ਲੋਕ ਸਭਾ ਚੋਣ ਜਿੱਤਣ ਬਾਅਦ ਮਾਪੇ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਡਿਬਰੂਗੜ੍ਹ ਜੇਲ੍ਹ ਪੁੱਜੇ

ਲੋਕ ਸਭਾ ਚੋਣ ਜਿੱਤਣ ਬਾਅਦ ਮਾਪੇ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਡਿਬਰੂਗੜ੍ਹ ਜੇਲ੍ਹ ਪੁੱਜੇ

ਡਿਬਰੂਗੜ੍ਹ, 8 ਜੂਨ- ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਖਡੂਰ ਸਾਹਿਬ ਹਲਕੇ ਤੋਂ ਜਿੱਤੇ ਤੇ ਜੇਲ੍ਹ ਵਿੱਚ ਬੰਦ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਆਪਣੇ ਪੁੱਤਰ ਨੂੰ ਮਿਲਣ ਅੱਜ ਡਿਬਰੂਗੜ੍ਹ ਪੁੱਜੇ। ਸ੍ਰੀ ਤਰਸੇਮ ਸਿੰਘ ਅਤੇ ਬਲਵਿੰਦਰ ਕੌਰ ਨੂੰ ਲੈਣ ਹਵਾਈ ਅੱਡੇ ’ਤੇ ਅੰਮ੍ਰਿਤਪਾਲ ਕੌਰ ਦੀ ਪਤਨੀ ਕਿਰਨਦੀਪ ਕੌਰ ਪੁੱਜੀ। […]

ਇੰਡੀਆ ਨੇ ਨਿਤੀਸ਼ ਕੁਮਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ ਸੀ: ਤਿਆਗੀ

ਇੰਡੀਆ ਨੇ ਨਿਤੀਸ਼ ਕੁਮਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ ਸੀ: ਤਿਆਗੀ

ਨਵੀਂ ਦਿੱਲੀ, 8 ਜੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗਠਜੋੜ ਸਰਕਾਰ ਦੇ ਐਤਵਾਰ ਨੂੰ ਸਹੁੰ ਚੁੱਕਣ ਤੋਂ ਪਹਿਲਾਂ ਗੱਠਜੋੜ ਦੇ ਪ੍ਰਮੁੱਖ ਸਹਿਯੋਗੀ  ਜਨਤਾ ਦਲ (ਯੂਨਾਈਟਿਡ) ਨੇ ਦਾਅਵਾ ਕੀਤਾ ਹੈ ਕਿ ਵਿਰੋਧੀ ਇੰਡੀਆ ਗੱਠਜੋੜ ਦੇ ਨੇਤਾਵਾਂ ਨੇ ਉਨ੍ਹਾਂ ਦੇ ਸੁਪਰੀਮੋ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ […]

ਰਾਹੁਲ ਨੂੰ ਸਰਬਸੰਮਤੀ ਨਾਲ ਵਿਰੋਧੀ ਧਿਰ ਦਾ ਨੇਤਾ ਬਣਨ ਦੀ ਅਪੀਲ

ਰਾਹੁਲ ਨੂੰ ਸਰਬਸੰਮਤੀ ਨਾਲ ਵਿਰੋਧੀ ਧਿਰ ਦਾ ਨੇਤਾ ਬਣਨ ਦੀ ਅਪੀਲ

ਨਵੀਂ ਦਿੱਲੀ, 8 ਜੂਨ- ਕਾਂਗਰਸ ਵਰਕਿੰਗ ਕਮੇਟੀ ਨੇ ਅੱਜ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਦੀ ਜ਼ਿੰਮੇਵਾਰੀ ਸੰਭਾਲਣ ਦੀ ਅਪੀਲ ਕੀਤੀ ਹੈ। ਪਾਰਟੀ ਦੇ ਸੰਸਦੀ ਦਲ ਦਾ ਨੇਤਾ ਹੀ ਹੇਠਲੇ ਸਦਨ ਵਿੱਚ ਵਿਰੋਧੀ ਧਿਰ ਦਾ ਨੇਤਾ ਹੋਵੇਗਾ। ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ 99 ਸੀਟਾਂ ਜਿੱਤੀਆਂ ਹਨ। […]

