ਗੋਪੀ ਡੱਲੇਵਾਲੀਆ ਗੈਂਗ ਦੇ ਤਿੰਨ ਸ਼ੂਟਰ ਗ੍ਰਿਫ਼ਤਾਰ

ਗੋਪੀ ਡੱਲੇਵਾਲੀਆ ਗੈਂਗ ਦੇ ਤਿੰਨ ਸ਼ੂਟਰ ਗ੍ਰਿਫ਼ਤਾਰ

ਮੋਗਾ, 28 ਜੁਲਾਈ- ਮੋਗਾ ’ਚ ਤਕਰੀਬਨ 12 ਦਿਨ ਪਹਿਲਾਂ ਬਜ਼ੁਰਗ ਦੀ ਘਰ ਅੰਦਰ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ’ਚ ਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਨੇ ਮੋਗਾ ਪੁਲੀਸ ਨਾਲ ਸਾਂਝੇ ਅਪਰੇਸ਼ਨ ਦੌਰਾਨ ਗੈਂਗਸਟਰ ਗੋਪੀ ਡੱਲੇਵਾਲੀਆ ਗਰੋਹ ਦੇ ਤਿੰਨ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਕੇ ਅਪਰਾਧ ਵਿੱਚ ਵਰਤੀ ਕਾਰ ਅਤੇ ਤਿੰਨ ਪਿਸਤੌਲ ਬਰਾਮਦ ਕੀਤੇ […]

ਕੇਂਦਰ ਦਾ ਵੱਡਾ ਫ਼ੈਸਲਾ, ਅਗਲੇ ਸੈਸ਼ਨ ਤੋਂ ਪੰਜਾਬੀ ‘ਚ ਹੋਵੇਗੀ ਇੰਜਨੀਅਰਿੰਗ ਦੀ ਪੜ੍ਹਾਈ

ਕੇਂਦਰ ਦਾ ਵੱਡਾ ਫ਼ੈਸਲਾ, ਅਗਲੇ ਸੈਸ਼ਨ ਤੋਂ ਪੰਜਾਬੀ ‘ਚ ਹੋਵੇਗੀ ਇੰਜਨੀਅਰਿੰਗ ਦੀ ਪੜ੍ਹਾਈ

ਜਲੰਧਰ – ਅਗਲੇ ਸੈਸ਼ਨ ਤੋਂ ਪੰਜਾਬ ਦੇ ਇੰਜਨੀਅਰਿੰਗ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਇੰਜਨੀਅਰਿੰਗ ਦੀ ਪੜ੍ਹਾਈ ਸੂਬੇ ਦੀ ਮਾਂ ਬੋਲੀ ਪੰਜਾਬੀ ਵਿਚ ਸ਼ੁਰੂ ਹੋ ਜਾਵੇਗੀ। ਅਜਿਹਾ ਕੇਂਦਰ ਸਰਕਾਰ ਦੀ ਪਹਿਲਕਦਮੀ ’ਤੇ ਪੰਜਾਬੀ ਭਾਸ਼ਾ ਦੀ ਚੜ੍ਹਦੀ ਕਲਾ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ। ਇੰਜਨੀਅਰਿੰਗ ਦੀਆਂ ਪੁਸਤਕਾਂ ਦਾ ਪੰਜਾਬੀ ‘ਚ ਅਨੁਵਾਦ ਕਰਨ ਦਾ ਕੰਮ ਸਰਕਾਰੀ ਮਹਾਰਾਜਾ ਰਣਜੀਤ ਸਿੰਘ ਪੰਜਾਬ […]

