ਕੇਂਦਰ ਨੇ ਪੰਜਾਬ ’ਚ 27,995 ਕਰੋੜ ਰੁਪਏ ਦਾ ਝੋਨਾ ਖਰੀਦਿਆ

ਕੇਂਦਰ ਨੇ ਪੰਜਾਬ ’ਚ 27,995 ਕਰੋੜ ਰੁਪਏ ਦਾ ਝੋਨਾ ਖਰੀਦਿਆ

ਚੰਡੀਗੜ੍ਹ, 9 ਨਵੰਬਰ (ਗੁਰਪ੍ਰੀਤ ਕੰਬੋਜ) : ਭਾਰਤੀ ਖੁਰਾਕ ਨਿਗਮ (FCI) ਅਤੇ ਸੂਬਾ ਏਜੰਸੀਆਂ ਨੇ ਪੰਜਾਬ ਵਿੱਚ ਚੱਲ ਰਹੇ ਸਾਉਣੀ ਦੇ ਮੰਡੀਕਰਨ ਸੀਜ਼ਨ (KMS) 2024-2025 (8 ਨਵੰਬਰ ਤੱਕ) ਦੌਰਾਨ 27,995 ਕਰੋੜ ਰੁਪਏ ਦੇ 120.67 ਲੱਖ ਮੀਟ੍ਰਿਕ ਟਨ (LMT) ਝੋਨੇ ਦੀ ਖਰੀਦ ਕੀਤੀ ਹੈ। ਸਰਕਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪੰਜਾਬ ਦੀਆਂ ਮੰਡੀਆਂ ਵਿੱਚ 8 ਨਵੰਬਰ ਤੱਕ ਕੁੱਲ […]

ਮੋਗਾ-ਅੰਮ੍ਰਿਤਸਰ ਸੜਕ ’ਤੇ ਧੁੰਦ ਕਾਰਨ ਪੰਜ ਵਾਹਨਾਂ ਦੀ ਟੱਕਰ

ਮੋਗਾ-ਅੰਮ੍ਰਿਤਸਰ ਸੜਕ ’ਤੇ ਧੁੰਦ ਕਾਰਨ ਪੰਜ ਵਾਹਨਾਂ ਦੀ ਟੱਕਰ

ਧਰਮਕੋਟ, 9 ਨਵੰਬਰ- ਮੋਗਾ-ਅੰਮ੍ਰਿਤਸਰ ਸ਼ਾਹਰਾਹ ਉੱਤੇ ਸਥਿਤ ਪਿੰਡ ਮੱਲੂਬਾਣੀਆ ਨੇੜੇ ਸ਼ਨਿੱਚਰਵਾਰ ਤੜਕਸਾਰ ਵਾਪਰੇ ਸੜਕੀ ਹਾਦਸੇ ਵਿੱਚ ਝੋਨੇ ਦੇ ਭਰੇ ਤਿੰਨ ਟਰੱਕ ਅਤੇ ਦੋ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ, ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਸਰਦੀ ਦੀ ਪਹਿਲੀ ਧੁੰਦ ਦੇ ਸ਼ੁਰੂਆਤੀ ਦਿਨ ਅੱਜ ਤੜਕਸਾਰ 3 ਵਜੇ ਦੇ ਕਰੀਬ ਪਿੰਡ ਮੱਲੂਬਾਣੀਆ ਪਾਸ ਮੰਡੀਆਂ […]

