By G-Kamboj on
INDIAN NEWS, News

ਚੰਡੀਗੜ, 29 ਮਾਰਚ -ਮਹਿਲਾ ਕਿਸਾਨ ਯੂਨੀਅਨ ਨੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਿੱਚੋਂ ਪੰਜਾਬ ਦੀ ਮੈਂਬਰੀ ਦਾ ਹੱਕ ਖਤਮ ਕਰਨ ਪਿੱਛੋਂ ਚੰਡੀਗੜ ਦੇ ਮੁਲਾਜ਼ਮਾਂ ਉਤੇ ਕੇਂਦਰੀ ਕਾਨੂੰਨ ਲਾਗੂ ਕਰਕੇ ਪੰਜਾਬ ਦੀ ਰਾਜਧਾਨੀ ਚੰਡੀਗੜ ਉੱਤੇ ਆਨੇ-ਬਹਾਨੇ ਪੰਜਾਬ ਦਾ ਕਾਨੂੰਨੀ ਹੱਕ ਖ਼ਤਮ ਕਰਨ ਦੀਆਂ ਕੋਝੀਆਂ ਹਰਕਤਾਂ ਦੀ ਸਖਤ ਨਿੰਦਾ ਕਰਦਿਆਂ ਕਿਹਾ ਹੈ ਕਿ […]
By G-Kamboj on
INDIAN NEWS, News

ਪਟਿਆਲਾ, 28 ਮਾਰਚ (ਗੁਰਪ੍ਰੀਤ ਕੰਬੋਜ)- ਸਿਹਤ ਮੰਤਰੀ ਪੰਜਾਬ ਡਾ. ਵਿਜੈ ਸਿੰਗਲਾ ਵਲੋਂ ਅੱਜ ਪੰਜਾਬ ਸਿਹਤ ਵਿਭਾਗ ਸੁਬਾਰਡੀਨੇਟ ਆਫਿਸਿਜ਼ ਕਲੈਰੀਕਲ ਐਸੋਸੀਏਸ਼ਨ ਦਾ ਕੈਲੰਡਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਸਿਹਤ ਵਿਭਾਗ ਕਲੈਰੀਕਲ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਗਦੀਸ਼ ਠਾਕੁਰ ਦੀ ਪ੍ਰਧਾਨਗੀ ਵਿਚ ਇਕ ਵਫਦ ਸਿਹਤ ਮੰਤਰੀ ਨੂੰ ਮਿਲਿਆ ਅਤੇ ਕਲੈਰੀਕਲ ਕਾਡਰ ਦੀਆਂ ਮੰਗਾਂ ਸਬੰਧੀ ਵਿਚਾਰ-ਚਰਚਾ ਕੀਤੀ ਅਤੇ ਨਾਲ […]
By G-Kamboj on
INDIAN NEWS, News

ਨਵਾਂਸ਼ਹਿਰ, 28 ਮਾਰਚ-ਇਥੇ ਰਾਹੋਂ-ਫਿਲੌਰ ਰੋਡ ’ਤੇ ਅੱਜ ਸਵੇਰੇ ਪਿੰਡ ਮਲਪੁਰ ਦੇ ਪੈਟਰੋਲ ਪੰਪ ਉੱਤੇ ਸਫ਼ਾਰੀ ਗੱਡੀ ’ਤੇ ਸਵਾਰ ਚਾਰ ਤੋਂ ਪੰਜ ਅਣਪਛਾਤਿਆਂ ਨੇ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਨੌਜਵਾਨ ਦੀ ਪਛਾਣ ਮੱਖਣ ਕੰਗ ਵਾਸੀ ਪਿੰਡ ਕੰਗ ਵਜੋਂ ਦੱਸੀ ਗਈ ਹੈ। ਨੌਜਵਾਨ ਦੀ ਉਮਰ 35 ਤੋਂ 38 ਸਾਲ ਦਰਮਿਆਨ ਦੱਸੀ ਜਾਂਦੀ ਹੈ। […]
By G-Kamboj on
ENTERTAINMENT, INDIAN NEWS, News

ਲਾਸ ਏਂਜਲਸ, 28 ਮਾਰਚ-ਸਰਵੋਤਮ ਦਸਤਾਵੇਜ਼ੀ ਫ਼ਿਲਮਾਂ ਦੀ ਸ਼੍ਰੇਣੀ ਵਿੱਚ ਭਾਰਤ ਵੱਲੋਂ ਨਾਮਜ਼ਦ ‘ਰਾਈਟਿੰਗ ਵਿਦ ਫਾਇਰ’ ਆਸਕਰ ਦੀ ਦੌੜ ’ਚੋਂ ਬਾਹਰ ਹੋ ਗਈ ਹੈ। 94ਵੇਂ ਆਸਕਰ ਐਵਾਰਡਜ਼ ਦੌਰਾਨ ਇਹ ਪੁਰਸਕਾਰ ‘ਸਮਰ ਆਫ ਸੋਲ’ (ਓਰ ਵੈੱਨ ਦਿ ਰੈਵੋਲਿਊਸ਼ਨ ਕੁਡ ਨੌਟ ਵੀ ਟੈਲੀਵਾਈਜ਼ਡ) ਦੀ ਝੋਲੀ ਪਿਆ। ‘ਰਾਈਟਿੰਗ ਵਿਦ…’ ਦਲਿਤ ਮਹਿਲਾ ਵੱਲੋਂ ਚਲਾਏ ਜਾਂਦੇ ਇਕੋ ਇਕ ਅਖ਼ਬਾਰ ਦੀ ਕਹਾਣੀ […]
By G-Kamboj on
INDIAN NEWS, News

ਕੋਲਕਾਤਾ, 28 ਮਾਰਚ- ਪੱਛਮੀ ਬੰਗਾਲ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਵਿਧਾਇਕਾਂ ਦਰਮਿਆਨ ਹੋਈ ਹੱਥੋਪਾਈ ਤੋਂ ਬਾਅਦ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਬੀਰਭੂਮ ਹਿੰਸਾ ਮਾਮਲੇ ’ਤੇ ਹੋਈ ਤਿੱਖੀ ਝੜਪ ਮਗਰੋਂ ਟੀਐੱਮਸੀ ਅਤੇ ਭਾਜਪਾ ਵਿਧਾਇਕਾਂ ਨੇ ਇੱਕ ਦੂਜੇ ’ਤੇ ਮੁੱਕਿਆਂ ਨਾਲ ਹਮਲਾ ਕੀਤਾ। ਇਸ ਤੋਂ ਬਾਅਦ ਸਪੀਕਰ ਨੇ ਵਿਰੋਧੀ ਧਿਰ […]