ਬਠਿੰਡਾ ਛਾਉਣੀ ’ਚ ਇਕ ਹੋਰ ਜਵਾਨ ਦੀ ਗੋਲੀ ਲੱਗਣ ਕਾਰਨ ਮੌਤ

ਬਠਿੰਡਾ ਛਾਉਣੀ ’ਚ ਇਕ ਹੋਰ ਜਵਾਨ ਦੀ ਗੋਲੀ ਲੱਗਣ ਕਾਰਨ ਮੌਤ

ਬਠਿੰਡਾ, 13 ਅਪਰੈਲ- ਇਥੋਂ ਦੀ ਛਾਉਣੀ ’ਚ ਬੁੱਧਵਾਰ ਨੂੰ ਗੋਲੀਬਾਰੀ ਦੀ ਘਟਨਾ ਤੋਂ 12 ਘੰਟੇ ਬਾਅਦ ਇਕ ਹੋਰ ਫੌਜੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਫੌਜ ਮੁਤਾਬਕ ਬੁੱਧਵਾਰ ਦੁਪਹਿਰ ਨੂੰ ਹੋਈ ਇਸ ਜਵਾਨ ਦੀ ਮੌਤ ਦਾ ਸਬੰਧ ਛਾਉਣੀ ’ਚ ਸਵੇਰ ਨੂੰ ਹੋਈ ਗੋਲੀਬਾਰੀ ਨਾਲ ਸਬੰਧਤ ਨਹੀਂ ਹੈ। ਬਿਆਨ ਵਿੱਚ ਫੌਜ ਨੇ ਕਿਹਾ, ‘12 ਅਪਰੈਲ […]

ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਹਨੂੰਮਾਨਗੜ੍ਹ ’ਚ ਤਲਾਸ਼ੀ ਮੁਹਿੰਮ

ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਹਨੂੰਮਾਨਗੜ੍ਹ ’ਚ ਤਲਾਸ਼ੀ ਮੁਹਿੰਮ

ਜਲੰਧਰ, 13 ਅਪਰੈਲ- ਖ਼ਾਲਿਸਤਾਨ ਪੱਖੀ ਤੇ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਹਨੂੰਮਾਨਗੜ੍ਹ ਵਿੱਚ ਕਥਿਤ ਤਲਾਸ਼ੀ ਮੁਹਿੰਮ ਚੱਲ ਰਹੀ ਹੈ।

ਈਡੀ ਨੇ ਬੀਬੀਸੀ ਇੰਡੀਆ ਖ਼ਿਲਾਫ਼ ਫੇਮਾ ਤਹਿਤ ਮਾਮਲਾ ਦਰਜ ਕੀਤਾ

ਈਡੀ ਨੇ ਬੀਬੀਸੀ ਇੰਡੀਆ ਖ਼ਿਲਾਫ਼ ਫੇਮਾ ਤਹਿਤ ਮਾਮਲਾ ਦਰਜ ਕੀਤਾ

ਨਵੀਂ ਦਿੱਲੀ, 13 ਅਪਰੈਲ- ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵਿਦੇਸ਼ੀ ਮੁਦਰਾ ਨਾਲ ਸਬੰਧਤ ਕਥਿਤ ਉਲੰਘਣਾ ਲਈਕ ਬੀਬੀਸੀ (ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ) ਇੰਡੀਆ ਦੇ ਖ਼ਿਲਾਫ਼ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਤਹਿਤ ਮਾਮਲਾ ਦਰਜ ਕੀਤਾ ਹੈ। ਸੰਘੀ ਜਾਂਚ ਏਜੰਸੀ ਨੇ ਫੇਮਾ ਦੇ ਨਿਯਮਾਂ ਤਹਿਤ ਕੰਪਨੀ ਦੇ ਕੁਝ ਕਾਰਜਕਾਰੀ ਅਧਿਕਾਰੀਆਂ ਦੇ ਦਸਤਾਵੇਜ਼ਾਂ ਅਤੇ ਬਿਆਨਾਂ ਦੀ ਰਿਕਾਰਡਿੰਗ ਦੀ ਮੰਗ ਕੀਤੀ। ਸੂਤਰਾਂ […]

ਦੇਸ਼ ਦੇ ਮੌਜੂਦਾ 29 ਮੁੱਖ ਮੰਤਰੀ ਕਰੋੜਪਤੀ ਤੇ ਸਭ ਤੋਂ ਅਮੀਰ ਜਗਨਮੋਹਨ ਰੈੈੱਡੀ

ਦੇਸ਼ ਦੇ ਮੌਜੂਦਾ 29 ਮੁੱਖ ਮੰਤਰੀ ਕਰੋੜਪਤੀ ਤੇ ਸਭ ਤੋਂ ਅਮੀਰ ਜਗਨਮੋਹਨ ਰੈੈੱਡੀ

ਨਵੀਂ ਦਿੱਲੀ, 12 ਅਪਰੈਲ- ਐਸੋਸੀਏਸ਼ਨ ਆਫ਼ ਡੈਮੋਕਰੇਟਿਕ ਰਿਫਾਰਮਜ਼ (ਏਡੀਆਰ) ਵੱਲੋਂ ਚੋਣ ਹਲਫ਼ਨਾਮਿਆਂ ਦੇ ਕੀਤੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਦੇਸ਼ ਦੇ ਮੌਜੂਦਾ 29 ਮੁੱਖ ਮੰਤਰੀ ਕਰੋੜਪਤੀ ਹਨ। ਇਨ੍ਹਾਂ ਵਿੱਚੋਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨਮੋਹਨ ਰੈੱਡੀ ਕੋਲ ਸਭ ਤੋਂ ਵੱਧ 510 ਕਰੋੜ ਰੁਪਏ ਦੀ ਜਾਇਦਾਦ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਕੋਲ […]

ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਧਮਕੀ ਦੇਣ ਵਾਲੇ ਨੂੰ ਮੁੰਬਈ ਤੋਂ ਟਰਾਂਜ਼ਿਟ ਰਿਮਾਂਡ ’ਤੇ ਮਾਨਸਾ ਲਿਆਂਦਾ

ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਧਮਕੀ ਦੇਣ ਵਾਲੇ ਨੂੰ ਮੁੰਬਈ ਤੋਂ ਟਰਾਂਜ਼ਿਟ ਰਿਮਾਂਡ ’ਤੇ ਮਾਨਸਾ ਲਿਆਂਦਾ

ਮਾਨਸਾ, 12 ਅਪਰੈਲ- ਮਾਨਸਾ ਪੁਲੀਸ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਰਾਜਸਥਾਨ ਵਾਸੀ 21 ਸਾਲਾ ਧਾਕੜ ਰਾਮ ਬਿਸ਼ਨੋਈ ਨੂੰ ਮੁੰਬਈ ਤੋਂ ਟਰਾਂਜ਼ਿਟ ਰਿਮਾਂਡ ’ਤੇ ਲਿਆਂਦਾ ਹੈ। ਮੁਲਜ਼ਮ ਨੂੰ ਮੁੰਬਈ ਪੁਲੀਸ ਨੇ 28 ਮਾਰਚ ਨੂੰ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਧਮਕੀ ਭਰੀ ਈਮੇਲ ਭੇਜਣ ਦੇ ਦੋਸ਼ ਵਿੱਚ […]