ਮਹਿਲਾ ਫੁਟਬਾਲ: ਸਪੇਨ ਬਣਿਆ ਵਿਸ਼ਵ ਚੈਂਪੀਅਨ

ਮਹਿਲਾ ਫੁਟਬਾਲ: ਸਪੇਨ ਬਣਿਆ ਵਿਸ਼ਵ ਚੈਂਪੀਅਨ

ਸਿਡਨੀ, 20 ਅਗਸਤ- ਸਪੇਨ ਦੀ ਮਹਿਲਾ ਫੁਟਬਾਲ ਟੀਮ ਅੱਜ ਇਥੇ ਇੰਗਲੈਂਡ ਨੂੰ 1-0 ਨਾਲ ਹਰਾ ਕੇ ਫੀਫਾ ਵਿਸ਼ਵ ਚੈਂਪੀਅਨ ਬਣ ਗਈ। ਸਪੇਨ ਲਈ ਫੈਸਲਾਕੁਨ ਗੋਲ ਓਲਗਾ ਕਾਰਮੋਨਾ ਨੇ ਪਹਿਲੇ ਅੱਧ ਦੇ 29ਵੇਂ ਮਿੰਟ ਵਿੱਚ ਕੀਤਾ।

ਗੁਰਦਾਸਪੁਰ ਦੇ 38 ਹੋਰ ਪਿੰਡਾਂ ’ਚ ਹੜ੍ਹ, 30 ਹਜ਼ਾਰ ਲੋਕ ਬੇਘਰ ਤੇ ਬਿਮਾਰੀਆਂ ਫ਼ੈਲਣ ਦਾ ਖ਼ਤਰਾ

ਗੁਰਦਾਸਪੁਰ ਦੇ 38 ਹੋਰ ਪਿੰਡਾਂ ’ਚ ਹੜ੍ਹ, 30 ਹਜ਼ਾਰ ਲੋਕ ਬੇਘਰ ਤੇ ਬਿਮਾਰੀਆਂ ਫ਼ੈਲਣ ਦਾ ਖ਼ਤਰਾ

ਗੁਰਦਾਸਪੁਰ, 18 ਅਗਸਤ- ਇਸ ਜ਼ਿਲ੍ਹੇ ਦੇ 38 ਹੋਰ ਪਿੰਡ ਪਾਣੀ ਦੀ ਮਾਰ ਹੇਠ ਆਉਣ ਕਾਰਨ ਅੱਜ ਹੜ੍ਹ ਪ੍ਰਭਾਵਿਤ ਪਿੰਡਾਂ ਦੀ ਕੁੱਲ ਗਿਣਤੀ 90 ਤੱਕ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਹੜ੍ਹਾਂ ਨਾਲ ਪ੍ਰਭਾਵਿਤ ਪਿੰਡਾਂ ਦੀ ਗਿਣਤੀ 52 ਸੀ। 30,000 ਲੋਕ ਬੇਘਰ ਹੋ ਗਏ ਹਨ। ਕੁੱਲ 90 ਪਿੰਡਾਂ ਵਿੱਚ ਫਸਲਾਂ ਦਾ ਨੁਕਸਾਨ ਹੋਇਆ ਹੈ। ਪ੍ਰਸ਼ਾਸਨ ਨੇ […]

ਲੰਡਨ: ਸਿੱਖਾਂ ਦੇ ਸਮਾਗਮ ’ਚ ਚਾਕੂ ਨਾਲ ਹਮਲੇ ਕਾਰਨ ਦੋ ਜ਼ਖ਼ਮੀ, ਮੁਲਜ਼ਮ ਗ੍ਰਿਫ਼ਤਾਰ

ਲੰਡਨ: ਸਿੱਖਾਂ ਦੇ ਸਮਾਗਮ ’ਚ ਚਾਕੂ ਨਾਲ ਹਮਲੇ ਕਾਰਨ ਦੋ ਜ਼ਖ਼ਮੀ, ਮੁਲਜ਼ਮ ਗ੍ਰਿਫ਼ਤਾਰ

ਲੰਡਨ, 18 ਅਗਸਤ- ਬਰਤਾਨੀਆ ਦੇ ਪੱਛਮੀ ਲੰਡਨ ਵਿੱਚ ਸਿੱਖ ਭਾਈਚਾਰੇ ਦੇ ਸਮਾਗਮ ਦੌਰਾਨ ਦੋ ਵਿਅਕਤੀਆਂ ’ਤੇ ਚਾਕੂ ਨਾਲ ਹਮਲਾ ਕਰਨ ਦੇ ਦੋਸ਼ ਹੇਠ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਨੁਸਾਰ ਗੁਰਪ੍ਰੀਤ ਸਿੰਘ (25) ਨੂੰ ਇੱਥੇ ਐਕਸਬ੍ਰਿਜ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਉਸ ਖ਼ਿਲਾਫ਼ ਗੰਭੀਰ ਦੋਸ਼ ਲਾਏ ਗਏ। ਉਸ ਵਿਰੁੱਧ ਕੁੱਲ […]

ਮੁਤਵਾਜ਼ੀ ਜਥੇਦਰ ਮੰਡ ਨੇ ਭਗਵੰਤ ਮਾਨ ਨੂੰ ਤਨਖਾਹੀਆ ਕਰਾਰ ਦਿੱਤਾ

ਮੁਤਵਾਜ਼ੀ ਜਥੇਦਰ ਮੰਡ ਨੇ ਭਗਵੰਤ ਮਾਨ ਨੂੰ ਤਨਖਾਹੀਆ ਕਰਾਰ ਦਿੱਤਾ

ਅੰਮ੍ਰਿਤਸਰ, 18 ਅਗਸਤ- ਸਿੱਖ ਗੁਰਦੁਆਰਾ ਐਕਟ 1925 ਵਿੱਚ ਸੋਧ ਕਰਕੇ ਸਿੱਖ ਧਰਮ ਵਿੱਚ ਬੇਲੋੜੀ ਦਖ਼ਲਅੰਦਾਜ਼ੀ ਕਰਨ ਦੇ ਦੋਸ਼ ਹੇਠ ਮੁਤਵਾਜ਼ੀ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਕਾਲ ਤਖ਼ਤ ਤੋਂ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਇਸ ਸਬੰਧੀ ਆਦੇਸ਼ ਉਨ੍ਹਾਂ ਨੇ ਅਕਾਲ ਤਖ਼ਤ ਦੇ ਸਕੱਤਰੇਤ ਸਾਹਮਣੇ ਜਾਰੀ ਕੀਤਾ। ਮੁਤਵਾਜ਼ੀ ਜਥੇਦਾਰ ਵਲੋਂ ਮੁੱਖ […]

ਅਦਾਲਤ ਨੇ ਪੰਜਾਬ ਪੁਲੀਸ ਦੇ ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਨੂੰ ਭਗੌੜਾ ਕਰਾਰ ਦਿੱਤਾ

ਅਦਾਲਤ ਨੇ ਪੰਜਾਬ ਪੁਲੀਸ ਦੇ ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਨੂੰ ਭਗੌੜਾ ਕਰਾਰ ਦਿੱਤਾ

ਮੁਹਾਲੀ, 18 ਅਗਸਤ-ਪੰਜਾਬ ਪੁਲੀਸ ਦੇ ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਨਸ਼ਾ ਤਸਕਰੀ ਮਾਮਲੇ ਵਿੱਚ ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਅੱਜ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ। ਉਹ ਕਾਫੀ ਸਮੇਂ ਤੋਂ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ।