ਵਿਜੀਲੈਂਸ ਨੇ ਲੁਧਿਆਣਾ ਟੈਂਡਰ ਘਪਲੇ ਸਬੰਧੀ ਦੋ ਡੀਐੱਫਐੱਸਸੀ ਗ੍ਰਿਫ਼ਤਾਰ ਕੀਤੇ

ਵਿਜੀਲੈਂਸ ਨੇ ਲੁਧਿਆਣਾ ਟੈਂਡਰ ਘਪਲੇ ਸਬੰਧੀ ਦੋ ਡੀਐੱਫਐੱਸਸੀ ਗ੍ਰਿਫ਼ਤਾਰ ਕੀਤੇ

ਮੁਹਾਲੀ, 22 ਨਵੰਬਰ- ਪੰਜਾਬ ਵਿਜੀਲੈਂਸ ਬਿਊਰੋ ਨੇ ਰਾਜ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਲੁਧਿਆਣਾ ਜ਼ਿਲ੍ਹੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿੱਚ ਹੋਏ ਟੈਂਡਰ ਘੁਟਾਲੇ ਵਿੱਚ ਕਥਿਤ ਤੌਰ ’ਤੇ ਸ਼ਾਮਲ ਦੋ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰਾਂ (ਡੀਐੱਫਐੱਸਸੀ) ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਸਿੰਘ ਗਿੱਲ ਅਤੇ ਹਰਵੀਨ ਕੌਰ ਵਜੋਂ ਕੀਤੀ ਗਈ […]

ਸੰਯੁਕਤ ਰਾਸ਼ਟਰ ਜਲਵਾਯੂ ਵਾਰਤਾ ’ਚ ਇਤਿਹਾਸਕ ਮੁਆਵਜ਼ਾ ਫੰਡ ਨੂੰ ਮਨਜ਼ੂਰੀ

ਸੰਯੁਕਤ ਰਾਸ਼ਟਰ ਜਲਵਾਯੂ ਵਾਰਤਾ ’ਚ ਇਤਿਹਾਸਕ ਮੁਆਵਜ਼ਾ ਫੰਡ ਨੂੰ ਮਨਜ਼ੂਰੀ

ਸ਼ਰਮ ਅਲ-ਸ਼ੇਖ, 20 ਨਵੰਬਰ- ਮਿਸਰ ਦੇ ਸ਼ਰਮ ਅਲ-ਸ਼ੇਖ ਵਿਚ ਅੰਤਰਰਾਸ਼ਟਰੀ ਜਲਵਾਯੂ ਸੰਮੇਲਨ ਵਿਚ ਅੱਜ ਤੜਕੇ ਇਤਿਹਾਸਕ ਸੌਦੇ ਨੂੰ ਮਨਜ਼ੂਰੀ ਦਿੱਤੀ ਇਸ ਤਹਿਤ ਕਾਰਬਨ ਪ੍ਰਦੂਸ਼ਣ ਕਾਰਨ ਹੋਣ ਵਾਲੇ ਮੌਸਮੀ ਬਦਲਾਅ ਤੋਂ ਪ੍ਰਭਾਵਿਤ ਗਰੀਬ ਦੇਸ਼ਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਫੰਡ ਬਣਾਇਆ ਜਾਵੇਗਾ  ਪਰ ਕਾਰਬਨ ਨਿਕਾਸੀ ਘਟਾਉਣ ਦੇ ਯਤਨਾਂ ਬਾਰੇ ਮਤਭੇਦਾਂ ਕਾਰਨ ਸਮੁੱਚਾ ਸਮਝੌਤਾ ਸਿਰੇ […]

ਧਨਖੜ ਫੀਫਾ ਵਿਸ਼ਵ ਕੱਪ ਦੇ ਉਦਘਾਟਨ ਸਮਾਗਮ ਲਈ ਦੋਹਾ ਪੁੱਜੇ

ਧਨਖੜ ਫੀਫਾ ਵਿਸ਼ਵ ਕੱਪ ਦੇ ਉਦਘਾਟਨ ਸਮਾਗਮ ਲਈ ਦੋਹਾ ਪੁੱਜੇ

ਦੋਹਾ, 20 ਨਵੰਬਰ- ਉਪ ਰਾਸ਼ਟਰਪਤੀ ਜਗਦੀਪ ਧਨਖੜ ਐਖਾੜੀ ਦੇਸ਼ ਦੇ ਦੋ ਦਿਨਾਂ ਦੌਰੇ ‘ਤੇ ਦੋਹਾ ਪਹੁੰਚੇ, ਜਿਸ ਦੌਰਾਨ ਉਹ 2022 ਫੀਫਾ ਵਿਸ਼ਵ ਕੱਪ ਦੇ ਉਦਘਾਟਨੀ ਸਮਾਰੋਹ ‘ਚ ਭਾਰਤ ਦੀ ਨੁਮਾਇੰਦਗੀ ਕਰਨਗੇ। ਸ੍ਰੀ ਧਨਖੜ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਦੇ ਸੱਦੇ ‘ਤੇ ਦੋਹਾ ਦਾ ਦੌਰਾ ਕਰ ਰਹੇ ਹਨ।

ਪੰਜਾਬ ਨਾਲ ਲੱਗਦੀ ਕੌਮਾਂਤਰੀ ਸਰਹੱਦ ’ਤੇ ਦਿਖੇ ਦੋ ਡਰੋਨ

ਪੰਜਾਬ ਨਾਲ ਲੱਗਦੀ ਕੌਮਾਂਤਰੀ ਸਰਹੱਦ ’ਤੇ ਦਿਖੇ ਦੋ ਡਰੋਨ

ਚੰਡੀਗੜ੍ਹ, 20 ਨਵੰਬਰ- ਤਹਿਸੀਲ ਅਜਨਾਲਾ ਅਧੀਨ ਆਉਂਦੀ ਸਰਹੱਦੀ ਚੌਕੀ ਕੱਸੋਵਾਲ ਨਜ਼ਦੀਕ ਬੀਤੀ ਦੇਰ ਰਾਤ ਡਰੋਨ ਦੀ ਹਲਚਲ ਦੇਖੀ ਗਈ। ਬੀਐੱਸਐਫ ਜਵਾਨਾਂ ਨੇ ਕਰੀਬ 96 ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਵਾਪਸ ਚਲਾ ਗਿਆ । ਇਸ ਤੋਂ ਇਲਾਵਾ ਦੇਰ ਰਾਤ ਹੀ ਸਰਹੱਦੀ ਚੌਕੀ ਛੰਨਾ ਪੱਤਣ ਨਜ਼ਦੀਕ ਵੀ ਡਰੋਨ ਦੀ ਹਲਚਲ ਦੇਖੀ ਗਈ, ਜਿਸ ‘ਤੇ ਵੀ […]

ਡੇਰਾ ਪ੍ਰੇਮੀ ਦੀ ਹੱਤਿਆ ’ਚ ਸ਼ਾਮਲ ਛੇਵਾਂ ਸ਼ੂਟਰ ਮੁਕਾਬਲੇ ਬਾਅਦ ਗ੍ਰਿਫ਼ਤਾਰ

ਡੇਰਾ ਪ੍ਰੇਮੀ ਦੀ ਹੱਤਿਆ ’ਚ ਸ਼ਾਮਲ ਛੇਵਾਂ ਸ਼ੂਟਰ ਮੁਕਾਬਲੇ ਬਾਅਦ ਗ੍ਰਿਫ਼ਤਾਰ

ਚੰਡੀਗੜ੍ਹ, 20 ਨਵੰਬਰ- ਗੈਂਗਸਟਰ ਵਿਰੋਧੀ ਟਾਸਕ ਫੋਰਸ (ਏਜੀਟੀਐੱਫ) ਨੇ ਕੋਟਕਪੂਰਾ ਵਿੱਚ ਡੇਰਾ ਪ੍ਰੇਮੀ ਦੀ ਹੱਤਿਆ ‘ਚ ਕਥਿਤ ਤੌਰ ’ਤੇ ਸ਼ਾਮਲ ਰਮਜਾਨ ਖ਼ਾਨ ਉਰਫ਼ ਰਾਜ ਹੁੱਡਾ ਨੂੰ ਰਾਜਸਥਾਨ ਦੇ ਜੈਪੁਰ ਵਿਖੇ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਇਸ ਛੇਵੇਂ ਮੁਲਜ਼ਮ ਨੂੰ ਕੇਂਦਰੀ ਏਜੰਸੀਆਂ ਅਤੇ ਰਾਜਸਥਾਨ ਪੁਲੀਸ ਦੇ ਤਾਲਮੇਲ ਨਾਲ ਇਸ ਅਪਰੇਸ਼ਨ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ ਗਿਆ। […]