ਕੋਲਾ ਘਪਲਾ: ਸਾਬਕਾ ਰਾਜ ਸਭਾ ਮੈਂਬਰ ਤੇ ਉਸ ਦੇ ਪੁੱਤ ਨੂੰ 4 ਸਾਲ ਦੀ ਸਜ਼ਾ

ਕੋਲਾ ਘਪਲਾ: ਸਾਬਕਾ ਰਾਜ ਸਭਾ ਮੈਂਬਰ ਤੇ ਉਸ ਦੇ ਪੁੱਤ ਨੂੰ 4 ਸਾਲ ਦੀ ਸਜ਼ਾ

ਨਵੀਂ ਦਿੱਲੀ, 26 ਜੁਲਾਈ- ਇਥੋਂ ਦੀ ਅਦਾਲਤ ਨੇ ਕੋਲਾ ਘਪਲੇ ਵਿੱਚ ਸਾਬਕਾ ਰਾਜ ਸਭਾ ਮੈਂਬਰ ਵਿਜੈ ਡਰਡਾ ਅਤੇ ਉਸ ਦੇ ਪੁੱਤਰ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਅਦਾਲਤ ਨੇ ਇਸ ਮਾਮਲੇ ’ਚ ਸਾਬਕਾ ਕੋਲਾ ਸਕੱਤਰ ਐੱਚਸੀ ਗੁਪਤਾ, ਸਾਬਕਾ ਅਧਿਕਾਰੀ ਕੇਐੱਸ ਕ੍ਰੋਫਾ ਅਤੇ ਕੇਸੀ ਸਮਰੀਆ ਨੂੰ ਤਿੰਨ-ਤਿੰਨ […]

ਸਿੱਧੂ ਮੂਸੇਵਾਲਾ ਕਤਲ: ਬਿਸ਼ਨੋਈ ਸਣੇ 26 ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ

ਸਿੱਧੂ ਮੂਸੇਵਾਲਾ ਕਤਲ: ਬਿਸ਼ਨੋਈ ਸਣੇ 26 ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ

ਮਾਨਸਾ, 26 ਜੁਲਾਈ- ਇਥੋਂ ਦੀ ਅਦਾਲਤ ਨੇ ਅੱਜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਗ੍ਰਿਫ਼ਤਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਸਮੇਤ 26 ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕਰ ਦਿੱਤੇ ਹਨ। ਇਨ੍ਹਾਂ ਸਾਰਿਆਂ ਨੂੰ ਅਦਾਲਤ ਵਿੱਚ ਵੀਡੀਓ ਕਾਨਫ਼ਰੰਸਿੰਗ ਰਾਹੀਂ ਪੇਸ਼ ਕੀਤਾ ਗਿਆ। ਇਨ੍ਹਾਂ ’ਤੇ ਹੁਣ ਮੁਕੱਦਮਾ ਚੱਲੇਗਾ। ਅਦਾਲਤ ਨੇ 9 ਅਗਸਤ ਨੂੰ ਸਾਰੇ ਮੁਲਜ਼ਮਾਂ ਨੂੰ ਪੇਸ਼ ਕਰਨ […]

ਸਿੱਖ ਵਿਰੋਧੀ ਦੰਗਿਆਂ ਦਾ ਮਾਮਲਾ: ਦਿੱਲੀ ਦੀ ਅਦਾਲਤ ਨੇ ਟਾਈਟਲਰ ਨੂੰ 5 ਅਗਸਤ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ

ਸਿੱਖ ਵਿਰੋਧੀ ਦੰਗਿਆਂ ਦਾ ਮਾਮਲਾ: ਦਿੱਲੀ ਦੀ ਅਦਾਲਤ ਨੇ ਟਾਈਟਲਰ ਨੂੰ 5 ਅਗਸਤ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ

ਨਵੀਂ ਦਿੱਲੀ, 26 ਜੁਲਾਈ- ਦਿੱਲੀ ਦੀ ਅਦਾਲਤ ਨੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਮਾਮਲੇ ਵਿਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਦਾਇਰ ਸੀਬੀਆਈ ਦੀ ਚਾਰਜਸ਼ੀਟ ਦਾ ਨੋਟਿਸ ਲੈਂਦਿਆਂ ਟਾਈਟਲਰ ਨੂੰ ਸੰਮਨ ਜਾਰੀ ਕਰਕੇ 5 ਅਗਸਤ ਨੂੰ ਅਦਾਲਤ ‘ਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ।

ਮਨੀਪੁਰ ਹਿੰਸਾ ਕਾਰਨ ਸੰਸਦ ’ਚ ਹੰਗਾਮਾ

ਮਨੀਪੁਰ ਹਿੰਸਾ ਅਤੇ ਰਾਜਸਥਾਨ ਅਤੇ ਛੱਤੀਸਗੜ੍ਹ ‘ਚ ਔਰਤਾਂ ’ਤੇ ਜ਼ੁਲਮ ਮਾਮਲੇ ’ਤੇ ਵਿਰੋਧੀ ਅਤੇ ਸੱਤਾਧਾਰੀ ਧਿਰ ਦੇ ਮੈਂਬਰਾਂ ਵੱਲੋਂ ਹੰਗਾਮਾ ਕਰਨ ਕਾਰਨ  ਕਾਰਨ ਰਾਜ ਸਭਾ ਅੱਜ ਕਾਰਵਾਈ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਬਾਅਦ ਵੀ ਰੌਲਾ ਰੱਪਾ ਜਾਰੀ ਰਹਿਣ ਕਾਰਨ ਸਦਨ ਬਾਅਦ ਦੁਪਹਿਰ ਦੋ ਵਜੇ ਤੱਕ […]

ਮਨੀਪੁਰ ’ਚ ਇੰਟਰਨੈੱਟ ਸੇਵਾਵਾਂ ਬਾਸ਼ਰਤ ਬਹਾਲ

ਮਨੀਪੁਰ ’ਚ ਇੰਟਰਨੈੱਟ ਸੇਵਾਵਾਂ ਬਾਸ਼ਰਤ ਬਹਾਲ

ਇੰਫਾਲ, 25 ਜੁਲਾਈ- ਮਨੀਪੁਰ ‘ਚ ਇੰਟਰਨੈੱਟ ‘ਤੇ ਲੱਗੀ ਪਾਬੰਦੀ ਬਾਸ਼ਰਤ ਹਟਾ ਦਿੱਤੀ ਹੈ। ਸਰਕਾਰੀ ਹੁਕਮ ਮੁਤਾਬਕ ਬਰਾਡਬੈਂਡ ਸੇਵਾਵਾਂ ਬਹਾਲ ਲਈ ਸ਼ਰਤਾਂ ਰੱਖੀਆਂ ਗਈਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਮੋਬਾਈਲ ਇੰਟਰਨੈੱਟ ’ਤੇ ਪਾਬੰਦੀ ਬਰਕਰਾਰ ਰਹੇਗੀ।