ਹਰਿਆਣਾ ਛੇੜਛਾੜ ਮਾਮਲਾ: ਸੰਦੀਪ ਸਿੰਘ ਦੀਆਂ ਮੁਸ਼ਕਲਾਂ ਵਧੀਆਂ

ਹਰਿਆਣਾ ਛੇੜਛਾੜ ਮਾਮਲਾ: ਸੰਦੀਪ ਸਿੰਘ ਦੀਆਂ ਮੁਸ਼ਕਲਾਂ ਵਧੀਆਂ

ਚੰਡੀਗੜ੍ਹ, 8 ਜਨਵਰੀ- ਭਾਰਤ ਦੇ ਸਾਬਕਾ ਹਾਈ ਖਿਡਾਰੀ ਸੰਦੀਪ ਸਿੰਘ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਚੰਡੀਗੜ੍ਹ ਪੁਲੀਸ ਨੇ ਮਹਿਲਾ ਕੋਚ ਨਾਲ ਛੇੜਛਾੜ ਦੇ ਦੋਸ਼ਾਂ ਤਹਿਤ ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਖ਼ਿਲਾਫ਼ ਦਰਜ ਕੇਸ ਵਿਚ ਹੋਰ ਧਾਰਾਵਾਂ ਜੋੜ ਦਿੱਤੀਆਂ ਹਨ। ਪੁਲੀਸ ਨੇ ਹੁਣ ਆਈਪੀਸੀ ਦੀ ਧਾਰਾ 509 ਜੋੜ ਦਿਤੀ ਹੈ ਜਦਕਿ ਪਹਿਲਾਂ 354,354 […]

ਬੋਰਡ ਪ੍ਰੀਖਿਆ ਦੀ ਮੈਰਿਟ ਵਿੱਚ ਆਉਣ ਵਾਲੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਮਿਲਦਾ ਹੈ ਮੁਫ਼ਤ ਹਵਾਈ ਜਹਾਜ਼ ਦਾ ‘ਝੂਟਾ’

ਬੋਰਡ ਪ੍ਰੀਖਿਆ ਦੀ ਮੈਰਿਟ ਵਿੱਚ ਆਉਣ ਵਾਲੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਮਿਲਦਾ ਹੈ ਮੁਫ਼ਤ ਹਵਾਈ ਜਹਾਜ਼ ਦਾ ‘ਝੂਟਾ’

ਚੰਡੀਗੜ੍ਹ, 8 ਜਨਵਰੀ- ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਲਈ ਪ੍ਰੇਰਨਾਦਾਇਕ ਐਲਾਨ ਕੀਤਾ ਸੀ ਕਿ ਜਦ ਵੀ ਇਸ ਸਕੂਲ ਦਾ ਵਿਦਿਆਰਥੀ ਬੋਰਡ ਦੀ ਮੈਰਿਟ ਲਿਸਟ ਵਿਚ ਆਵੇਗਾ ਤਾਂ ਉਹ ਉਸ ਨੂੰ ਆਪਣੇ ਪੱਲਿਉਂ ਭਾਰਤ ਵਿਚ ਕਿਤੇ ਵੀ ਹਵਾਈ ਜਹਾਜ਼ ਦੀ ਉਡਾਣ ਮੁਫਤ ਮੁਹੱਈਆ ਕਰਵਾਉਣਗੇ। ਉਨ੍ਹਾਂ ਇਹ ਐਲਾਨ ਤਾਂ ਕੀਤਾ […]

ਧੁੰਦ ਦੀ ਬੁੱਕਲ ਵਿਚ ਘਿਰਿਆ ਉਤਰੀ ਭਾਰਤ

ਧੁੰਦ ਦੀ ਬੁੱਕਲ ਵਿਚ ਘਿਰਿਆ ਉਤਰੀ ਭਾਰਤ

ਨਵੀਂ ਦਿੱਲੀ, 8 ਜਨਵਰੀ- ਸੀਤ ਲਹਿਰ ਵਧਣ ਨਾਲ ਉਤਰੀ ਭਾਰਤ ਦੀ ਰਫਤਾਰ ਰੁਕ ਗਈ ਹੈ। ਇਸ ਵੇਲੇ ਉਤਰੀ ਭਾਰਤ ਦੇ ਜ਼ਿਆਦਾਤਰ ਹਿੱਸੇ ਧੁੰਦ ਦੀ ਮਾਰ ਹੇਠ ਆ ਗਏ ਹਨ ਤੇ ਕਈ ਹਿੱਸਿਆਂ ਵਿਚ ਦਿਸਣਯੋਗਤਾ ਅੱਜ ਸਵੇਰੇ ਪੰਜਾਹ ਮੀਟਰ ਤਕ ਸੀ। ਦਿੱਲੀ ਵਿਚ ਠੰਢ ਦੇ ਕਈ ਰਿਕਾਰਡ ਟੁੱਟ ਗਏ ਹਨ। ਇਥੇ ਸਫਦਰਜੰਗ ਵਿਚ ਅੱਜ ਤਾਪਮਾਨ 1.9 […]

ਪੰਜਾਬ ਤੇ ਹਰਿਆਣਾ ’ਚ ਠੰਢ ਦਾ ਕਹਿਰ ਜਾਰੀ, ਬਲਾਚੌਰ ਘੱਟੋ-ਘੱਟ ਤਾਪਮਾਨ 3.5 ਡਿਗਰੀ

ਪੰਜਾਬ ਤੇ ਹਰਿਆਣਾ ’ਚ ਠੰਢ ਦਾ ਕਹਿਰ ਜਾਰੀ, ਬਲਾਚੌਰ ਘੱਟੋ-ਘੱਟ ਤਾਪਮਾਨ 3.5 ਡਿਗਰੀ

ਚੰਡੀਗੜ੍ਹ, 6 ਜਨਵਰੀ- ਪੰਜਾਬ ਤੇ ਹਰਿਆਣਾ ਵਿਚ ਅੱਜ ਵੀ ਠੰਢ ਦਾ ਕਹਿਰ ਜਾਰੀ ਰਿਹਾ। ਦੋਵਾਂ ਸੂਬਿਆਂ ਵਿਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਘੱਟ ਰਿਹਾ। ਮੌਸਮ ਵਿਭਾਗ ਅਨੁਸਾਰ ਨਾਰਨੌਲ ਹਰਿਆਣਾ ਦਾ ਸਭ ਤੋਂ ਠੰਢਾ ਇਲਾਕਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 2.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੇ ਬਲਾਚੌਰ ਵਿੱਚ ਸਭ ਤੋਂ ਘੱਟ ਤਾਪਮਾਨ 3.5 ਡਿਗਰੀ ਸੈਲਸੀਅਸ ਦਰਜ […]

ਇਸ ਸਦੀ ਦੇ ਅੰਤ ਤੱਕ ਦੁਨੀਆ ਦੇ ਦੋ ਤਿਹਾਈ ਗਲੇਸ਼ੀਅਰ ਹੋ ਜਾਣਗੇ ਲੋਪ: ਅਧਿਐਨ

ਇਸ ਸਦੀ ਦੇ ਅੰਤ ਤੱਕ ਦੁਨੀਆ ਦੇ ਦੋ ਤਿਹਾਈ ਗਲੇਸ਼ੀਅਰ ਹੋ ਜਾਣਗੇ ਲੋਪ: ਅਧਿਐਨ

ਵਾਸ਼ਿੰਗਟਨ, 6 ਜਨਵਰੀ- ਵਿਸ਼ਵ ਦੇ ਗਲੇਸ਼ੀਅਰ ਵਿਗਿਆਨੀਆਂ ਦੀ ਕਲਪਨਾ ਨਾਲੋਂ ਤੇਜ਼ੀ ਨਾਲ ਪਿਘਲ ਰਹੇ ਹਨ ਅਤੇ ਜਲਵਾਯੂ ਪਰਿਵਰਤਨ ਦੇ ਮੌਜੂਦਾ ਰੁਝਾਨ ਨੂੰ ਦੇਖਦੇ ਹੋਏ ਇਸ ਸਦੀ ਦੇ ਅੰਤ ਤੱਕ ਦੋ ਤਿਹਾਈ ਗਲੇਸ਼ੀਅਰ ਲੋਪ ਹੋ ਜਾਣ ਦੀ ਸੰਭਾਵਨਾ ਹੈ। ਇਕ ਨਵੇਂ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ।