ਰਾਸ਼ਨ ਕਾਰਡਾਂ ਲਈ ਪਰਵਾਸੀ ਮਜ਼ਦੂਰਾਂ ਦੀ ਤਸਦੀਕ ਕਰਨ ’ਚ ਦੇਰੀ ਤੋਂ ਸੁਪਰੀਮ ਕੋਰਟ ਨਾਰਾਜ਼

ਰਾਸ਼ਨ ਕਾਰਡਾਂ ਲਈ ਪਰਵਾਸੀ ਮਜ਼ਦੂਰਾਂ ਦੀ ਤਸਦੀਕ ਕਰਨ ’ਚ ਦੇਰੀ ਤੋਂ ਸੁਪਰੀਮ ਕੋਰਟ ਨਾਰਾਜ਼

ਨਵੀਂ ਦਿੱਲੀ, 16 ਜੁਲਾਈ- ਸੁਪਰੀਮ ਕੋਰਟ ਨੇ ਰਾਸ਼ਨ ਜਾਰੀ ਕਰਨ ਲਈ ਈ-ਸ਼ਰਮ ਪੋਰਟਲ ’ਤੇ ਰਜਿਸਟਰਡ ਪਰਵਾਸੀ ਮਜ਼ਦੂਰਾਂ ਦੀ ਤਸਦੀਕ ਵਿੱਚ ਦੇਰੀ ਲਈ ਸੂਬਿਆਂ ਦੇ ਅਧਿਕਾਰੀਆਂ ਦੀ ਖਿਚਾਈ ਕਰਦਿਆਂ ਉਨ੍ਹਾਂ ਨੂੰ ਚਾਰ ਹਫ਼ਤਿਆਂ ਦੇ ਅੰਦਰ ਤਸਦੀਕ ਦਾ ਕੰਮ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਸਰਵਉਚ ਅਦਾਲਤ ਨੇ ਕੇਂਦਰ ਨੂੰ ਉਨ੍ਹਾਂ ਰਾਜਾਂ ਨੂੰ ਅਨਾਜ ਜਾਰੀ ਕਰਨ ਦਾ ਵੀ […]

ਪੰਜਾਬ ਵਿੱਚ ਕਈ ਥਾਈਂ ਮੀਂਹ ਪਿਆ

ਪੰਜਾਬ ਵਿੱਚ ਕਈ ਥਾਈਂ ਮੀਂਹ ਪਿਆ

ਚੰਡੀਗੜ੍ਹ, 16 ਜੁਲਾਈ- ਇਥੇ ਅੱਜ ਦੁਪਹਿਰ ਵੇਲੇ ਅਚਾਨਕ ਕਾਲੀਆਂ ਘਟਾਵਾਂ ਛਾ ਗਈਆਂ ਅਤੇ ਭਰਵਾਂ ਮੀਂਹ ਪਿਆ। ਇਸ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਹਲਕੀ ਰਾਹਤ ਮਿਲੀ ਪਰ ਹੁੰਮਸ ਉਸੇ ਤਰ੍ਹਾਂ ਹੀ ਬਰਕਰਾਰ ਹੈ। ਦੱਸਣਾ ਬਣਦਾ ਹੈ ਕਿ ਇਹ ਮੀਂਹ ਚੰਡੀਗੜ੍ਹ, ਮੁਹਾਲੀ, ਖਰੜ, ਰਾਜਪੁਰਾ ਤੇ ਹੋਰ ਖੇਤਰਾਂ ਵਿਚ ਪੈਣ ਦੀ ਜਾਣਕਾਰੀ ਮਿਲੀ ਹੈ। ਇਸ ਤੋਂ ਇਲਾਵਾ […]

