ਸੋਸ਼ਲ ਕੰਪਨੀਆਂ ਖ਼ਿਲਾਫ਼ ਯੂਜਰਜ਼ ਦੀਆਂ ਸ਼ਿਕਾਇਤਾਂ ਦੀ ਜਾਂਚ ਲਈ ਬਣੀਆਂ ਕਮੇਟੀਆਂ ਪਹਿਲੀ ਮਾਰਚ ਤੋਂ ਸ਼ੁਰੂ ਕਰਨਗੀਆਂ ਕੰਮ

ਸੋਸ਼ਲ ਕੰਪਨੀਆਂ ਖ਼ਿਲਾਫ਼ ਯੂਜਰਜ਼ ਦੀਆਂ ਸ਼ਿਕਾਇਤਾਂ ਦੀ ਜਾਂਚ ਲਈ ਬਣੀਆਂ ਕਮੇਟੀਆਂ ਪਹਿਲੀ ਮਾਰਚ ਤੋਂ ਸ਼ੁਰੂ ਕਰਨਗੀਆਂ ਕੰਮ

ਨਵੀਂ ਦਿੱਲੀ, 28 ਜਨਵਰੀ- ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ਵਰਗੀਆਂ ਵੱਡੀਆਂ ਸੋਸ਼ਲ ਮੀਡੀਆ ਕੰਪਨੀਆਂ ਖ਼ਿਲਾਫ਼ ਉਪਭੋਗਤਾਵਾਂ ਦੀਆਂ ਸ਼ਿਕਾਇਤਾਂ ਦੀ ਜਾਂਚ ਲਈ ਸਰਕਾਰ ਵੱਲੋਂ ਕਾਇਮ ਸ਼ਿਕਾਇਤ ਅਪੀਲ ਕਮੇਟੀਆਂ 1 ਮਾਰਚ ਤੋਂ ਕੰਮ ਸ਼ੁਰੂ ਕਰਨਗੀਆਂ। ਕੇਂਦਰ ਨੇ ਬੀਤੇ ਦਿਨ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਮੋਗਾ ’ਚ ਕਾਊਂਟਰ ਇਟੈਂਲੀਜੈਂਸ ਟੀਮ ਨਾਲ ਧੱਕਾ-ਮੁੱਕੀ ਦੌਰਾਨ ਗੋਲੀ ਚੱਲੀ

ਮੋਗਾ, 28 ਜਨਵਰੀ- ਇਥੇ ਥਾਣਾ ਸਿਟੀ ਦੱਖਣੀ ਅਧੀਨ ਮੁਹੱਲਾ ਲਹੌਰੀਆਂ ਵਿਚ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਕਿ ਇਕ ਰਸੂਖਦਾਰ ਵਿਅਕਤੀ ਨੇ ਸਿਵਲ ਵਰਦੀਧਾਰੀ ਬਠਿੰਡਾ ਕਾਊਂਟਰ ਇਟੈਂਲੀਜੈਂਸ ਪੁਲੀਸ ਮੁਲਾਜ਼ਮਾਂ ਨੂੰ ਹਮਲਾਵਰ ਸਮਝ ਗੋਲੀ ਚਲਾ ਦਿੱਤੀ। ਇਸ ਮੌਕੇ ਦੋਨਾਂ ਧਿਰਾਂ ਵਿੱਚ ਧੱਕਾਮੁੱਕੀ ਵੀ ਹੋਈ ਦੱਸੀ ਜਾਂਦੀ ਹੈ। ਜ਼ਿਲ੍ਹਾ ਪੁਲੀਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ […]

