ਅਡਾਨੀ ਸਮੂਹ ਖ਼ਿਲਾਫ਼ ਦੋਸ਼ਾਂ ਦੀ ਸੇਬੀ ਤੇ ਰਿਜ਼ਰਵ ਬੈਂਕ ਜਾਂਚ ਕਰਨ: ਕਾਂਗਰਸ

ਅਡਾਨੀ ਸਮੂਹ ਖ਼ਿਲਾਫ਼ ਦੋਸ਼ਾਂ ਦੀ ਸੇਬੀ ਤੇ ਰਿਜ਼ਰਵ ਬੈਂਕ ਜਾਂਚ ਕਰਨ: ਕਾਂਗਰਸ

ਨਵੀਂ ਦਿੱਲੀ, 15 ਫਰਵਰੀ- ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸੇਬੀ ਅਤੇ ਰਿਜ਼ਰਵ ਬੈਂਕ ਨੂੰ ਅਡਾਨੀ ਸਮੂਹ ਦੇ ਖ਼ਿਲਾਫ਼ ਦੋਸ਼ਾਂ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ। ਸ੍ਰੀ ਰਮੇਸ਼ ਨੇ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਅਤੇ ਸੇਬੀ ਮੁਖੀ ਮਾਧਵੀ ਪੁਰੀ ਬੂਚ ਨੂੰ ਪੱਤਰ ਲਿਖ ਕੇ ਇਹ ਬੇਨਤੀ ਕੀਤੀ ਹੈ। ਕਾਂਗਰਸ ਨੇਤਾ ਨੇ ਇਹ […]

ਆਮਦਨ ਕਰ ਵਿਭਾਗ ਦੇ ਬੀਬੀਸੀ ਖ਼ਿਲਾਫ਼ ਦੂਜੇ ਦਿਨ ਵੀ ਛਾਪੇ

ਆਮਦਨ ਕਰ ਵਿਭਾਗ ਦੇ ਬੀਬੀਸੀ ਖ਼ਿਲਾਫ਼ ਦੂਜੇ ਦਿਨ ਵੀ ਛਾਪੇ

ਨਵੀਂ ਦਿੱਲੀ, 15 ਫਰਵਰੀ- ਬੀ. ਬੀ. ਸੀ. (ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ) ਇੰਡੀਆ ਵਿਰੁੱਧ ਆਮਦਨ ਕਰ ਵਿਭਾਗ ਨੇ ਅੱਜ ਦੂਜੇ ਦਿਨ ਵੀ ਛਾਪੇ ਜਾਰੀ ਰੱਖੇ। ਆਮਦਨ ਕਰ ਵਿਭਾਗ ਨੇ ਕਥਿਤ ਟੈਕਸ ਚੋਰੀ ਦੀ ਜਾਂਚ ਵਜੋਂ ਮੰਗਲਵਾਰ ਨੂੰ ਦਿੱਲੀ ਅਤੇ ਮੁੰਬਈ ਸਥਿਤ ਬੀਬੀਸੀ ਦਫ਼ਤਰਾਂ ਅਤੇ ਦੋ ਹੋਰ ਸਬੰਧਤ ਸਥਾਨਾਂ ‘ਤੇ ਛਾਪੇ ਮਾਰੇ ਸਨ। ਇਨ੍ਹਾਂ ਛਾਪਿਆਂ ਦੀ ਦੇਸ਼ ਭਰ […]

ਸੁਪਰੀਮ ਕੋਰਟ ਅਡਾਨੀ ਸਮੂਹ ਦੀਆਂ ਕੰਪਨੀਆਂ ਦੀ ਜਾਂਚ ਦੀ ਮੰਗ ਵਾਲੀ ਪਟੀਸ਼ਨ ’ਤੇ 17 ਨੂੰ ਕਰੇਗੀ ਸੁਣਵਾਈ

ਸੁਪਰੀਮ ਕੋਰਟ ਅਡਾਨੀ ਸਮੂਹ ਦੀਆਂ ਕੰਪਨੀਆਂ ਦੀ ਜਾਂਚ ਦੀ ਮੰਗ ਵਾਲੀ ਪਟੀਸ਼ਨ ’ਤੇ 17 ਨੂੰ ਕਰੇਗੀ ਸੁਣਵਾਈ