ਪੂਰੀ ਤਰ੍ਹਾਂ ਵੈਧ ਹੈ * ਚਿੰਨ੍ਹ ਵਾਲਾ ਕਰੰਸੀ ਨੋਟ: ਆਰਬੀਆਈ

ਪੂਰੀ ਤਰ੍ਹਾਂ ਵੈਧ ਹੈ * ਚਿੰਨ੍ਹ ਵਾਲਾ ਕਰੰਸੀ ਨੋਟ: ਆਰਬੀਆਈ

ਮੁੰਬਈ, 27 ਜੁਲਾਈ- ਭਾਰਤੀ ਰਿਜ਼ਰਵ ਬੈਂਕ ਨੇ ਅੱਜ ਸਟਾਰ (*) ਚਿੰਨ੍ਹ ਵਾਲੇ ਕਰੰਸੀ ਨੋਟ ਬਾਰੇ ਖਦਸ਼ੇ ਤੇ ਚਿੰਤਾਵਾਂ ਨੂੰ ਦੂਰ ਕਰਦੇ ਹੋਏ ਕਿਹਾ ਕਿ ਅਜਿਹੇ ਨੋਟ ਪੂਰੀ ਤਰ੍ਹਾਂ ਵੈਧ ਹਨ। ਆਰਬੀਆਈ ਨੇ ਕਿਹਾ ਕਿ ‘ਸਟਾਰ’ ਬੈਂਕ ਨੋਟ ਦੇ ਨੰਬਰ ਪੈਨਲ ਵਿੱਚ ਹੈ। ਬਿਆਨ ਵਿੱਚ ਕੇਂਦਰੀ ਬੈਂਕ ਨੇ ਕਿਹਾ ਕਿ ਇਹ ਆਰਬੀਆਈ ਦੇ ਧਿਆਨ ਵਿੱਚ ਆਇਆ […]

ਮਨੀਪੁਰ ਮਾਮਲੇ ’ਤੇ ਸੰਸਦ ’ਚ ਵਿਰੋਧੀ ਧਿਰ ਨੇ ਮੁੜ ਨਾਰਾਜ਼ਗੀ ਪ੍ਰਗਟਾਈ

ਮਨੀਪੁਰ ਮਾਮਲੇ ’ਤੇ ਸੰਸਦ ’ਚ ਵਿਰੋਧੀ ਧਿਰ ਨੇ ਮੁੜ ਨਾਰਾਜ਼ਗੀ ਪ੍ਰਗਟਾਈ

ਨਵੀਂ ਦਿੱਲੀ, 27 ਜੁਲਾਈ- ਪਿਛਲੇ ਦਿਨਾਂ ਵਾਂਗ ਅੱਜ ਵੀ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਮਨੀਪੁਰ ਮੁੱਦੇ ਨੂੰ ਲੈ ਕੇ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਨਾਅਰੇਬਾਜ਼ੀ ਨਾਲ ਸ਼ੁਰੂ ਹੋਈ ਅਤੇ ਕੁਝ ਮਿੰਟਾਂ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਹੇਠਲੇ ਸਦਨ ‘ਚ ਕਾਂਗਰਸ, ਤ੍ਰਿਣਮੂਲ ਕਾਂਗਰਸ, ਡੀਐੱਮਕੇ ਅਤੇ ਕੁਝ ਹੋਰ ਵਿਰੋਧੀ ਪਾਰਟੀਆਂ ਦੇ […]

‘ਇੰਡੀਆ’ ਦੇ ਸੰਸਦ ਮੈਂਬਰ 29 ਤੇ 30 ਨੂੰ ਮਨੀਪੁਰ ਦਾ ਦੌਰਾ ਕਰਨਗੇ

‘ਇੰਡੀਆ’ ਦੇ ਸੰਸਦ ਮੈਂਬਰ 29 ਤੇ 30 ਨੂੰ ਮਨੀਪੁਰ ਦਾ ਦੌਰਾ ਕਰਨਗੇ

ਨਵੀਂ ਦਿੱਲੀ, 27 ਜੁਲਾਈ- ਵਿਰੋਧੀ ਗਠਜੋੜ ਇੰਡੀਆ ਦੇ ਸੰਸਦ ਮੈਂਬਰ 29 ਅਤੇ 30 ਜੁਲਾਈ ਨੂੰ ਮਨੀਪੁਰ ਦਾ ਦੌਰਾ ਕਰਨਗੇ ਤਾਂ ਜੋ 3 ਮਈ ਤੋਂ ਨਸਲੀ ਹਿੰਸਾ ਪ੍ਰਭਾਵਿਤ ਉੱਤਰ ਪੂਰਬੀ ਰਾਜ ਦੀ ਸਥਿਤੀ ਦਾ ਜਾਇਜ਼ਾ ਲਿਆ ਜਾ ਸਕੇ। ਵਫ਼ਦ ’ਚ 20 ਤੋਂ ਵੱਧ ਸੰਸਦ ਮੈਂਬਰ ਸ਼ਾਮਲ ਹੋ ਸਕਦੇ ਹਨ।