ਭਾਰਤ ਜਲਦ ਅਜਿਹੀ ਲੂ ਦਾ ਸਾਹਮਣਾ ਕਰੇਗਾ, ਜੋ ਇਨਸਾਨ ਦੀ ਬਰਦਾਸ਼ਤ ਤੋਂ ਬਾਹਰ ਹੋਵੇਗੀ: ਵਿਸ਼ਵ ਬੈਂਕ ਰਿਪੋਰਟ

ਭਾਰਤ ਜਲਦ ਅਜਿਹੀ ਲੂ ਦਾ ਸਾਹਮਣਾ ਕਰੇਗਾ, ਜੋ ਇਨਸਾਨ ਦੀ ਬਰਦਾਸ਼ਤ ਤੋਂ ਬਾਹਰ ਹੋਵੇਗੀ: ਵਿਸ਼ਵ ਬੈਂਕ ਰਿਪੋਰਟ

ਤਿਰੂਵਨੰਤਪੁਰਮ, 7 ਦਸੰਬਰ- ਕੁਝ ਦਹਾਕਿਆਂ ‘ਚ ਹਜ਼ਾਰਾਂ ਲੋਕਾਂ ਦੀ ਜਾਨ ਲੈ ਚੁੱਕੀ ਲੂ ਭਾਰਤ ‘ਚ ਚਿੰਤਾਜਨਕ ਢੰਗ ਨਾਲ ਵਧ ਰਹੀ ਹੈ ਅਤੇ ਭਾਰਤ ਜਲਦ ਹੀ ਦੁਨੀਆ ਦਾ ਪਹਿਲਾ ਦੇਸ਼ ਹੋਵੇਗਾ, ਜਿਥੇ ਅਜਿਹੀਆਂ ਤੱਤੀਆਂ ਹਵਾਵਾਂ ਇਨਸਾਨ ਦੀ ਬਰਦਾਸ਼ਤ ਤੋਂ ਬਹਾਰ ਹੋਣਗੀਆਂ। ਇਹ ਚੇਤਾਵਨੀ ਨਵੀਂ ਰਿਪੋਰਟ ਵਿੱਚ ਦਿੱਤੀ ਗਈ ਹੈ। ਵਿਸ਼ਵ ਬੈਂਕ ਦੀ ਰਿਪੋਰਟ ’ਚ ਕਿਹਾ ਗਿਆ […]

2016 ’ਚ ਕੀਤੀ ਨੋਟਬੰਦੀ ਬਾਰੇ ਸਾਰਾ ਰਿਕਾਰਡ ਪੇਸ਼ ਕੀਤਾ ਜਾਵੇ: ਸੁਪਰੀਮ ਕੋਰਟ

2016 ’ਚ ਕੀਤੀ ਨੋਟਬੰਦੀ ਬਾਰੇ ਸਾਰਾ ਰਿਕਾਰਡ ਪੇਸ਼ ਕੀਤਾ ਜਾਵੇ: ਸੁਪਰੀਮ ਕੋਰਟ

ਨਵੀਂ ਦਿੱਲੀ, 7 ਦਸੰਬਰ- ਸੁਪਰੀਮ ਕੋਰਟ ਨੇ ਕੇਂਦਰ ਅਤੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੂੰ ਸਰਕਾਰ ਦੇ 2016 ਦੇ ਨੋਟਬੰਦੀ ਦੇ ਫੈਸਲੇ ਨਾਲ ਸਬੰਧਤ ਰਿਕਾਰਡ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਦੇ ਨਾਲ ਸੁਪਰੀਮ ਕੋਰਟ ਨੇ ਨੋਟਬੰਦੀ ਬਾਰੇ ਕੇਂਦਰ ਦੇ 2016 ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ।

ਦਿੱਲੀ ਨਗਰ ਨਿਗਮ ਚੋਣਾਂ: ਆਪ 134, ਭਾਜਪਾ 104 ਤੇ ਕਾਂਗਰਸ 9 ’ਤੇ ਜੇਤੂ

ਦਿੱਲੀ ਨਗਰ ਨਿਗਮ ਚੋਣਾਂ: ਆਪ 134, ਭਾਜਪਾ 104 ਤੇ ਕਾਂਗਰਸ 9 ’ਤੇ ਜੇਤੂ

ਨਵੀਂ ਦਿੱਲੀ, 7 ਦਸੰਬਰ- ਦਿੱਲੀ ਨਗਰ ਨਿਗਮ (ਐੱਮਸੀਡੀ) ਦੇ 250 ਵਾਰਡਾਂ ਦੀਆਂ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤੱਕ ਆਮ ਆਦਮੀ ਪਾਰਟੀ (ਆਪ) ਨੇ 134, ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 104, ਕਾਂਗਰਸ ਨੇ 9 ਤੇ ਹੋਰਾਂ ਨੇ 3 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ। ਬਹੁਤ ਲਈ 126 ਸੀਟਾਂ ਦੀ ਲੋੜ ਹੈ।

