ਟਰੱਕ ਅਪਰੇਟਰਾਂ ਨੇ ਅੰਮ੍ਰਿਤਸਰ-ਦਿੱਲੀ ਕੌਮੀ ਸ਼ਾਹ ਮਾਰਗ ’ਤੇ ਸ਼ੰਭੂ ਬੈਰੀਅਰ ਨੂੰ ਜਾਮ ਕੀਤਾ

ਟਰੱਕ ਅਪਰੇਟਰਾਂ ਨੇ ਅੰਮ੍ਰਿਤਸਰ-ਦਿੱਲੀ ਕੌਮੀ ਸ਼ਾਹ ਮਾਰਗ ’ਤੇ ਸ਼ੰਭੂ ਬੈਰੀਅਰ ਨੂੰ ਜਾਮ ਕੀਤਾ

ਘਨੌਰ, 30 ਦਸੰਬਰ- ਟਰੱਕ ਯੂਨੀਅਨਾਂ ਬਹਾਲ ਕਰਾਉਣ ਅਤੇ ਠੇਕੇਦਾਰੀ ਪ੍ਰਣਾਲੀ ਬੰਦ ਕਰਕੇ ਕੰਮ ਦੇ ਟੈਂਡਰ ਸਿੱਧੇ ਟਰੱਕ ਯੂਨੀਅਨਾਂ ਨੂੰ ਦੇਣ ਸਮੇਤ ਹੋਰ ਮੰਗਾਂ ਨੂੰ ਮਨਵਾਉਣ ਲਈ ਟਰੱਕ ਅਪਰੇਟਰਾਂ ਨੇ ਅੰਮ੍ਰਿਤਸਰ-ਦਿੱਲੀ ਕੌਮੀ ਸ਼ਾਹ ਮਾਰਗ ’ਤੇ ਸ਼ੰਭੂ ਬੈਰੀਅਰ ਵਿਖੇ ਆਵਾਜਾਈ ਠੱਪ ਕਰ ਕੇ ਜਾਮ ਲਗਾ ਦਿੱਤਾ।

ਹਿਮਾਚਲ ਪ੍ਰਦੇਸ਼: ਬਰਫ਼ਬਾਰੀ ਕਾਰਨ ਅਟਲ ਸੁਰੰਗ ਨੇੜੇ 400 ਵਾਹਨਾਂ ਅੰਦਰ ਫਸੇ ਸੈਲਾਨੀਆਂ ਨੂੰ ਸੁਰੱਖਿਅਤ ਕੱਢਿਆ

ਹਿਮਾਚਲ ਪ੍ਰਦੇਸ਼: ਬਰਫ਼ਬਾਰੀ ਕਾਰਨ ਅਟਲ ਸੁਰੰਗ ਨੇੜੇ 400 ਵਾਹਨਾਂ ਅੰਦਰ ਫਸੇ ਸੈਲਾਨੀਆਂ ਨੂੰ ਸੁਰੱਖਿਅਤ ਕੱਢਿਆ

ਸ਼ਿਮਲਾ, 30 ਦਸੰਬਰ- ਬਰਫ਼ਬਾਰੀ ਕਾਰਨ ਰੋਹਤਾਂਗ ਦੱਰੇ ਵਿੱਚ ਅਟਲ ਸੁਰੰਗ ਦੇ ਦੱਖਣੀ ਪੋਰਟਲ ਨੇੜੇ 400 ਤੋਂ ਵੱਧ ਵਾਹਨਾਂ ਵਿੱਚ ਫਸੇ ਵੱਡੀ ਗਿਣਤੀ ਸੈਲਾਨੀਆਂ ਨੂੰ ਬਚਾ ਲਿਆ ਗਿਆ ਹੈ। ਮਨਾਲੀ-ਲੇਹ ਹਾਈਵੇਅ ‘ਤੇ ਸੁਰੰਗ ਅਤੇ ਆਸਪਾਸ ਦੇ ਇਲਾਕਿਆਂ ‘ਚ ਬਰਫਬਾਰੀ ਤੋਂ ਬਾਅਦ ਤਿਲਕਣ ਵਾਲੀ ਸਥਿਤੀ ਬਣਨ ਕਾਰਨ ਵਾਹਨ ਫਸ ਗਏ। ਅਧਿਕਾਰੀਆਂ ਨੇ ਦੱਸਿਆ ਕਿ ਕੇਲੌਂਗ ਅਤੇ ਮਨਾਲੀ […]

