ਹਰਿਮੰਦਰ ਸਾਹਿਬ ਕੰਪਲੈਕਸ ’ਚ ਯੋਗ ਕਰਨ ਵਾਲੀ ਨੂੰ ਪੁਲੀਸ ਸੁਰੱਖਿਆ ਮਿਲੀ

ਵਡੋਦਰਾ, 24 ਜੂਨ- ਵਡੋਦਰਾ ਦੀ ਫੈਸ਼ਨ ਡਿਜ਼ਾਈਨਰ ਅਰਚਨਾ ਮਕਵਾਨਾ ਨੂੰ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਮੌਕੇ ’ਤੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਯੋਗ ਕਰਨ ਤੋਂ ਬਾਅਦ ਪੁਲੀਸ ਸੁਰੱਖਿਆ ਮੁਹੱਈਆਂ ਕਰਵਾਈ ਗਈ ਹੈ। ਉਸ ਨੇ ਹਰਿਮੰਦਰ ਸਾਹਿਬ ਕੰਪਲੈਕਸ ’ਚ ਸੀਸ ਆਸਨ ਕੀਤਾ ਅਤੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ। ਇਸ ਤੋਂ ਬਾਅਦ ਅਰਚਨਾ […]

ਵਿਸ਼ਵ ਕੱਪ ਟੀ-20: ਅਫਗਾਨਿਸਤਾਨ ਨੇ ਆਸਟਰੇਲੀਆ ਨੂੰ ਹਰਾਇਆ

ਕਿੰਗਸਟਨ, 23 ਜੂਨ- ਇਥੇ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ ਵਿਚ ਅਫਗਾਨਿਸਤਾਨ ਨੇ ਸਭ ਨੂੰ ਹੈਰਾਨ ਕਰਦਿਆਂ ਆਸਟਰੇਲੀਆ ਨੂੰ ਸੁਪਰ ਅੱਠ ਮੁਕਾਬਲੇ ਵਿਚ 21 ਦੌੜਾਂ ਨਾਲ ਹਰਾ ਦਿੱਤਾ। ਆਸਟਰੇਲੀਆ ਨੈ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਅਫਗਾਨਿਸਤਾਨ ਨੇ ਨਿਰਧਾਰਤ ਵੀਹ ਓਵਰਾਂ ਵਿਚ 148 ਦੌੜਾਂ ਬਣਾਈਆਂ ਪਰ ਆਸਟਰੇਲੀਆ ਦੀ ਟੀਮ ਇਸ ਸਕੋਰ ਦਾ ਪਿੱਛਾ ਕਰਦਿਆਂ […]

ਸੈਮੀਫਾਈਨਲ ਲਈ ਭਾਰਤ ਦਾ ਇੰਤਜ਼ਾਰ ਵਧਿਆ; ਟੀਮ ਇੰਡੀਆ ਲਈ ਆਖਰੀ ਮੈਚ ਜਿੱਤਣਾ ਜ਼ਰੂਰੀ

ਕਿੰਗਸਟਨ, 23 ਜੂਨ- ਅਫਗਾਨਿਸਤਾਨ ਨੇ ਕ੍ਰਿਕਟ ਟੀ-20 ਵਿਸ਼ਵ ਚੈਂਪੀਅਨ ਵਿਚ ਆਸਟਰੇਲੀਆ ਨੂੰ ਹਰਾ ਕੇ ਸੁਪਰ-8 ’ਚ ਸਭ ਤੋਂ ਵੱਡਾ ਉਲਟਫੇਰ ਕੀਤਾ ਹੈ। ਇਸ ਕਾਰਨ ਭਾਰਤ ਦਾ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਪਹੁੰਚਣ ਲਈ ਇੰਤਜ਼ਾਰ ਵਧ ਗਿਆ ਹੈ। ਹੁਣ ਟੀਮ ਇੰਡੀਆ ਨੂੰ ਸੋਮਵਾਰ ਨੂੰ ਕਿਸੇ ਵੀ ਹਾਲਤ ਵਿਚ ਆਸਟਰੇਲੀਆ ਖਿਲਾਫ ਸੁਪਰ 8 ਦਾ ਆਖਰੀ ਮੈਚ ਜਿੱਤਣਾ […]

ਸ਼ਰਾਰਤੀ ਅਨਸਰਾਂ ਵੱਲੋਂ ਸ਼ੰਭੂ ਬਾਰਡਰ ’ਤੇ ਧਰਨੇ ਵਾਲੀ ਥਾਂ ’ਤੇ ਹੰਗਾਮਾ

ਪਟਿਆਲਾ, 23 ਜੂਨ- ਸ਼ਰਾਰਤੀ ਅਨਸਰਾਂ ਦੇ ਇੱਕ ਸਮੂਹ ਨੇ ਐਤਵਾਰ ਨੂੰ ਸ਼ੰਭੂ ਸਰਹੱਦ ’ਤੇ ਅੱਜ ਕਿਸਾਨਾਂ ਦੇ ਪ੍ਰਦਰਸ਼ਨ ਵਾਲੀ ਥਾਂ ’ਤੇ ਹੰਗਾਮਾ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਸਟੇਜ ਨੂੰ ਜਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਨੇ ਹਾਈਵੇਅ ਜਾਮ ਕਰਕੇ ਉਨ੍ਹਾਂ ਨੂੰ ਭਜਾ ਦਿੱਤਾ। ਇਸ ਮੌਕੇ ਨੇੜਲੇ ਪਿੰਡਾਂ ਦੇ ਕਿਸਾਨਾਂ ਦੇ ਇੱਕ ਵਿਰੋਧੀ ਗਰੁੱਪ […]

ਸੀਬੀਆਈ ਵੱਲੋਂ ਨੀਟ-ਯੂਜੀ ਵਿੱਚ ਬੇਨੇਮੀਆਂ ਦੀ ਜਾਂਚ ਸ਼ੁਰੂ

ਸੀਬੀਆਈ ਵੱਲੋਂ ਨੀਟ-ਯੂਜੀ ਵਿੱਚ ਬੇਨੇਮੀਆਂ ਦੀ ਜਾਂਚ ਸ਼ੁਰੂ

ਨਵੀਂ ਦਿੱਲੀ, 23 ਜੂਨ- ਸੀਬੀਆਈ ਨੇ ਪੰਜ ਮਈ ਨੂੰ ਕਰਵਾਈ ਮੈਡੀਕਲ ਦਾਖਲਾ ਪ੍ਰੀਖਿਆ ਨੀਟ-ਯੂਜੀ ਕਰਵਾਉਣ ਵਿਚ ਬੇਨੇਮੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਨੇ ਇਸ ਮਾਮਲੇ ’ਤੇ ਨਵਾਂ ਕੇਸ ਦਰਜ ਕੀਤਾ ਹੈ। ਦੱਸਣਾ ਬਣਦਾ ਹੈ ਕਿ ਲਗਪਗ 24 ਲੱਖ ਵਿਦਿਆਰਥੀਆਂ ਨੇ ਮੈਡੀਕਲ ਦਾਖਲਾ ਪ੍ਰੀਖਿਆ ਦਿੱਤੀ ਹੈ। ਨੀਟ ਪ੍ਰੀਖਿਆ ਲੀਕ ਹੋਣ […]