ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਲੀ ਰਵਾਨਾ; ਜੀ-20 ਆਗੂਆਂ ਨਾਲ ਆਲਮੀ ਮੁੱਦਿਆਂ ’ਤੇ ਕਰਨਗੇ ਚਰਚਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਲੀ ਰਵਾਨਾ;  ਜੀ-20 ਆਗੂਆਂ ਨਾਲ ਆਲਮੀ ਮੁੱਦਿਆਂ ’ਤੇ ਕਰਨਗੇ ਚਰਚਾ

ਨਵੀਂ ਦਿੱਲੀ, 14 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਹ ਆਲਮੀ ਵਿਕਾਸ, ਖੁਰਾਕ ਅਤੇ ਊਰਜਾ ਯਕੀਨੀ ਬਣਾਉਣ, ਵਾਤਾਵਰਣ, ਸਿਹਤ ਅਤੇ ਡਿਜੀਟਲ ਤਬਦੀਲੀਆਂ ਵਰਗੇ ਮੁੱਦਿਆਂ ਦੇ ਹੱਲ ਲਈ ਬਾਲੀ ਵਿੱਚ ਜੀ-20 ਮੈਂਬਰ ਮੁਲਕਾਂ ਦੇ ਆਗੂਆਂ ਨਾਲ ਵਿਸਥਾਰਤ ਚਰਚਾ ਕਰਨਗੇ। ਜੀ-20 ਸਿਖਰ ਸੰਮੇਲਨ ਵਿੱਚ ਸ਼ਿਰਕਤ ਕਰਨ ਲਈ ਇੰਡੋਨੇਸ਼ੀਆਂ ਦੀ ਰਾਜਧਾਨੀ ਬਾਲੀ ਰਵਾਨਾ ਹੋਣ ਤੋਂ […]

ਜੈਸ਼ੰਕਰ ਦੀ ਬਲਿੰਕਨ ਨਾਲ ਮੁਲਾਕਾਤ: ਦੋਵਾਂ ਵਿਚਾਲੇ ਕਈ ਮਾਮਲਿਆਂ ’ਤੇ ਚਰਚਾ

ਜੈਸ਼ੰਕਰ ਦੀ ਬਲਿੰਕਨ ਨਾਲ ਮੁਲਾਕਾਤ: ਦੋਵਾਂ ਵਿਚਾਲੇ ਕਈ ਮਾਮਲਿਆਂ ’ਤੇ ਚਰਚਾ

ਮ ਪੇਨ, 13 ਨਵੰਬਰ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਮੁਲਾਕਾਤ ਕੀਤੀ ਅਤੇ ਯੂਕਰੇਨ ਵਿਚ ਯੁੱਧ, ਰਣਨੀਤਕ ਹਿੰਦ-ਪ੍ਰਸ਼ਾਂਤ ਖੇਤਰ ਅਤੇ ਦੁਵੱਲੇ ਸਬੰਧਾਂ ‘ਤੇ ਚਰਚਾ ਕੀਤੀ। ਦੋਵਾਂ ਨੇਤਾਵਾਂ ਵਿਚਾਲੇ ਇਹ ਮੁਲਾਕਾਤ ਕੰਬੋਡੀਆ ਦੀ ਰਾਜਧਾਨੀ ਨੋਮ ਪੇਨ ‘ਚ ਆਸੀਆਨ-ਭਾਰਤ ਸੰਮੇਲਨ ਦੌਰਾਨ ਹੋਈ। ਜੈਸ਼ੰਕਰ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਨਾਲ ਦੌਰੇ […]

ਜੇਲ੍ਹ ’ਚੋਂ ਰਿਹਾਈ ਮਗਰੋਂ ਰਾਜੀਵ ਗਾਂਧੀ ਕਤਲ ਦੇ ਦੋਸ਼ੀ ਨੇ ਕਿਹਾ,‘ਲੋਕ ਸਾਨੂੰ ਅਤਿਵਾਦੀ ਨਾ ਸਮਝਣ’

