ਰਜਿੰਦਰਾ ਜਿੰਮਖਾਨਾ ਕਲੱਬ ਦੇ ਨਵ-ਨਿਯੁਕਤ ਆਨਰੇਰੀ ਸੈਕਟਰੀ ਵਿਨੋਦ ਸ਼ਰਮਾ ਦਾ ਸਨਮਾਨ

ਰਜਿੰਦਰਾ ਜਿੰਮਖਾਨਾ ਕਲੱਬ ਦੇ ਨਵ-ਨਿਯੁਕਤ ਆਨਰੇਰੀ ਸੈਕਟਰੀ ਵਿਨੋਦ ਸ਼ਰਮਾ ਦਾ ਸਨਮਾਨ

ਪਟਿਆਲਾ 31 ਦਸੰਬਰ (ਕੰਬੋਜ)-ਪੀ. ਐਨ. ਬੀ. ਦੀ ਭੁਪਿੰਦਰਾ ਰੋਡ ਬ੍ਰਾਂਚ ਵਲੋਂ ਬ੍ਰਾਂਚ ਮੈਨੇਜਰ ਸ੍ਰੀ ਪ੍ਰਵੀਨ ਸਿਨਹਾ ਅਤੇ ਉਘੇ ਸਮਾਜ ਸੇਵੀ ਸ੍ਰੀ ਸੰਦੀਪ ਗੁਪਤਾ ਵਲੋਂ ਰਜਿੰਦਰਾ ਜਿੰਮਖਾਨਾ ਮਹਿੰਦਰਾ ਕਲੱਬ ਦੇ ਨਵ-ਨਿਯੁਕਤ ਆਨਰੇਰੀ ਸੈਕਟਰੀ ਸ੍ਰੀ ਵਿਨੋਦ ਸ਼ਰਮਾ ਅਤੇ ਕਾਰਜਕਾਰੀ ਮੈਂਬਰ ਦੀਪਕ ਬਾਂਸਲ ਡਕਾਲਾ ਦਾ ਸਨਮਾਨ ਕੀਤਾ ਗਿਆ।ਵਿਨੋਦ ਸ਼ਰਮਾ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦਿਆਂ ਸੰਦੀਪ ਗੁਪਤਾ ਨੇ […]

ਅਤਿਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋਇਆ ਖਡੂਰ ਸਾਹਿਬ ਦਾ ਜਵਾਨ ਜਸਬੀਰ ਸਿੰਘ

ਅਤਿਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋਇਆ ਖਡੂਰ ਸਾਹਿਬ ਦਾ ਜਵਾਨ ਜਸਬੀਰ ਸਿੰਘ

ਸ੍ਰੀ ਗੋਇੰਦਵਾਲ ਸਾਹਿਬ, 30 ਦਸੰਬਰ- ਹਲਕਾ ਖਡੂਰ ਸਾਹਿਬ ਦੇ ਪਿੰਡ ਵਈਪੂਈਂ ਦਾ ਫੌਜੀ ਜਵਾਨ ਜਸਬੀਰ ਸਿੰਘ ਪੁੱਤਰ ਗੁਰਭੇਜ ਸਿੰਘ ਬੀਤੀ ਦੇਰ ਰਾਤ ਅਤਿਵਾਦੀਆਂ  ਨਾਲ ਲੋਹਾ ਲੈਂਦੇ ਸ਼ਹੀਦ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕੱਲ੍ਹ ਦੇਰ ਰਾਤ ਅਤਿਵਾਦੀਆਂ ਨਾਲ ਮੁਕਾਬਲੇ ਵਿੱਚ ਜਸਬੀਰ ਸਿੰਘ ਸ਼ਹੀਦ ਹੋ ਗਿਆ। ਉਹ ਸਾਲ 2014 ਵਿੱਚ ਰਾਸ਼ਟਰੀ ਰਾਇਫਲ ਵਿੱਚ ਬਤੌਰ ਲਾਂਸ ਨਾਇਕ ਭਰਤੀ […]