ਰਾਹੁਲ ਗਾਂਧੀ ਦੀ ਵਿਰੋਧੀ ਧਿਰ ਦੇ ਨੇਤਾ ਵਜੋਂ ਹੋਵੇਗੀ ਅਸਲੀ ਪਰਖ: ਅਮਰਤਿਆ ਸੇਨ

ਰਾਹੁਲ ਗਾਂਧੀ ਦੀ ਵਿਰੋਧੀ ਧਿਰ ਦੇ ਨੇਤਾ ਵਜੋਂ ਹੋਵੇਗੀ ਅਸਲੀ ਪਰਖ: ਅਮਰਤਿਆ ਸੇਨ

ਬੋਲਪੁਰ (ਪੱਛਮੀ ਬੰਗਾਲ), 16 ਜੁਲਾਈ- ਨੋਬੇਲ ਐਵਾਰਡ ਜੇਤੂ ਅਰਥਸ਼ਾਸ਼ਤਰੀ ਅਮਰਤਿਆ ਸੇਨ ਨੇ ਰਾਹੁਲ ਗਾਂਧੀ ਨੂੰ ਇੱਕ ਹੰਢਿਆ ਹੋਇਆ ਆਗੂ ਕਰਾਰ ਦਿੰਦਿਆਂ ਆਖਿਆ ਕਿ ਉਨ੍ਹਾਂ ਦੀ ਅਸਲੀ ਪਰਖ ਇਸ ਨਾਲ ਹੋਵੇਗੀ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਮੌਜੂਦਾ ਐੱਨਡੀਏ ਸਰਕਾਰ ਦੇ ਸ਼ਾਸਨ ਦੌਰਾਨ ਉਹ ਸੰਸਦ ’ਚ ਵਿਰੋਧੀ ਧਿਰ ਦੀ ਅਗਵਾਈ ਕਿਸ ਤਰ੍ਹਾਂ ਕਰਦੇ ਹਨ। ਸੇਨ ਨੇ […]

ਸ਼ੰਭੂ ਨੇੜੇ ਹਾਈਵੇਅ ਖੁੱਲ੍ਹਣ ’ਤੇ ਦਿੱਲੀ ਰਵਾਨਾ ਹੋਣਗੇ ਕਿਸਾਨ: ਡੱਲੇਵਾਲ

ਸ਼ੰਭੂ ਨੇੜੇ ਹਾਈਵੇਅ ਖੁੱਲ੍ਹਣ ’ਤੇ ਦਿੱਲੀ ਰਵਾਨਾ ਹੋਣਗੇ ਕਿਸਾਨ: ਡੱਲੇਵਾਲ

ਚੰਡੀਗੜ੍ਹ, 16 ਜੁਲਾਈ- ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਕਿਹਾ ਕਿ ਜਦੋਂ ਵੀ ਅੰਬਾਲਾ ਦੇ ਸ਼ੰਭੂ ਬਾਰਡਰ ਨੇੜੇ ਬੈਰੀਕੇਡਿੰਗ ਖੋਲ੍ਹੀ ਜਾਵੇਗੀ ਤਾਂ ਕਿਸਾਨ ਦਿੱਲੀ ਵੱਲ ਰਵਾਨਾ ਹੋਣਗੇ। ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਹਰਿਆਣਾ ਸਰਕਾਰ ਨੂੰ ਸ਼ੰਭੂ ’ਤੇ ਬੈਰੀਕੇਡਿੰਗ ਨੂੰ ਖੋਲ੍ਹਣ ਲਈ ਕਿਹਾ ਗਿਆ ਸੀ। ਜ਼ਿਕਰਯੋਗ ਹੈ ਕਿ ਕਿਸਾਨਾਂ ਨੇ 13 […]

ਨੀਟ-ਯੂਜੀ 2024: ਸੀਬੀਆਈ ਵੱਲੋਂ ਮੁੱਖ ਮੁਲਜ਼ਮ ਸਣੇ ਦੋ ਹੋਰ ਗ੍ਰਿਫ਼ਤਾਰ

ਨੀਟ-ਯੂਜੀ 2024: ਸੀਬੀਆਈ ਵੱਲੋਂ ਮੁੱਖ ਮੁਲਜ਼ਮ ਸਣੇ ਦੋ ਹੋਰ ਗ੍ਰਿਫ਼ਤਾਰ

ਨਵੀਂ ਦਿੱਲੀ, 16 ਜੁਲਾਈ- ਸੀਬੀਆਈ ਨੇ ਨੀਟ-ਯੂਜੀ ਪੇਪਰ ਲੀਕ ਮਾਮਲੇ ਵਿੱਚ ਮੁੱਖ ਮੁਲਜ਼ਮ ਸਣੇ ਦੋ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਨੇ ਕਥਿਤ ਤੌਰ ’ਤੇ ਨੈਸ਼ਨਲ ਟੈਸਟਿੰਗ ਏਜੰਸੀ ਤੋਂ ਪੇਪਰ ਚੋਰੀ ਕੀਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਦੋ ਗ੍ਰਿਫ਼ਤਾਰੀਆਂ ਨਾਲ ਮੈਡੀਕਲ ਦਾਖ਼ਲਾ ਪ੍ਰੀਖਿਆ ਲੀਕ ਹੋਣ, ਨਕਲ ਅਤੇ ਹੋਰ ਬੇਨੇਮੀਆਂ ਨਾਲ ਸਬੰਧਤ ਮਾਮਲਿਆਂ ਵਿੱਚ ਗ੍ਰਿਫ਼ਤਾਰ […]