ਉੱਤਰਾਖੰਡ: ਸਹਸਤ੍ਰਧਾਰਾ ’ਚ ਸੈਲਫੀ ਲੈਂਦੇ ਸਮੇਂ ਨਦੀ ’ਚ ਡਿੱਗੀ ਐੱਮਬੀਬੀਐੱਸ ਵਿਦਿਆਰਥਣ ਦੀ ਮੌਤ

ਉੱਤਰਾਖੰਡ: ਸਹਸਤ੍ਰਧਾਰਾ ’ਚ ਸੈਲਫੀ ਲੈਂਦੇ ਸਮੇਂ ਨਦੀ ’ਚ ਡਿੱਗੀ ਐੱਮਬੀਬੀਐੱਸ ਵਿਦਿਆਰਥਣ ਦੀ ਮੌਤ

ਦੇਹਰਾਦੂਨ, 7 ਅਗਸਤ- ਦੇਹਰਾਦੂਨ ਦੇ ਮਸ਼ਹੂਰ ਸਹਸਤ੍ਰਧਾਰਾ ਵਿੱਚ ਨਹਾਉਂਦਿਆਂ ਸੈਲਫੀ ਲੈਂਦੇ ਸਮੇਂ ਮੈਡੀਕਲ ਵਿਦਿਆਰਥਣ ਦੀ ਨਦੀ ‘ਚ ਡਿਗਣ ਕਾਰਨ ਮੌਤ ਹੋ ਗਈ। ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੇ ਮੈਡੀਕਲ ਕਾਲਜ ਵਿੱਚ ਐੱਮਬੀਬੀਐਸ ਦੇ ਪਹਿਲੇ ਸਾਲ ਦੀ ਵਿਦਿਆਰਥਣ ਸਵਾਤੀ ਜੈਨ (20) ਐਤਵਾਰ ਨੂੰ ਆਪਣੇ ਦੋਸਤ ਨਾਲ ਸਹਸਤ੍ਰਧਾਰਾ ਗਈ ਸੀ। ਦੋਵੇਂ ਸਹਸਤ੍ਰਧਾਰਾ ਵਿੱਚ ਉੱਪਰ ਗਏ ਅਤੇ ਨਹਾਉਣ ਲੱਗੇ। […]

ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਬਾਅਦ ਨੂਹ ’ਚ ਉਸਾਰੀਆਂ ਢਾਹੁਣ ਦੀ ਮੁਹਿੰਮ ਰੋਕੀ

ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਬਾਅਦ ਨੂਹ ’ਚ ਉਸਾਰੀਆਂ ਢਾਹੁਣ ਦੀ ਮੁਹਿੰਮ ਰੋਕੀ

ਗੁਰੂਗ੍ਰਾਮ/ਚੰਡੀਗੜ੍ਹ, 7 ਅਗਸਤ- ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਅੱਜ ਹਰਿਆਣਾ ਦੇ ਨੂਹ ਵਿਚ ਉਸਾਰੀਆਂ ਢਾਹੁਣ ਦੀ ਮੁਹਿੰਮ ਨੂੰ ਰੋਕ ਦਿੱਤਾ ਗਿਆ। ਪਿਛਲੇ ਹਫ਼ਤੇ ਨੂਹ ਵਿੱਚ ਫਿਰਕੂ ਹਿੰਸਾ ਹੋਈ ਸੀ। ਜਸਟਿਸ ਜੀਐੱਸ ਸੰਧਾਵਾਲੀਆ ਦੀ ਅਦਾਲਤ ਨੇ ਉੁਸਾਰੀਆਂ ਢਾਹੁਣ ਦੀ ਮੁਹਿੰਮ ਦਾ ਖੁਦ ਨੋਟਿਸ ਲਿਆ ਅਤੇ ਸੂਬਾ ਸਰਕਾਰ ਨੂੰ ਕਾਰਵਾਈ ਰੋਕਣ ਦੇ ਨਿਰਦੇਸ਼ ਦਿੱਤੇ।

ਬੀਐੱਸਐੱਫ ਨੇ ਅੰਮ੍ਰਿਤਸਰ ਤੇ ਤਰਨ ਤਾਰਨ ਨਾਲ ਲੱਗਦੀ ਕੌਮਾਂਤਰੀ ਸਰਹੱਦ ’ਤੇ ਦੋ ਪਾਕਿਸਤਾਨੀ ਡਰੋਨ ਸੁੱਟੇ

ਬੀਐੱਸਐੱਫ ਨੇ ਅੰਮ੍ਰਿਤਸਰ ਤੇ ਤਰਨ ਤਾਰਨ ਨਾਲ ਲੱਗਦੀ ਕੌਮਾਂਤਰੀ ਸਰਹੱਦ ’ਤੇ ਦੋ ਪਾਕਿਸਤਾਨੀ ਡਰੋਨ ਸੁੱਟੇ