ਨਵੀਂ ਦਿੱਲੀ, 15 ਫਰਵਰੀ- ਸੁਪਰੀਮ ਕੋਰਟ ‘ਹਿੰਡਨਬਰਗ’ ਰਿਪੋਰਟ ਦੇ ਮੱਦੇਨਜ਼ਰ ਅਡਾਨੀ ਸਮੂਹ ਦੀਆਂ ਕੰਪਨੀਆਂ ਦੀ ਜਾਂਚ ਦੀ ਮੰਗ ਕਰਨ ਵਾਲੀ ਨਵੀਂ ਪਟੀਸ਼ਨ ’ਤੇ 17 ਫਰਵਰੀ ਨੂੰ ਸੁਣਵਾਈ ਕਰੇਗੀ।

ਨੰਗਲ ਸ਼ਹੀਦਾਂ ਤੇ ਮਾਨਗੜ੍ਹ ਟੌਲ ਪਲਾਜ਼ੇ ਅੱਜ ਤੋਂ ਬੰਦ ਕਰਨ ਦਾ ਐਲਾਨ

ਨੰਗਲ ਸ਼ਹੀਦਾਂ ਤੇ ਮਾਨਗੜ੍ਹ ਟੌਲ ਪਲਾਜ਼ੇ ਅੱਜ ਤੋਂ ਬੰਦ ਕਰਨ ਦਾ ਐਲਾਨ

ਚੰਡੀਗੜ੍ਹ, 15 ਫਰਵਰੀ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ ਅੱਜ ਤੋਂ ਟੌਲ ਪਲਾਜ਼ੇ ਮਾਜਰੀ, ਨੰਗਲ ਸ਼ਹੀਦਾਂ ਤੇ ਮਾਨਗੜ੍ਹ ਬੰਦ ਕਰ ਦਿੱਤੇ ਗਏ ਹਨ। ਇਹ ਪਲਾਜ਼ੇ 2013 ’ਚ ਬੰਦ ਹੋਣੇ ਸੀ, ਫਿਰ 2018 ’ਚ ਬੰਦ ਹੋਣੇ ਸੀ ਪਰ ਸਮੇਂ ਦੀਆਂ ਸਰਕਾਰਾਂ ਨੇ ਦੋਨੋਂ ਵਾਰ ਟੌਲ ਵਾਲਿਆਂ ਦੇ ਹੱਕ ’ਚ ਫ਼ੈਸਲੇ […]

ਬਠਿੰਡਾ ਜ਼ਿਲ੍ਹੇ ’ਚ ਗੈਂਗਸਟਰਾਂ ਤੇ ਉਨ੍ਹਾਂ ਦੇ ਸਮਰਥਕਾਂ ਦੇ ਘਰਾਂ ’ਤੇ ਛਾਪੇ

ਬਠਿੰਡਾ ਜ਼ਿਲ੍ਹੇ ’ਚ ਗੈਂਗਸਟਰਾਂ ਤੇ ਉਨ੍ਹਾਂ ਦੇ ਸਮਰਥਕਾਂ ਦੇ ਘਰਾਂ ’ਤੇ ਛਾਪੇ

ਬਠਿੰਡਾ, 14 ਫਰਵਰੀ- ਬਠਿੰਡਾ ਪੁਲੀਸ ਨੇ ਐੱਸਐੱਸਪੀ ਜੇ. ਇਨਲਚੇਜ਼ੀਅਨ ਦੀ ਅਗਵਾਈ ਹੇਠ ਅੱਜ ਜ਼ਿਲ੍ਹੇ ਭਰ ਵਿੱਚ ਗੈਂਗਸਟਰਾਂ ਤੇ ਉਨ੍ਹਾਂ ਦੇ ਸਮਰਥਕਾਂ ਖ਼ਿਲਾਫ਼ 50 ਤੋਂ 60 ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ। ਪੁਲੀਸ ਨੇ ਬੰਬੀਹਾ ਗੈਂਗ ਨਾਲ ਸਬੰਧਤ ਵਿਅਕਤੀਆਂ ਦੇ ਘਰਾਂ ‘ਚ ਤਲਾਸ਼ੀ ਲਈ ਤੇ ਪੁੱਛ ਪੜਤਾਲ ਕੀਤੀ।