ਚੰਡੀਗੜ੍ਹ ’ਤੇ ਆਪਣੇ ਜਾਇਜ਼ ਹੱਕ ਦੀ ਲੜਾਈ ਮਜ਼ਬੂਤੀ ਨਾਲ ਲੜਦਾ ਰਹੇਗਾ ਪੰਜਾਬ: ਭਗਵੰਤ ਮਾਨ

ਚੰਡੀਗੜ੍ਹ ’ਤੇ ਆਪਣੇ ਜਾਇਜ਼ ਹੱਕ ਦੀ ਲੜਾਈ ਮਜ਼ਬੂਤੀ ਨਾਲ ਲੜਦਾ ਰਹੇਗਾ ਪੰਜਾਬ: ਭਗਵੰਤ ਮਾਨ

ਚੰਡੀਗੜ੍ਹ, 28 ਮਾਰਚ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਮੁਲਾਜ਼ਮਾਂ ਉੱਤੇ ਕੇਂਦਰੀ ਨੇਮ ਲਾਗੂ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਦੀ ਆਲੋਚਨਾ ਕੀਤੀ ਹੈ। ਮਾਨ ਨੇ ਇਕ ਟਵੀਟ ਵਿੱਚ ਕਿਹਾ, ‘‘ਕੇਂਦਰ ਸਰਕਾਰ ਪੜਾਅਵਾਰ(ਗਿਣੀ ਮਿਥੀ ਸਾਜ਼ਿਸ਼ ਤਹਿਤ) ਹੋਰਨਾਂ ਰਾਜਾਂ ਤੇ ਸੇਵਾਵਾਂ ਦੇ ਅਧਿਕਾਰੀਆਂ ਤੇ ਅਮਲੇ ਨੂੰ ਚੰਡੀਗੜ੍ਹ ਪ੍ਰਸ਼ਾਸਨ ਉੱਤੇ ਥੋਪ ਰਹੀ ਹੈ, ਜੋ […]

ਘਰ-ਘਰ ਰਾਸ਼ਨ ਪਹੁੰਚਾਵੇਗੀ ‘ਆਪ’ ਸਰਕਾਰ : ਭਗਵੰਤ ਮਾਨ

ਘਰ-ਘਰ ਰਾਸ਼ਨ ਪਹੁੰਚਾਵੇਗੀ ‘ਆਪ’ ਸਰਕਾਰ : ਭਗਵੰਤ ਮਾਨ

ਚੰਡੀਗੜ੍ਹ, 28 ਮਾਰਚ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ ਡਿੱਪੂਆਂ ਰਾਹੀਂ ਮਿਲਣ ਵਾਲੇ ਰਾਸ਼ਨ ਨੂੰ ਘਰ-ਘਰ ਪਹੁੰਚਾਉਣ ਦਾ ਐਲਾਨ ਕੀਤਾ ਹੈ। ਸ੍ਰੀ ਮਾਨ ਨੇ ਕਿਹਾ ਕਿ ਹੁਣ ਲੋਕਾਂ ਦੇ ਘਰਾਂ ਵਿੱਚ ਸਾਫ ਸੁਥਰਾ ਅਤੇ ਵਧੀਆ ਰਾਸ਼ਨ ਪਹੁੰਚਾਇਆ ਜਾਵੇਗਾ। ਸ੍ਰੀ ਮਾਨ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਦੁਨੀਆ ਡਿਜੀਟਲ ਹੋ ਚੁੱਕੀ ਹੈ ਅਤੇ […]

ਦਿੱਲੀ ਸਰਕਾਰ ਦਾ ਬਜਟ: ਅਸੀਂ ਬੀਤੇ 7 ਸਾਲਾਂ ’ਚ 1.78 ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ: ਸਿਸੋਦੀਆ

ਦਿੱਲੀ ਸਰਕਾਰ ਦਾ ਬਜਟ: ਅਸੀਂ ਬੀਤੇ 7 ਸਾਲਾਂ ’ਚ 1.78 ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ: ਸਿਸੋਦੀਆ