ਮਜੀਠੀਆ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ 5 ਜਨਵਰੀ ਤੱਕ ਟਲੀ

ਮਜੀਠੀਆ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ 5 ਜਨਵਰੀ ਤੱਕ ਟਲੀ

ਚੰਡੀਗੜ੍ਹ, 30 ਦਸੰਬਰ-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਡਰੱਗਜ਼ ਕੇਸ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ 5 ਜਨਵਰੀ ਤੱਕ ਟਾਲ ਦਿੱਤੀ ਹੈ। ਇਹ ਮਾਮਲਾ ਜਸਟਿਸ ਲੀਜ਼ਾ ਗਿੱਲ ਦੀ ਬੈਂਚ ਅੱਗੇ ਸੂਚੀਬੱਧ ਕੀਤਾ ਗਿਆ ਸੀ। ਪੰਜਾਬ ਸਰਕਾਰ ਨੇ ਆਪਣੇ ਕੇਸ ਦੀ ਬਹਿਸ ਕਰਨ ਲਈ ਸੁਪਰੀਮ […]

ਕੇਂਦਰ ਨੇ ਛੇ ਹੋਰ ਮਹੀਨਿਆਂ ਲਈ ਨਾਗਾਲੈਂਡ ਨੂੰ ਅਸ਼ਾਂਤ ਖੇਤਰ ਐਲਾਨਿਆ

ਕੇਂਦਰ ਨੇ ਛੇ ਹੋਰ ਮਹੀਨਿਆਂ ਲਈ ਨਾਗਾਲੈਂਡ ਨੂੰ ਅਸ਼ਾਂਤ ਖੇਤਰ ਐਲਾਨਿਆ

ਨਵੀਂ ਦਿੱਲੀ, 30 ਦਸੰਬਰ- ਕੇਂਦਰ ਨੇ ਪੂਰੇ ਨਾਗਾਲੈਂਡ ਨੂੰ ਅਫਸਪਾ ਦੇ ਤਹਿਤ ਛੇ ਹੋਰ ਮਹੀਨਿਆਂ ਲਈ 30 ਦਸੰਬਰ ਤੋਂ ਅਸ਼ਾਂਤ ਖੇਤਰ ਐਲਾਨ ਦਿੱਤਾ ਹੈ। ਇਹ ਐਲਾਨ ਨਾਗਾਲੈਂਡ ਤੋਂ ਵਿਵਾਦਗ੍ਰਸਤ ਆਰਮਡ ਫੋਰਸਿਜ਼ (ਵਿਸ਼ੇਸ਼ ਸ਼ਕਤੀਆਂ) ਐਕਟ ਨੂੰ ਵਾਪਸ ਲੈਣ ਦੀਆਂ ਸੰਭਾਵਨਾਵਾਂ ਦੀ ਜਾਂਚ ਕਰਨ ਲਈ ਕੇਂਦਰ ਸਰਕਾਰ ਵੱਲੋਂ ਉੱਚ ਪੱਧਰੀ ਕਮੇਟੀ ਕਾਇਮ ਕਰਨ ਤੋਂ ਕੁਝ ਦਿਨ ਬਾਅਦ […]

ਪੰਜਾਬ ’ਚ ਬਠਿੰਡਾ ਤੇ ਹਰਿਆਣਾ ’ਚ ਹਿਸਾਰ ਸਭ ਤੋਂ ਵੱਧ ਠੰਢੇ

ਪੰਜਾਬ ’ਚ ਬਠਿੰਡਾ ਤੇ ਹਰਿਆਣਾ ’ਚ ਹਿਸਾਰ ਸਭ ਤੋਂ ਵੱਧ ਠੰਢੇ

ਚੰਡੀਗੜ੍ਹ, 30 ਦਸੰਬਰ : ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਵੀਰਵਾਰ ਨੂੰ ਸੀਤ ਲਹਿਰ ਜਾਰੀ ਰਹੀ, ਜਿਸ ਕਾਰਨ ਘੱਟੋ ਘੱਟ ਤਾਪਮਾਨ ਆਮ ਤੋਂ ਹੇਠਾਂ ਚਲਾ ਗਿਆ। ਮੌਸਮ ਵਿਭਾਗ ਅਨੁਸਾਰ ਹਰਿਆਣਾ ਦਾ ਹਿਸਾਰ ਸਭ ਤੋਂ ਠੰਢਾ ਰਿਹਾ, ਜਿਥੇ ਘੱਟੋ-ਘੱਟ ਤਾਪਮਾਨ 2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਰਨਾਲ, ਰੋਹਤਕ, ਗੁਰੂਗ੍ਰਾਮ, ਸਿਰਸਾ, ਫਤਿਹਾਬਾਦ ਅਤੇ ਪੰਚਕੂਲਾ ਵਿੱਚ ਤਾਪਮਾਨ […]