ਬਰਤਾਨੀਆ ਜਾ ਰਹੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਹਵਾਈ ਅੱਡੇ ’ਤੇ ਰੋਕਿਆ

ਬਰਤਾਨੀਆ ਜਾ ਰਹੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਹਵਾਈ ਅੱਡੇ ’ਤੇ ਰੋਕਿਆ

ਅੰਮ੍ਰਿਤਸਰ, 20 ਅਪਰੈਲ- ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਅੱਜ ਇਥੇ ਹਵਾਈ ਅੱਡੇ ਤੋਂ ਪੁੱਛ ਪੜਤਾਲ ਮਗਰੋਂ ਉਨ੍ਹਾਂ ਦੇ ਜੱਦੀ ਪਿੰਡ ਜਲੂਪੁਰ ਖੇੜਾ ਵਾਪਸ ਭੇਜ ਦਿੱਤਾ ਗਿਆ ਹੈ। ਮਿਲੇ ਵੇਰਵਿਆਂ ਮੁਤਾਬਕ ਉਸ ਨੂੰ ਬਿਨਾਂ ਪ੍ਰਵਾਨਗੀ ਭਾਰਤ ਨਾ ਛੱਡਣ ਲਈ ਆਖਿਆ ਗਿਆ ਹੈ। ਉਹ ਅੱਜ ਬਰਤਾਨੀਆ ਜਾਣ ਵਾਸਤੇ ਸਥਾਨਕ […]

ਯੂਪੀ ਦੇ ਗੈਂਗਸਟਰ ਦੀ ‘ਮਹਿਮਾਨ ਨਿਵਾਜ਼ੀ’ ਕਰਨ ਵਾਲੇ ਮੰਤਰੀਆਂ ਤੋਂ ਖ਼ਰਚਾ ਵਸੂਲਣ ਦੀ ਤਿਆਰੀ: ਮਾਨ

ਯੂਪੀ ਦੇ ਗੈਂਗਸਟਰ ਦੀ ‘ਮਹਿਮਾਨ ਨਿਵਾਜ਼ੀ’ ਕਰਨ ਵਾਲੇ ਮੰਤਰੀਆਂ ਤੋਂ ਖ਼ਰਚਾ ਵਸੂਲਣ ਦੀ ਤਿਆਰੀ: ਮਾਨ

ਚੰਡੀਗੜ੍ਹ, 20 ਅਪਰੈਲ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਅਪਰਾਧੀ ਨੂੰ ਰੋਪੜ ਜੇਲ੍ਹ ’ਚ ਸੁੱਖ- ਸਹੂਲਤਾਂ ਦੇ ਕੇ ਰੱਖਿਆ ਗਿਆ ਸੀ ਤੇ ਉਸ ਖ਼ਿਲਾਫ਼ 48 ਵਾਰ ਵਰੰਟ ਜਾਰੀ ਹੋਣ ਦੇ ਬਾਵਜੂਦ ਪੇਸ਼ ਨਹੀ ਕੀਤਾ ਗਿਆ। ਮੁੱਖ ਮੰਤਰੀ ਨੇ ਟਵੀਟ ਕੀਤਾ ਕਿ ਉਸ ਅਪਰਾਧੀ ਨੂੰ ਬਚਾਉਣ ਲਈ […]