ਨਵੀਂ ਦਿੱਲੀ, 26 ਮਾਰਚ- ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਵਿਧਾਨ ਸਭਾ ਵਿੱਚ ਆਪਣੇ ਬਜਟ ਭਾਸ਼ਨ ਵਿੱਚ ਕਿਹਾ ਕਿ ਦਿੱਲੀ ਵਿੱਚ ਪਿਛਲੇ ਸੱਤ ਸਾਲਾਂ ਵਿੱਚ 1.78 ਲੱਖ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਹਨ, ਜਿਨ੍ਹਾਂ ਵਿੱਚੋਂ 51,307 ਲੋਕਾਂ ਨੂੰ ਸਥਾਈ ਨੌਕਰੀਆਂ ਮਿਲੀਆਂ ਹਨ। ਸ੍ਰੀ ਸਿਸੋਦੀਆ ਨੇ ਕਿਹਾ ਕਿ ਇਹ ਆਮ ਆਦਮੀ […]

ਭਾਜਪਾ ਨੇ 8 ਸਾਲ ਦੌਰਾਨ ਕਿੰਨੇ ਕਸ਼ਮੀਰੀ ਪੰਡਤ ਪਰਿਵਾਰਾਂ ਨੂੰ ਵਾਦੀ ’ਚ ਮੁੜ ਵਸਾਇਆ?: ਕੇਜਰੀਵਾਲ

ਭਾਜਪਾ ਨੇ 8 ਸਾਲ ਦੌਰਾਨ ਕਿੰਨੇ ਕਸ਼ਮੀਰੀ ਪੰਡਤ ਪਰਿਵਾਰਾਂ ਨੂੰ ਵਾਦੀ ’ਚ ਮੁੜ ਵਸਾਇਆ?: ਕੇਜਰੀਵਾਲ

ਨਵੀਂ ਦਿੱਲੀ, 26 ਮਾਰਚ-ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੁੱਛਿਆ ਹੈ ਕਿ ਭਾਜਪਾ ਨੇ ਬੀਤੇ ਅੱਠ ਸਾਲਾ ਦੌਰਾਨ ਕਿੰਨੇ ਕਸ਼ਮੀਰੀ ਪੰਡਤ ਪਰਿਵਾਰਾਂ ਨੂੰ ਵਾਦੀ ਵਿੱਚ ਮੁੜ ਵਸਾਇਆ ਹੈ? ਉਨ੍ਹਾਂ ਕਿਹਾ ਕਿ ਭਾਜਪਾ ਇਸ ਮਾਮਲੇ ’ਚ ਸਿਆਸਤ ਕਰ ਰਹੀ ਹੈ। ਅਸੀਂ ਫਿਲਮ ‘ਦਿ ਕਸ਼ਮੀਰ ਫਾਈਲਜ਼’ ਨੂੰ ਯੂਟਿਊਬ ‘ਤੇ ਅਪਲੋਡ […]

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਾਨਸਾ ’ਚ ਨਰਮੇ ਦੇ ਖ਼ਰਾਬੇ ਲਈ ਮੁਆਵਜ਼ਾ ਵੰਡਿਆ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਾਨਸਾ ’ਚ ਨਰਮੇ ਦੇ ਖ਼ਰਾਬੇ ਲਈ ਮੁਆਵਜ਼ਾ ਵੰਡਿਆ

ਮਾਨਸਾ, 26 ਮਾਰਚ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਬਾਅਦ ਦੁਪਹਿਰ ਮਾਨਸਾ ਵਿਖੇ ਗੁਲਾਬੀ ਸੁੰਡੀ ਕਾਰਨ ਖ਼ਰਾਬ ਹੋਈ ਨਰਮੇ ਦੀ ਫਸਲ ਸਬੰਧੀ ਰਾਸ਼ੀ ਕਿਸਾਨਾਂ-ਮਜ਼ਦੂਰਾਂ ਨੂੰ ਵੰਡੀ। ਇਸ ਰਾਸ਼ੀ ਨੂੰ ਹਾਸਲ ਕਰਨ ਲਈ ਵੱਖ ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਸਰਕਾਰ ਵਿਰੁੱਧ ਅੰਦੋਲਨ ਵਿੱਢਿਆ ਹੋਇਆ ਸੀ, ਜਿਸ ਤਹਿਤ ਮਾਨਸਾ ਦੇ ਸਕਤਰੇਤ ਨੂੰ ਵੀ ਘੇਰਾ ਪਾਈ ਰੱਖਿਆ। […]