ਚੰਡੀਗੜ੍ਹ, 7 ਅਗਸਤ- ਵੱਖ-ਵੱਖ ਘਟਨਾਵਾਂ ਵਿੱਚ ਬੀਐੱਸਐੱਫ ਨੇ ਐਤਵਾਰ ਰਾਤ ਅੰਮ੍ਰਿਤਸਰ ਅਤੇ ਤਰਨਤਾਰਨ ਸੈਕਟਰਾਂ ਵਿੱਚ ਅੰਤਰਰਾਸ਼ਟਰੀ ਸਰਹੱਦ ਨੇੜੇ ਦੋ ਪਾਕਿਸਤਾਨੀ ਡਰੋਨਾਂ ਨੂੰ ਡੇਗ ਦਿੱਤਾ। ਅੱਜ ਸਵੇਰੇ ਬੀਐੱਸਐੱਫ-ਪੰਜਾਬ ਪੁਲੀਸ ਦੀ ਸਾਂਝੀ ਟੀਮ ਨੇ ਦੋਵੇਂ ਡਰੋਨ ਬਰਾਮਦ ਕਰ ਲਏ। ਬੀਐੱਸਐੱਫ ਅਧਿਕਾਰੀ ਨੇ ਦੱਸਿਆ ਕਿ 6 ਅਗਸਤ ਨੂੰ ਰਾਤ ਕਰੀਬ 10 ਵਜੇ ਸਰਹੱਦ ‘ਤੇ ਤਾਇਨਾਤ ਜਵਾਨਾਂ ਨੇ ਰਤਨ […]

ਮਨੀਪੁਰ ਹਿੰਸਾ ਮਾਮਲੇ ’ਚ ਰਾਜ ਦੇ ਡੀਜੀਪੀ ਸੁਪਰੀਮ ਕੋਰਟ ’ਚ ਪੇਸ਼

ਮਨੀਪੁਰ ਹਿੰਸਾ ਮਾਮਲੇ ’ਚ ਰਾਜ ਦੇ ਡੀਜੀਪੀ ਸੁਪਰੀਮ ਕੋਰਟ ’ਚ ਪੇਸ਼

ਨਵੀਂ ਦਿੱਲੀ, 7 ਅਗਸਤ- ਮਨੀਪੁਰ ਹਿੰਸਾ ਮਾਮਲੇ ’ਚ ਚੁੱਕੇ ਕਦਮਾਂ ਨਾਲ ਜੁੜੇ ਸੁਆਲਾਂ ਦੇ ਜੁਆਬ ਦੇਣ ਲਈ ਰਾਜ ਦੇ ਡੀਜੀਪੀ ਰਾਜੀਵ ਸਿੰਘ ਅੱਜ ਸੁਪਰੀਮ ਕੋਰਟ ਵਿੱਚ ਪੇਸ਼ ਹੋਏ। ਇਸ ਮੌਕੇ ਐੱਸਆਈਟੀ ਕਾੲਿਮ ਕਰਨ ਦੀ ਤਜਵੀਜ਼ ਦਾ ਜ਼ਿਕਰ ਕਰਦਿਆਂ ਅਟਾਰਨੀ ਜਨਰਲ ਨੇ ਕਿਹਾ ਕਿ ਮਨੀਪੁਰ ਸਰਕਾਰ ਸਥਿਤੀ ਨਾਲ ਬਹੁਤ ਹੀ ਸਮਝਦਾਰੀ ਨਾਲ ਨਜਿੱਠ ਰਹੀ ਹੈ।

ਕਾਂਗਰਸ ਨੇਤਾ ਰਾਹੁਲ ਗਾਂਧੀ ਲੋਕ ਸਭਾ ਮੈਂਬਰਸ਼ਿਪ ਬਹਾਲ ਹੋਣ ਮਗਰੋਂ ਸੰਸਦ ਪੁੱਜੇ

ਕਾਂਗਰਸ ਨੇਤਾ ਰਾਹੁਲ ਗਾਂਧੀ ਲੋਕ ਸਭਾ ਮੈਂਬਰਸ਼ਿਪ ਬਹਾਲ ਹੋਣ ਮਗਰੋਂ ਸੰਸਦ ਪੁੱਜੇ

ਨਵੀਂ ਦਿੱਲੀ, 7 ਅਗਸਤ- ‘ਮੋਦੀ ਗੋਤ’ ’ਤੇ ਟਿੱਪਣੀ ਸਬੰਧੀ ਰਾਹੁਲ ਗਾਂਧੀ ਨੂੰ ਦੋਸ਼ੀ ਠਹਿਰਾਏ ਜਾਣ ਦੇ ਫ਼ੈਸਲੇ ’ਤੇ ਸੁਪਰੀਮ ਕੋਰਟ ਵੱਲੋਂ ਰੋਕ ਲਾਉਣ ਤੋਂ ਬਾਅਦ ਅੱਜ ੲਿਸ ਕਾਂਗਰਸੀ ਨੇਤਾ ਕਾਂਗਰਸ ਆਗੂ ਦੀ ਲੋਕ ਸਭਾ ਮੈਂਬਰਸ਼ਿਪ ਬਹਾਲ ਕਰ ਦਿੱਤੀ ਗਈ। ਲੋਕ ਸਭਾ ਸਕੱਤਰੇਤ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਵਿਚ ਸਕੱਤਰੇਤ ਨੇ ਕਿਹਾ […]