ਮੋਦੀ ਦੇ ਸਹੁੰ ਚੁੱਕ ਸਮਾਗਮ ’ਚ ਪੁੱਜਣਗੇ ਭਾਰਤ ਦੇ 7 ਗੁਆਂਢੀ ਮੁਲਕਾਂ ਦੇ ਨੇਤਾ

ਮੋਦੀ ਦੇ ਸਹੁੰ ਚੁੱਕ ਸਮਾਗਮ ’ਚ ਪੁੱਜਣਗੇ ਭਾਰਤ ਦੇ 7 ਗੁਆਂਢੀ ਮੁਲਕਾਂ ਦੇ ਨੇਤਾ

ਨਵੀਂ ਦਿੱਲੀ, 8 ਜੂਨ- ਪਾਕਿਸਤਾਨ ਨੂੰ ਛੱਡ ਕੇ ਗੁਆਂਢੀ ਦੇਸ਼ਾਂ ਦੇ ਸੱਤ ਨੇਤਾ ਐਤਵਾਰ ਸ਼ਾਮ ਨੂੰ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣਗੇ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਭਾਰਤ ਪੁੱਜ ਚੁੱਕੀ ਹੈ ਤੇ ਸੇਸ਼ੈਲਸ ਦੇ ਨੇਤਾ ਵੀ ਅੱਜ ਪੁੱਜ ਜਾਣਗੇ, ਜਦਕਿ ਭੂਟਾਨ, ਨੇਪਾਲ, ਮਾਰੀਸ਼ਸ, ਨੇਪਾਲ ਅਤੇ ਸ੍ਰੀਲੰਕਾ ਦੇ ਨੇਤਾ ਐਤਵਾਰ ਨੂੰ ਆਉਣਗੇ। […]

ਕੈਨੇਡਾ: 10ਵੀਂ ਵਰਲਡ ਪੰਜਾਬੀ ਕਾਨਫ਼ਰੰਸ ਦੀਆਂ ਤਿਆਰੀਆਂ ਮੁਕੰਮਲ

ਕੈਨੇਡਾ: 10ਵੀਂ ਵਰਲਡ ਪੰਜਾਬੀ ਕਾਨਫ਼ਰੰਸ ਦੀਆਂ ਤਿਆਰੀਆਂ ਮੁਕੰਮਲ

ਬਰੈਂਪਟਨ, 8 ਜੂਨ- ਓਨਟਾਰੀਓ ਫਰੈਂਡਜ਼ ਕਲੱਬ ਵਲੋਂ 5 ਤੋਂ 7 ਜੁਲਾਈ ਤੱਕ ਕਰਵਾਈ ਜਾਣ ਵਾਲੀ ਵਰਲਡ ਪੰਜਾਬੀ ਕਾਨਫਰੰਸ ਦੇ ਪ੍ਰਬੰਧਾਂ ਲਈ ਅੱਜ ਪ੍ਰਧਾਨ ਓਐੱਫਸੀ ਬਰੈਂਪਟਨ ਡਾਕਟਰ ਸੰਤੋਖ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿੱਚ ਓਐੱਫਸੀ ਤੇ ਜਗਤ ਪੰਜਾਬੀ ਸਭਾ ਦੇ ਮੈਂਬਰਾਂ ਨੇ ਹਿੱਸਾ ਲਿਆ। ਹਰੇਕ ਮੈਂਬਰ ਨੇ ਕਾਨਫ਼ਰੰਸ ਦੀ ਕਾਮਯਾਬੀ ਲਈ ਸਲਾਹ-ਮਸ਼ਵਰਾ ਕੀਤਾ […]