ਆਰਐੱਨਸੀ ਦੀ ਚੇਅਰਪਰਸਨ ਦੇ ਅਹੁਦੇ ਲਈ ਹਰਮੀਤ ਢਿੱਲੋਂ ਨੂੰ ਫਲੋਰੀਡਾ ਦੇ ਗਵਰਨਰ ਨੇ ਸਮਰਥਨ ਦਿੱਤਾ

ਆਰਐੱਨਸੀ ਦੀ ਚੇਅਰਪਰਸਨ ਦੇ ਅਹੁਦੇ ਲਈ ਹਰਮੀਤ ਢਿੱਲੋਂ ਨੂੰ ਫਲੋਰੀਡਾ ਦੇ ਗਵਰਨਰ ਨੇ ਸਮਰਥਨ ਦਿੱਤਾ

ਵਾਸ਼ਿੰਗਟਨ, 27 ਜਨਵਰੀ- ਭਾਰਤੀ-ਅਮਰੀਕੀ ਆਗੂ ਹਰਮੀਤ ਢਿੱਲੋਂ ਨੂੰ ਫਲੋਰੀਡਾ ਦੇ ਗਵਰਨਰ ਰੌਨ ਡੇਸੈਂਟਿਸ ਨੇ ਰਿਪਬਲਿਕਨ ਨੈਸ਼ਨਲ ਕਮੇਟੀ (ਆਰਐੱਨਸੀ) ਦੀ ਚੇਅਰਪਰਸਨ ਦੇ ਅਹੁਦੇ ਲਈ ਸਮਰਥਨ ਦਿੱਤਾ ਹੈ। ਡੇਸੈਂਟਿਸ ਅਗਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਨਾਮਜ਼ਦਗੀ ਲਈ ਦਾਅਵੇਦਾਰਾਂ ਵਿੱਚੋਂ ਇੱਕ ਹਨ। ਸ੍ਰੀਮਤੀ ਢਿੱਲੋਂ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਾਸ਼ਟਰਪਤੀ ਮੁਹਿੰਮ ਦੀ ਸਾਬਕਾ ਸਲਾਹਕਾਰ ਹੈ, ਉਨ੍ਹਾਂ ਦੀ […]

ਭਗਵੰਤ ਮਾਨ ਤੇ ਕੇਜਰੀਵਾਲ ਨੇ ਪੰਜਾਬ ਵਾਸੀਆਂ ਨੂੰ 400 ਮੁਹੱਲਾ ਕਲੀਨਿਕ ਸਮਰਪਿਤ ਕੀਤੇ

ਭਗਵੰਤ ਮਾਨ ਤੇ ਕੇਜਰੀਵਾਲ ਨੇ ਪੰਜਾਬ ਵਾਸੀਆਂ ਨੂੰ 400 ਮੁਹੱਲਾ ਕਲੀਨਿਕ ਸਮਰਪਿਤ ਕੀਤੇ

ਅੰਮ੍ਰਿਤਸਰ, 27 ਜਨਵਰੀ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਉਨ੍ਹਾਂ ਦੇ ਹਮਰੁਤਬਾ ਅਰਵਿੰਦ ਕੇਜਰੀਵਾਲ ਨੇ ਅੱਜ 400 ਨਵੇਂ ‘ਆਮ ਆਦਮੀ’ ਕਲੀਨਿਕ ਸੂਬੇ ਦੇ ਲੋਕਾਂ ਨੂੰ ਸਮਰਪਿਤ ਕੀਤੇ। ਨਵੇਂ ਕਲੀਨਿਕਾਂ ਨਾਲ ਰਾਜ ਵਿੱਚ ਅਜਿਹੇ ਕੇਂਦਰਾਂ ਦੀ ਕੁੱਲ ਗਿਣਤੀ 500 ਹੋ ਗਈ ਹੈ। ਇਸ ਮੌਕੇ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੇਖ […]

ਸਿੰਧੂ ਜਲ ਸੰਧੀ ’ਚ ਸੋਧ ਕਾਰਨ ਭਾਰਤ ਨੇ ਪਾਕਿਸਤਾਨ ਨੂੰ ਨੋਟਿਸ ਜਾਰੀ ਕੀਤਾ

ਸਿੰਧੂ ਜਲ ਸੰਧੀ ’ਚ ਸੋਧ ਕਾਰਨ ਭਾਰਤ ਨੇ ਪਾਕਿਸਤਾਨ ਨੂੰ ਨੋਟਿਸ ਜਾਰੀ ਕੀਤਾ

ਨਵੀਂ ਦਿੱਲੀ, 27 ਜਨਵਰੀ- ਭਾਰਤ ਨੇ ਸਤੰਬਰ 1960 ਦੀ ਸਿੰਧੂ ਜਲ ਸੰਧੀ ਵਿੱਚ ਸੋਧ ਲਈ ਪਾਕਿਸਤਾਨ ਨੂੰ ਨੋਟਿਸ ਜਾਰੀ ਕੀਤਾ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਨਾਲ ਸਿੰਧੂ ਜਲ ਸੰਧੀ ਦਾ ਅੱਖਰ ਅੱਖਰ ਲਾਗੂ ਕਰਨ ਲਈ ਭਾਰਤ ਦ੍ਰਿੜ ਸਮਰਥਕ ਤੇ ਜ਼ਿੰਮੇਦਾਰ ਭਾਈਵਾਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀਆਂ ਕਾਰਵਾਈਆਂ ਨੇ ਸਿੰਧੂ ਜਲ ਸੰਧੀ ਦੀਆਂ […]