ਵੱਲੋਂ ਕਾਰੋਬਾਰ ਰੁਪਏ ਤੇ ਰੂਬਲ ’ਚ ਕੀਤਾ ਜਾਵੇਗਾ: ਲਾਵਰੋਵ

ਨਵੀਂ ਦਿੱਲੀ, 1 ਅਪਰੈਲ- ਭਾਰਤ ਦੇ ਦੌਰੇ ’ਤੇ ਆਏ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਹੈ ਕਿ ਰੱਖਿਆ ਖੇਤਰ ਵਿੱਚ ਉਨ੍ਹਾਂ ਦਾ ਮੁਲਕ ਸਹਿਯੋਗ ਜਾਰੀ ਰੱਖਣ ਲਈ ਪ੍ਰਤੀਬੱਧ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਵਿਦੇਸ਼ ਨੀਤੀ ਉਹ ਆਪ ਤੈਅ ਕਰਦਾ ਹੈ। ਸ੍ਰੀ ਲਾਵਰੋਵ ਨੇ ਕਿਹਾ ਕਿ ਡਾਲਰ ਦੀ ਥਾਂ ਦੋਵੇਂ ਮੁਲਕ ਆਪੋ ਆਪਣੀ […]

ਨਿੱਜੀ ਸਕੂਲ ’ਚ ਚਾਰ ਸਾਲ ਦੀ ਬੱਚੀ ਨਾਲ ਜਬਰ-ਜਨਾਹ ਦਾ ਇਲਜ਼ਾਮ

ਨਿੱਜੀ ਸਕੂਲ ’ਚ ਚਾਰ ਸਾਲ ਦੀ ਬੱਚੀ ਨਾਲ ਜਬਰ-ਜਨਾਹ ਦਾ ਇਲਜ਼ਾਮ

ਗੁਰਦਾਸਪੁਰ , 1 ਅਪਰੈਲ- ਸ਼ਹਿਰ ਦੇ ਬਾਹਰਵਾਰ ਬਟਾਲਾ ਰੋਡ ’ਤੇ ਨਿੱਜੀ ਸਕੂਲ ਵਿੱਚ ਪੜ੍ਹਦੀ ਚਾਰ ਸਾਲ ਦੀ ਬਾਲੜੀ ਨਾਲ ਕਥਿਤ ਜਬਰ-ਜਨਾਹ ਹੋਣ ਮਗਰੋਂ ਇਸ ਬੱਚੀ ਦੇ ਮਾਤਾ-ਪਿਤਾ ਅਤੇ ਸ਼ਹਿਰ ਦੇ ਸਮਾਜਿਕ ਸੰਗਠਨਾਂ ਵੱਲੋਂ ਧਰਨਾ ਲਗਾ ਕੇ ਅੰਮ੍ਰਿਤਸਰ-ਪਠਾਨਕੋਟ ਹਾਈਵੇਅ ਨੂੰ ਜਾਮ ਕਰ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਹੈ ਕਿ ਬੱਚੀ ਨਾਲ ਸਕੂਲ ਅੰਦਰ ਜਬਰ ਜਨਾਹ ਹੋਇਆ […]

ਚੰਡੀਗੜ੍ਹ ਦੇ ਮੁੱਦੇ ’ਤੇ ਭੜਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ

ਚੰਡੀਗੜ੍ਹ ਦੇ ਮੁੱਦੇ ’ਤੇ ਭੜਕੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ

ਪਟਿਆਲਾ, 1 ਅਪਰੈਲ- ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਚੰਡੀਗੜ੍ਹ ਦੇ ਮੁੱਦੇ ਭੜਕ ਗਏ। ਉਹ ਪਿੰਡ ਟੌਹੜਾ ਵਿਚ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਬਰਸੀ ਮੌਕੇ ਪੁੱਜੇ ਸਨ। ਉਨ੍ਹਾਂ ਨੂੰ ਜਦੋਂ ਪੱਤਰਕਾਰਾਂ ਨੇ ਚੰਡੀਗੜ੍ਹ ਉੱਤੇ ਕੇਂਦਰ ਸਰਕਾਰ ਵੱਲੋਂ ਆਪਣੇ ਸਰਵਿਸ ਨਿਯਮ ਲਾਗੂ ਕਰਨ ਬਾਰੇ ਪੁੱਛਿਆ ਤਾਂ ਸ੍ਰੀ ਸ਼ੇਖਾਵਤ ਬੁਰੀ ਤਰ੍ਹਾਂ ਭੜਕ ਗਏ। ਉਨ੍ਹਾਂ ਕਿਹਾ […]

ਚੰਡੀਗੜ੍ਹ ਤੁਰੰਤ ਪੰਜਾਬ ਨੂੰ ਸੌਂਪਣ ਲਈ ਵਿਧਾਨ ਸਭਾ ਵੱਲੋਂ ਮਤਾ ਪਾਸ

ਚੰਡੀਗੜ੍ਹ ਤੁਰੰਤ ਪੰਜਾਬ ਨੂੰ ਸੌਂਪਣ ਲਈ ਵਿਧਾਨ ਸਭਾ ਵੱਲੋਂ ਮਤਾ ਪਾਸ

ਚੰਡੀਗੜ੍ਹ, 1 ਅਪਰੈਲ- ਪੰਜਾਬ ਵਿਧਾਨ ਸਭਾ ਨੇ ਅੱਜ ਉਸ ਮਤੇ ਨੂੰ ਪਾਸ ਕਰ ਦਿੱਤਾ ਜਿਸ ਰਾਹੀਂ ਕੇਂਦਰ ਤੋਂ ਚੰਡੀਗੜ੍ਹ ਨੂੰ ਤੁਰੰਤ ਪੰਜਾਬ ਨੂੰ ਸੌਂਪਣ ਦੀ ਮੰਗ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਜਨਤਾ ਪਾਰਟੀ ਦੇ ਦੋ ਵਿਧਾਇਕਾਂ ਦੀ ਗੈਰ-ਮੌਜੂਦਗੀ ਵਿੱਚ ਪ੍ਰਸਤਾਵ ਪੇਸ਼ ਕੀਤਾ। ਇਨ੍ਹਾਂ ਵਿਧਾਇਕਾਂ ਨੇ ਮਤੇ ਖ਼ਿਲਾਫ਼ ਸਦਨ ਵਿਚੋਂ ਵਾਕਆਊਟ ਕੀਤਾ। ਆਮ […]

ਡਾਇਰੈਕਟਰ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਵਲੋਂ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਦਾ ਸਵਾਗਤ

ਡਾਇਰੈਕਟਰ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਵਲੋਂ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਦਾ ਸਵਾਗਤ

ਪਟਿਆਲਾ, 30 ਮਾਰਚ (ਗੁਰਪ੍ਰੀਤ ਕੰਬੋਜ)- ਸਿਹਤ ਮੰਤਰੀ ਪੰਜਾਬ ਡਾ. ਵਿਜੈ ਸਿੰਗਲਾ ਬੀਤੇ ਦਿਨੀਂ ਪਟਿਆਲਾ ਦੌਰੇ ਦੌਰਾਨ ਸਰਕਾਰੀ ਮੈਡੀਕਲ ਕਾਲਜ ਵਿਖੇ ਵੀ ਪੁੱਜੇ ਤੇ ਮੈਡੀਕਲ ਕਾਲਜ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਡਾਕਟਰਜ਼ ਤੇ ਸਟਾਫ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਵਲੋਂ ਸਿਹਤ ਮੰਤਰੀ ਦਾ ਨਿੱਘਾ […]