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਬੀਅਤ ਵਿਗੜੀ, ਆਈਸੀਯੂ ’ਚ ਦਾਖ਼ਲ

ਮੁਹਾਲੀ, 20 ਅਪਰੈਲ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਬੀਅਤ ਅਚਾਨਕ ਖ਼ਰਾਬ ਹੋਣ ਉਨ੍ਹਾਂ ਨੂੰ ਇਥੋਂ ਦੇ ਫੋਰਟਿਸ ਹਸਪਤਾਲ ਦੇ ਆਈਸੀਯੂ ਵਾਰਡ ਵਿੱਚ ਦਾਖ਼ਲ ਕੀਤਾ ਗਿਆ ਹੈ। ਅੱਜ ਉਨ੍ਹਾਂ ਦੀ ਤਬੀਅਤ ਮੁੜ ਵਿਗੜ ਗਈ, ਜਿਸ ਕਾਰਨ ਉਨ੍ਹਾਂ ਨੂੰ ਪ੍ਰਾਈਵੇਟ ਵਾਰਡ ’ਚੋਂ ਹੁਣ ਆਈਸੀਯੂ ਵਿੱਚ ਸ਼ਿਫਟ ਕੀਤਾ ਗਿਆ ਹੈ।

ਦੇਸ਼ ’ਚ ਕਰੋਨਾ ਦੇ 10542 ਨਵੇਂ ਮਰੀਜ਼ ਤੇ 38 ਮੌਤਾਂ

ਦੇਸ਼ ’ਚ ਕਰੋਨਾ ਦੇ 10542 ਨਵੇਂ ਮਰੀਜ਼ ਤੇ 38 ਮੌਤਾਂ

ਨਵੀਂ ਦਿੱਲੀ, 19 ਅਪਰੈਲ- ਭਾਰਤ ਵਿਚ ਇਕ ਦਿਨ ਵਿਚ ਕਰੋਨਾ ਦੇ 10,542 ਨਵੇਂ ਮਾਮਲਿਆਂ ਦੇ ਆਉਣ ਤੋਂ ਬਾਅਦ ਦੇਸ਼ ਵਿਚ ਹੁਣ ਤੱਕ ਕੋਵਿਡ ਮਰੀਜ਼ਾਂ ਦੀ ਗਿਣਤੀ 4,48,45,401 ਹੋ ਗਈ ਹੈ। ਇਸ ਦੇ ਨਾਲ ਹੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 63,562 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਅੱਠ ਵਜੇ ਜਾਰੀ ਕੀਤੇ […]

ਪੰਜਾਬ ਤੇ ਹਰਿਅਣਾ ਦੇ ਕਈ ਇਲਾਕਿਆਂ ’ਚ ਮੀਂਹ ਨਾਲ ਗਰਮੀ ਤੋਂ ਰਾਹਤ ਪਰ ਕਿਸਾਨ ਪ੍ਰੇਸ਼ਾਨ

ਪੰਜਾਬ ਤੇ ਹਰਿਅਣਾ ਦੇ ਕਈ ਇਲਾਕਿਆਂ ’ਚ ਮੀਂਹ ਨਾਲ ਗਰਮੀ ਤੋਂ ਰਾਹਤ ਪਰ ਕਿਸਾਨ ਪ੍ਰੇਸ਼ਾਨ

ਚੰਡੀਗੜ੍ਹ, 19 ਅਪਰੈਲ- ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿਚ ਰਾਤ ਸਮੇਂ ਪਏ ਮੀਂਹ ਨੇ ਲੋਕਾਂ ਨੂੰ ਪੈ ਰਹੀ ਗਰਮੀ ਤੋਂ ਰਾਹਤ ਦਿਵਾਈ ਪਰ ਕਣਕ ਦੀ ਵਾਢੀ ਦਾ ਸੀਜ਼ਨ ਹੋਣ ਕਾਰਨ ਕਿਸਾਨ ਚਿੰਤਤ ਰਹੇ। ਕਈ ਥਾਵਾਂ ’ਤੇ ਮੰਡੀਆਂ ’ਚ ਲਿਆਂਦੀ ਕਣਕ ਅਸਮਾਨ ਹੇਠ ਪਈ ਹੋਣ ਕਾਰਨ ਭਿੱਜ ਗਈ। ਚੰਡੀਗੜ੍ਹ ਵਿੱਚ 2.2 ਮਿਲੀਮੀਟਰ ਮੀਂਹ ਦਰਜ ਕੀਤਾ […]