ਸਿੱਧੂ ਮੂਸੇਵਾਲਾ ਕਤਲ ਕਾਂਡ: ਬੱਬੂ ਮਾਨ ਅਤੇ ਮਨਕੀਰਤ ਔਲਖ ਤੋਂ ਮਾਨਸਾ ’ਚ ਵਿਸ਼ੇਸ਼ ਜਾਂਚ ਟੀਮ ਨੇ ਪੁੱਛ-ਪੜਤਾਲ ਕੀਤੀ

ਸਿੱਧੂ ਮੂਸੇਵਾਲਾ ਕਤਲ ਕਾਂਡ: ਬੱਬੂ ਮਾਨ ਅਤੇ ਮਨਕੀਰਤ ਔਲਖ ਤੋਂ ਮਾਨਸਾ ’ਚ ਵਿਸ਼ੇਸ਼ ਜਾਂਚ ਟੀਮ ਨੇ ਪੁੱਛ-ਪੜਤਾਲ ਕੀਤੀ

ਮਾਨਸਾ, 7 ਦਸੰਬਰ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਸਬੰਧੀ ਅੱਜ ਐੱਸਆਈਟੀ ਸਾਹਮਣੇ ਨਾਮਵਾਰ ਪੰਜਾਬੀ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਪੇਸ਼ ਹੋਏ, ਜਿਨ੍ਹਾਂ ਤੋਂ ਸੀਆਈਏ ਸਟਾਫ਼ ਮਾਨਸਾ ਵਿਖੇ ਪੁੱਛ ਪੜਤਾਲ ਕੀਤੀ ਗਈ। ਇਸ ਸਮੇਂ ਪੁਲੀਸ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਇਸ ਤੋਂ ਪਹਿਲਾਂ ਮਾਨਸਾ ਪੁਲੀਸ ਵੱਲੋਂ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਅਤੇ ਮਨਕੀਰਤ […]

ਸਾਊਥਾਲ: ਸ਼ਗੁਫ਼ਤਾ ਗਿੰਮੀ ਲੋਧੀ ਦੀ ਉਰਦੂ ਕਿਤਾਬ ‘ਪੰਜਾਬ ਔਰ ਪੰਜਾਬੀ’ ਲੋਕ ਅਰਪਣ 

ਸਾਊਥਾਲ: ਸ਼ਗੁਫ਼ਤਾ ਗਿੰਮੀ ਲੋਧੀ ਦੀ ਉਰਦੂ ਕਿਤਾਬ ‘ਪੰਜਾਬ ਔਰ ਪੰਜਾਬੀ’ ਲੋਕ ਅਰਪਣ 

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਸਾਊਥਾਲ ਦੇ ਟਾਊਨ ਹਾਲ ਵਿੱਚ ਕੀਤੇ ਗਏ ਇਕ ਸਮਾਗਮ ਦੌਰਾਨ ਸ਼ਗੁਫ਼ਤਾ ਗਿੰਮੀ ਲੋਧੀ ਦੀ ਉਰਦੂ ਕਿਤਾਬ ‘ਪੰਜਾਬ ਔਰ ਪੰਜਾਬੀ’ ਲੋਕ ਅਰਪਣ ਕੀਤੀ ਗਈ। ਸ਼ਗੁਫ਼ਤਾ ਗਿੰਮੀ ਲੋਧੀ ਵੱਲੋਂ ਜੀ ਐੱਸ ਸਿੱਧੂ ਦੀ ਅੰਗੇਰਜ਼ੀ ਭਾਸ਼ਾ ਵਿੱਚ ਲਿਖੀ ਹੋਈ ਕਿਤਾਬ ‘ਪੰਜਾਬ ਐਂਡ ਪੰਜਾਬੀ’ ਦਾ ਉਰਦੂ ਵਿੱਚ ਅਨੁਵਾਦ ਕੀਤਾ ਗਿਆ ਹੈ। ਸਮਾਗਮ ਵਿੱਚ ਐਮ ਪੀ […]