ਸਿੰਗਾਪੁਰ: ਕਰੂਜ਼ ਜਹਾਜ਼ ’ਚੋਂ ਭਾਰਤੀ ਬਿਰਧ ਔਰਤ ਲਾਪਤਾ

ਸਿੰਗਾਪੁਰ: ਕਰੂਜ਼ ਜਹਾਜ਼ ’ਚੋਂ ਭਾਰਤੀ ਬਿਰਧ ਔਰਤ ਲਾਪਤਾ

ਸਿੰਗਾਪੁਰ, 1 ਅਗਸਤ- 64 ਸਾਲਾ ਭਾਰਤੀ ਔਰਤ ਉਸ ਕਰੂਜ਼ ਜਹਾਜ਼ ਵਿਚ ਸਵਾਰ ਹੋ ਕੇ ਲਾਪਤਾ ਹੋ ਗਈ ਜੋ ਮਲੇਸ਼ੀਆ ਦੇ ਪੇਨਾਂਗ ਤੋਂ ਸਿੰਗਾਪੁਰ ਸਟ੍ਰੇਟ ਰਾਹੀਂ ਰਵਾਨਾ ਹੋਇਆ ਸੀ। ਇਹ ਘਟਨਾ ਸੋਮਵਾਰ ਦੀ ਹੈ। ਰੀਟਾ ਸਾਹਨੀ ਅਤੇ ਉਸ ਦੇ ਪਤੀ ਜੈਕੇਸ਼ ਸਾਹਨੀ ਸਪੈਕਟ੍ਰਮ ਆਫ਼ ਸੀਜ਼ ‘ਤੇ ਸਵਾਰ ਹੋ ਕੇ ਪੇਨਾਗ ਤੋਂ ਸਿੰਗਾਪੁਰ ਵਾਪਸ ਜਾ ਰਹੇ ਸਨ। […]

1984 ਦੇ ਸਿੱਖ ਵਿਰੋਧੀ ਦੰਗੇ: ਟਾਈਟਲਰ ਨੇ ਅਗਾਊਂ ਜ਼ਮਾਨਤ ਲਈ ਅਦਾਲਤ ’ਚ ਅਰਜ਼ੀ ਦਿੱਤੀ

1984 ਦੇ ਸਿੱਖ ਵਿਰੋਧੀ ਦੰਗੇ: ਟਾਈਟਲਰ ਨੇ ਅਗਾਊਂ ਜ਼ਮਾਨਤ ਲਈ ਅਦਾਲਤ ’ਚ ਅਰਜ਼ੀ ਦਿੱਤੀ

ਨਵੀਂ ਦਿੱਲੀ, 1 ਅਗਸਤ- ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਅੱਜ ਇਥੋਂ ਦੀ ਅਦਾਲਤ ਵਿਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਅਦਾਲਤ ਨੇ ਇਸ ’ਤੇ ਸੀਬੀਆਈ ਨੂੰ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਪਿਛਲੇ ਹਫ਼ਤੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਸੰਮਨ ਜਾਰੀ ਕੀਤਾ ਸੀ। ਅਦਾਲਤ ਨੇ ਟਾਈਟਲਰ ਖ਼ਿਲਾਫ਼ […]