ਅਲੀਗੜ੍ਹ ਮੁਸਲਿਮ ਯੂਨੀਵਰਸਿਟੀਨੂੰ ਘੱਟ ਗਿਣਤੀ ਸੰਸਥਾ ਘੋਸ਼ਿਤ ਕਰਨ ਦਾ ਰਾਹ ਪੱਧਰਾ

ਅਲੀਗੜ੍ਹ ਮੁਸਲਿਮ ਯੂਨੀਵਰਸਿਟੀਨੂੰ ਘੱਟ ਗਿਣਤੀ ਸੰਸਥਾ ਘੋਸ਼ਿਤ ਕਰਨ ਦਾ ਰਾਹ ਪੱਧਰਾ

ਨਵੀਂ ਦਿੱਲੀ, 8 ਨਵੰਬਰ- 4:3 ਦੇ ਬਹੁਮਤ ਨਾਲ ਸੁਪਰੀਮ ਕੋਰਟ ਦੇ ਸੱਤ ਜੱਜਾਂ ਦੀ ਸੰਵਿਧਾਨਕ ਬੈਂਚ ਨੇ ਸ਼ੁੱਕਰਵਾਰ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ.ਐੱਮ.ਯੂ.) ਨੂੰ ਘੱਟ ਗਿਣਤੀ ਸੰਸਥਾ ਘੋਸ਼ਿਤ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਕਿਉਂਕਿ ਉਸਨੇ ਐਸ ਅਜ਼ੀਜ਼ ਬਾਸ਼ਾ ਮਾਮਲੇ ਵਿੱਚ 1967 ਦੇ ਆਪਣੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ। ਕੋਰਟ ਨੇ ਕਿਹਾ ਕਿ ਕੋਈ […]

ਜੁੱਤੀਆਂ ਦੇ ਵਪਾਰੀ ‘ਤੇ ਚਲਾਈਆਂ ਗੋਲੀਆਂ

ਜੁੱਤੀਆਂ ਦੇ ਵਪਾਰੀ ‘ਤੇ ਚਲਾਈਆਂ ਗੋਲੀਆਂ

ਲੁਧਿਆਣਾ, 08 ਨਵੰਬਰ : ਇੱਥੋਂ ਦੇ ਇਕ ਜੁੱਤੀਆਂ ਦੇ ਵਪਾਰੀ ਨੌਜਵਾਨ ‘ਤੇ ਕੁਝ ਵਿਅਕਤੀਆਂ ਵੱਲੋਂ ਫਾਈਰਿੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਢਲੀ ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ‘ਤੇ ਸਰਗਰਮ ਵਪਾਰੀ ਪ੍ਰਿੰਕਲ ‘ਤੇ ਗੋਲੀਆਂ ਚਲਾਈਆ ਗਈਆਂ ਹਨ, ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸਤੇ 15 ਤੋਂ 20 ਰਾਊਂਡ ਫਾਇਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪ੍ਰਿੰਕਲ […]

ਕੈਨੇਡਾ : ਹੁਣ 10 ਸਾਲ ਦਾ ਨਹੀਂ ਮਿਲੇਗਾ ਵਿਜ਼ਟਰ ਵੀਜ਼ਾ

ਕੈਨੇਡਾ : ਹੁਣ 10 ਸਾਲ ਦਾ ਨਹੀਂ ਮਿਲੇਗਾ ਵਿਜ਼ਟਰ ਵੀਜ਼ਾ

ਨਵੰਬਰ 8, ਵਿਨੀਪੈੱਗ ਭਾਰਤ ਨਾਲ ਜਾਰੀ ਤਣਾਅ ਵਿਚਕਾਰ ਕੈਨੇਡਾ ਨੇ ਭਾਰਤੀਆਂ ਖਾਸ ਕਰ ਪੰਜਾਬੀਆਂ ਨੂੰ ਇਕ ਹੋਰ ਵੱਡਾ ਝਟਕਾ ਦਿੱਤਾ ਹੈ। ਕੈਨੇਡਾ ਨੇ ਵੀਜ਼ਾ ਦਿਸ਼ਾ-ਨਿਰਦੇਸ਼ਾਂ ’ਚ ਸਖ਼ਤ ਬਦਲਾਅ ਕੀਤੇ ਹਨ। ਕੈਨੇਡਾ ਸਰਕਾਰ ਦੇ ਨਵੇਂ ਫ਼ੈਸਲੇ ਮੁਤਾਬਕ ਹੁਣ 10 ਸਾਲ ਦਾ ਵਿਜ਼ਟਰ ਵੀਜ਼ਾ ਨਹੀਂ ਮਿਲੇਗਾ। ਨਵੇਂ ਨਿਯਮਾਂ ਮੁਤਾਬਿਕ ਲਾਜ਼ਮੀ ਨਹੀਂ ਹੈ ਕਿ ਹਰ ਬਿਨੈਕਾਰ ਨੂੰ ਪਾਸਪੋਰਟ […]