ਜੇਲ੍ਹ ’ਚੋਂ ਰਿਹਾਈ ਮਗਰੋਂ ਰਾਜੀਵ ਗਾਂਧੀ ਕਤਲ ਦੇ ਦੋਸ਼ੀ ਨੇ ਕਿਹਾ,‘ਲੋਕ ਸਾਨੂੰ ਅਤਿਵਾਦੀ ਨਾ ਸਮਝਣ’

ਚੇਨੱਈ, 13 ਨਵੰਬਰ- ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੇ ਮਾਮਲੇ ਵਿਚ ਸ਼ਨਿਚਰਵਾਰ ਨੂੰ ਰਿਹਾਅ ਕੀਤੇ ਛੇ ਦੋਸ਼ੀਆਂ ਵਿਚੋਂ ਇਕ ਆਰਪੀ ਰਵੀਚੰਦਰਨ ਨੇ ਕਿਹਾ ਕਿ ਉੱਤਰੀ ਭਾਰਤ ਦੇ ਲੋਕਾਂ ਨੂੰ ਉਨ੍ਹਾਂ ਨੂੰ ਪੀੜਤਾਂ ਵਜੋਂ ਦੇਖਣਾ ਚਾਹੀਦਾ ਹੈ ਨਾ ਕਿ ਉਹ ਸਾਨੂੰ ਅਤਿਵਾਦੀ ਜਾਂ ਕਾਤਲ ਮੰਨਣ। ਉਨ੍ਹਾਂ ਕਿਹਾ ਕਿ ਸਮਾਂ ਦੱਸੇਗਾ ਕਿ ਉਹ ‘ਬੇਕਸੂਰ’ ਹਨ। […]

ਸਾਲ 2024 ਦੀਆਂ ਲੋਕ ਸਭਾ ਚੋਣਾਂ ਸਬੰਧੀ ਭਾਜਪਾ ਦੀ ਮੀਟਿੰਗ

ਨਵੀਂ ਦਿੱਲੀ, 13 ਨਵੰਬਰ- ਸਾਲ 2024 ਦੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਬੀਐੱਲ ਸੰਤੋਸ਼ ਦੀ ਪ੍ਰਧਾਨਗੀ ਹੇਠ ਭਾਜਪਾ ਦੇ ਹੈੱਡਕੁਆਰਟਰ ਵਿੱਚ ਮੀਟਿੰਗ ਹੋ ਰਹੀ ਹੈ। ਇਸ ਮੀਟਿੰਗ ਵਿੱਚ ਪਾਰਟੀ ਦੇ ਸਾਰੇ ਮੋਰਚਿਆਂ ਦੇ ਪ੍ਰਧਾਨ ਮੌਜੂਦ ਹਨ। ਮੀਟਿੰਗ ਦੌਰਾਨ ਗੁਜਰਾਤ ਚੋਣਾਂ ਅਤੇ ਦਿੱਲੀ ਨਗਰ ਨਿਗਮ (ਐੱਮਸੀਡੀ) ਚੋਣਾਂ ਵਿੱਚ ਮੋਰਚੇ ਦੀ ਭੂਮਿਕਾ […]

ਟੀ-20 ਵਿਸ਼ਵ ਕੱਪ ਫਾਈਨਲ: ਇੰਗਲੈਂਡ ਖ਼ਿਲਾਫ਼ ਪਾਕਿਸਤਾਨ ਨੇ 8 ਵਿਕਟਾਂ ’ਤੇ 137 ਦੌੜਾਂ ਬਣਾਈਆਂ

ਟੀ-20 ਵਿਸ਼ਵ ਕੱਪ ਫਾਈਨਲ: ਇੰਗਲੈਂਡ ਖ਼ਿਲਾਫ਼ ਪਾਕਿਸਤਾਨ ਨੇ 8 ਵਿਕਟਾਂ ’ਤੇ 137 ਦੌੜਾਂ ਬਣਾਈਆਂ

ਮੈਲਬਰਨ (ਆਸਟਰੇਲੀਆ), 13 ਨਵੰਬਰ- ਅੱਜ ਇਥੇ ਪਾਕਿਸਤਾਨ ਨੇ ਟੀ-20 ਵਿਸ਼ਵ ਕੱਪ ਕ੍ਰਿਕਟ ਦੇ ਫਾਈਨਲ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ  8 ਵਿਕਟਾਂ ’ਤੇ 137  ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।