ਸੇਵਾਵਾਂ ’ਤੇ ਕੰਟਰੋਲ ਦਾ ਮਾਮਲਾ: ਸੋਧ ਬਿੱਲ ਲੋਕ ਸਭਾ ’ਚ ਪੇਸ਼

ਸੇਵਾਵਾਂ ’ਤੇ ਕੰਟਰੋਲ ਦਾ ਮਾਮਲਾ: ਸੋਧ ਬਿੱਲ ਲੋਕ ਸਭਾ ’ਚ ਪੇਸ਼

ਨਵੀਂ ਦਿੱਲੀ, 1 ਅਗਸਤ- ਸਰਕਾਰ ਨੇ ਸੇਵਾਵਾਂ ’ਤੇ ਕੰਟਰੋਲ ਲਈ ਆਰਡੀਨੈਂਸ ਨੂੰ ਬਦਲਣ ਲਈ ਲੋਕ ਸਭਾ ਵਿੱਚ ਅੱਜ ਕੌਮੀ ਰਾਜਧਾਨੀ ਖੇਤਰ ਦਿੱਲੀ ਸਰਕਾਰ (ਸੋਧ) ਬਿੱਲ, 2023 ਨੂੰ ਚਰਚਾ ਤੇ ਪਾਸ ਕਰਨ ਲਈ ਪੇਸ਼ ਕੀਤਾ। ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਵੱਲੋਂ ਪੇਸ਼ ਦਿੱਲੀ ਸੇਵਾਵਾਂ ਆਰਡੀਨੈਂਸ ਨੂੰ ਬਦਲਣ ਲਈ ਬਿੱਲ ਲਿਆਂਦਾ ਗਿਆ ਹੈ।

ਪਟਿਆਲਾ: ਐੱਨਆਈਏ ਦਾ ਖਾਲਸਾ ਏਡ ਦੇ ਮੁਖੀ ਦੇ ਘਰ ਤੇ ਦਫ਼ਤਰ ’ਤੇ ਛਾਪਾ

ਪਟਿਆਲਾ: ਐੱਨਆਈਏ ਦਾ ਖਾਲਸਾ ਏਡ ਦੇ ਮੁਖੀ ਦੇ ਘਰ ਤੇ ਦਫ਼ਤਰ ’ਤੇ ਛਾਪਾ

ਪਟਿਆਲਾ, 1 ਅਗਸਤ- ਕੇਂਦਰੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਅੱਜ ਖਾਲਸਾ ਏਡ ਦੇ ਭਾਰਤ ਵਿੱਚ ਮੁਖੀ ਅਮਰਪ੍ਰੀਤ ਸਿੰਘ ਦੇ ਪਟਿਆਲਾ ਸਥਿਤ ਘਰ ਅਤੇ ਰਿਸ਼ੀ ਕਲੋਨੀ ਸਥਿਤ ਦਫ਼ਤਰ ਅਤੇ ਸਟੋਰ ਵਿਚ ਛਾਪਾ ਮਾਰਿਆ ਗਿਆ। ਮੈਨੇਜਰ ਗੁਰਪ੍ਰੀਤ ਸਿੰਘ ਛਾਪਿਆਂ ਦੀ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਤਲਾਸ਼ੀ ਪੰਜ ਘੰਟੇ ਚੱਲੀ ਪਰ ਇਸ ਦੌਰਾਨ ਕੇਂਦਰੀ ਟੀਮ ਨੇ […]

ਲੋਕ ਸਭਾ ’ਚ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤੇ ’ਤੇ ਚਰਚਾ 8 ਤੋਂ, ਮੋਦੀ ਦਾ ਜੁਆਬ 10 ਨੂੰ

ਲੋਕ ਸਭਾ ’ਚ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤੇ ’ਤੇ ਚਰਚਾ 8 ਤੋਂ, ਮੋਦੀ ਦਾ ਜੁਆਬ 10 ਨੂੰ

ਨਵੀਂ ਦਿੱਲੀ, 1 ਅਗਸਤ- ਲੋਕ ਸਭਾ ਕਾਂਗਰਸ ਵੱਲੋਂ ਸਰਕਾਰ ਖ਼ਿਲਾਫ਼ ਲਿਆਂਦੇ ਬੇਭਰੋਸਗੀ ਮਤੇ ’ਤੇ 8 ਤੋਂ 10 ਅਗਸਤ ਤੱਕ ਚਰਚਾ ਹੋਵੇਗੀ। ਇਸ ਦਾ ਜੁਆਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਅਗਸਤ ਨੂੰ ਦੇਣਗੇ।ਇਸ ਸਬੰਧੀ ਫੈਸਲਾ ਲੋਕ ਸਭਾ ਦੀ ਕੰਮਕਾਜ ਸਲਾਹਕਾਰ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ। ਵਿਰੋਧੀ ਪਾਰਟੀਆਂ ‘ਇੰਡੀਆ’ ਅਤੇ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਦੇ ਗਠਜੋੜ […]