ਪਟਿਆਲਾ: ਪੁਲੀਸ ਤੋਂ ਤੰਗ ਆ ਕੇ ਨੌਜਵਾਨ ਨੇ ਆਤਮਦਾਹ ਕੀਤਾ

ਪਟਿਆਲਾ, 28 ਦਸੰਬਰ- ਪਟਿਆਲਾ ਵਾਸੀ ਨੌਜਵਾਨ ਗੁਰਮੁਖ ਸਿੰਘ ਧਾਲੀਵਾਲ ਨੇ ਅੱਜ ਇੱਥੇ ਪੁਲੀਸ ਤੋਂ ਕਥਿਤ ਤੌਰ ’ਤੇ ਤੰਗ ਆ ਕੇ ਆਤਮਦਾਹ ਕਰ ਲਿਆ। ਪੁਲੀਸ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਅਮਰੀਕਾ: ਜੰਮੀ ਝੀਲ ’ਚ ਡਿੱਗਣ ਕਾਰਨ ਔਰਤ ਸਣੇ ਤਿੰਨ ਭਾਰਤੀ ਮੂਲ ਦੇ ਨਾਗਰਿਕਾਂ ਦੀ ਮੌਤ

ਅਮਰੀਕਾ: ਜੰਮੀ ਝੀਲ ’ਚ ਡਿੱਗਣ ਕਾਰਨ ਔਰਤ ਸਣੇ ਤਿੰਨ ਭਾਰਤੀ ਮੂਲ ਦੇ ਨਾਗਰਿਕਾਂ ਦੀ ਮੌਤ

ਵਾਸ਼ਿੰਗਟਨ, 28 ਦਸੰਬਰ- ਅਮਰੀਕਾ ਦੇ ਐਰੀਜ਼ੋਨਾ ਵਿਚ ਔਰਤ ਸਮੇਤ ਤਿੰਨ ਭਾਰਤੀ ਮੂਲ ਦੇ ਨਾਗਰਿਕਾਂ ਦੀ ਜੰਮੀ ਝੀਲ ਵਿਚ ਡਿੱਗਣ ਨਾਲ ਮੌਤ ਹੋ ਗਈ। ਇਹ ਹਾਦਸਾ 26 ਦਸੰਬਰ ਨੂੰ  ਬਾਅਦ ਦੁਪਹਿਰ 3:35 ਵਜੇ ਕੋਕੋਨੀਨੋ ਕਾਊਂਟੀ ਦੀ ਵੁਡੱਸ ਘਾਟੀ ਝੀਲ ਵਿੱਚ ਹੋਇਆ। ਪੀੜਤਾਂ ਦੀ ਪਛਾਣ ਨਰਾਇਣ ਮੁਦੱਣ (49), ਗੋਕੁਲ ਮੇਦੀਸੇਤੀ (47) ਅਤੇ ਹਰਿਤਾ ਮੁੱਡਾਨਾ ਵਜੋਂ ਹੋਈ ਹੈ।

ਪਠਾਨਕੋਟ ’ਚ ਪੰਜਾਬ ਪੁਲੀਸ ਨੇ 2 ਤਸਕਰਾਂ ਨੂੰ 10 ਕਿਲੋ ਹੈਰੋਇਨ ਤੇ ਅਸਲੇ ਸਣੇ ਕਾਬੂ ਕੀਤਾ

ਪਠਾਨਕੋਟ ’ਚ ਪੰਜਾਬ ਪੁਲੀਸ ਨੇ 2 ਤਸਕਰਾਂ ਨੂੰ 10 ਕਿਲੋ ਹੈਰੋਇਨ ਤੇ ਅਸਲੇ ਸਣੇ ਕਾਬੂ ਕੀਤਾ

ਚੰਡੀਗੜ੍ਹ, 28 ਦਸੰਬਰ- ਪੰਜਾਬ ਪੁਲੀਸ ਨੇ ਦੋ ਸਮੱਗਲਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਹਥਿਆਰਾਂ ਅਤੇ ਗੋਲਾ ਬਾਰੂਦ ਸਮੇਤ 10 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੇ ਪਾਕਿਸਤਾਨ ਸਥਿਤ ਸਰਗਨਿਆਂ ਨਾਲ ਸਬੰਧ ਹਨ। ਉਨ੍ਹਾਂ ਟਵੀਟ ਕੀਤਾ, ਪਠਾਨਕੋਟ ਪੁਲੀਸ ਨੇ 2 ਤਸਕਰਾਂ ਨੂੰ 2 ਪਿਸਤੌਲਾਂ, 4 […]