ਹਰੀ ਸਿੰਘ ਨਲਵਾ ’ਤੇ ਲਿਖਿਆ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਵਾਰ’ ਭਲਕੇ ਗੁਰਪੁਰਬ ਮੌਕੇ ਹੋਵੇਗਾ ਰਿਲੀਜ਼

ਹਰੀ ਸਿੰਘ ਨਲਵਾ ’ਤੇ ਲਿਖਿਆ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਵਾਰ’ ਭਲਕੇ ਗੁਰਪੁਰਬ ਮੌਕੇ ਹੋਵੇਗਾ ਰਿਲੀਜ਼

ਮਾਨਸਾ, 7‌ ਨਵੰਬਰ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸ ਦਾ ਦੂਜਾ ਗੀਤ ਭਲਕੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਰਿਲੀਜ਼ ਕੀਤਾ ਜਾਵੇਗਾ। ਇਹ ਜਾਣਕਾਰੀ ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਗੁਰਪੁਰਬ ਦੇ ਦਿਨ ਪਾਠ ਉਪਰੰਤ ਅਰਦਾਸ ਕਰਕੇ 10 ਵਜੇ ਗੀਤ ਰਿਲੀਜ਼ ਕੀਤਾ ਜਾਵੇਗਾ। […]

ਸਿੰਗਾਪੁਰ ਦੇ ਸਿੱਖ ਖੋਜਾਰਥੀ ਅਮਰਦੀਪ ਸਿੰਘ ਨੇ ਗੁਰੂ ਨਾਨਕ ਅੰਤਰ-ਧਰਮ ਪੁਰਸਕਾਰ ਜਿੱਤਿਆ

ਸਿੰਗਾਪੁਰ ਦੇ ਸਿੱਖ ਖੋਜਾਰਥੀ ਅਮਰਦੀਪ ਸਿੰਘ ਨੇ ਗੁਰੂ ਨਾਨਕ ਅੰਤਰ-ਧਰਮ ਪੁਰਸਕਾਰ ਜਿੱਤਿਆ

ਨਿਊ ਯਾਰਕ, 7 ਨਵੰਬਰ- ਸਿੰਗਾਪੁਰ ਅਧਾਰਿਤ ਸਿੱਖ ਖੋਜਾਰਥੀ ਅਤੇ ਦਸਤਾਵੇਜ਼ੀ ਫਿਲਮਸਾਜ਼ ਅਮਰਦੀਪ ਸਿੰਘ ਨੂੰ ਸਾਲ 2022 ਲਈ ‘ਦਿ ਗੁਰੂ ਨਾਨਕ ਇੰਟਰਫੇਥ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਹੈ। ਹੋਫਸਟ੍ਰਾ ਯੂਨੀਵਰਸਿਟੀ, ਨਿਊਯਾਰਕ ਵੱਲੋਂ ਪੁਰਸਕਾਰ ਤਹਿਤ 50,000 ਡਾਲਰ ਦੀ ਰਾਸ਼ੀ ਦਿੱਤੀ ਜਾਂਦੀ ਹੈ। ਇਹ ਪੁਰਸਕਾਰ, ਜੋ ਅੰਤਰ-ਧਰਮ ਬਾਰੇ ਸਮਝ ਨੂੰ ਵਧਾਉਣ ਲਈ ਮਹੱਤਵਪੂਰਨ ਕੰਮਾਂ ਨੂੰ ਮਾਨਤਾ ਦਿੰਦਾ ਹੈ, […]

ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਪਾਰਟੀ ’ਚੋਂ ਕੱਢਿਆ

ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਪਾਰਟੀ ’ਚੋਂ ਕੱਢਿਆ

ਚੰਡੀਗੜ੍ਹ, 7 ਨਵੰਬਰ- ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਤੇ ਅਨੁਸ਼ਾਸਨਹੀਣਤਾ ਦੇ ਦੋਸ਼ ’ਚ ਪਾਰਟੀ ’ਚੋਂ ਬਾਹਰ ਕੱਢ ਦਿੱਤਾ ਹੈ। ਬੀਬੀ ਨੇ ਪਾਰਟੀ ਤੋਂ ਬਾਗ਼ੀ ਹੁੰਦਿਆਂ 9 ਨਵੰਬਰ ਲਈ ਤਜਵੀਜ਼ਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ ਦਾ ਐਲਾਨ ਕੀਤਾ ਸੀ। ਪਾਰਟੀ ਨੇ ਬੀਬੀ ਨੂੰ […]

ਸੁਪਰੀਮ ਕੋਰਟ ਨੇ ਆਰਥਿਕ ਕਮਜ਼ੋਰ ਵਰਗਾਂ ਨੂੰ 10 ਫੀਸਦੀ ਰਾਖਵਾਂਕਰਨ ਦੇਣ ਵਾਲੀ 103ਵੀਂ ਸੰਵਿਧਾਨਕ ਸੋਧ ਦੀ ਵੈਧਤਾ ਨੂੰ ਕਾਇਮ ਰੱਖਿਆ

ਸੁਪਰੀਮ ਕੋਰਟ ਨੇ ਆਰਥਿਕ ਕਮਜ਼ੋਰ ਵਰਗਾਂ ਨੂੰ 10 ਫੀਸਦੀ ਰਾਖਵਾਂਕਰਨ ਦੇਣ ਵਾਲੀ 103ਵੀਂ ਸੰਵਿਧਾਨਕ ਸੋਧ ਦੀ ਵੈਧਤਾ ਨੂੰ ਕਾਇਮ ਰੱਖਿਆ

ਨਵੀਂ ਦਿੱਲੀ, 7 ਨਵੰਬਰ- ਭਾਰਤ ਦੇ ਚੀਫ਼ ਜਸਟਿਸ ਯੂ.ਯੂ.ਲਲਿਤ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਦੇ ਪੰਜ ਮੈਂਬਰੀ ਸੰਵਿਧਾਨਕ ਬੈਂਚ ਨੇ 103ਵੀਂ ਸੰਵਿਧਾਨਕ ਸੋਧ ਜ਼ਰੀਏ ਆਰਥਿਕ ਪੱਖੋਂ ਕਮਜ਼ੋਰ ਵਰਗਾਂ (ਈਡਬਲਿਊਐੱਸ) ਨੂੰ ਦਾਖਲਿਆਂ ਤੇ ਸਰਕਾਰੀ ਨੌਕਰੀਆਂ ਵਿੱਚ 10 ਫੀਸਦ ਰਾਖਵਾਂਕਰਨ ਦੇਣ ਦੇ ਫੈਸਲੇ ਦੀ ਪ੍ਰਮਾਣਿਕਤਾ ਨੂੰ ਬਹਾਲ ਰੱਖਿਆ ਹੈ। ਬੈਂਚ ਨੇ 3-2 ਦੇ ਫ਼ੈਸਲੇ ਨਾਲ ਕਿਹਾ ਕਿ […]

ਸੁਧੀਰ ਸੂਰੀ ਹੱਤਿਆ ਦੀ ਜਾਂਚ ਆਪਣੇ ਹੱਥ ’ਚ ਲੈ ਸਕਦੀ ਹੈ ਐੱਨਆਈਏ

ਸੁਧੀਰ ਸੂਰੀ ਹੱਤਿਆ ਦੀ ਜਾਂਚ ਆਪਣੇ ਹੱਥ ’ਚ ਲੈ ਸਕਦੀ ਹੈ ਐੱਨਆਈਏ

ਨਵੀਂ ਦਿੱਲੀ, 5 ਨਵੰਬਰ- ਸ਼ਿਵ ਸੈਨਾ ਆਗੂ ਸੁਧੀਰ ਸੂਰੀ, ਜਿਸ ਦੀ ਅੰਮ੍ਰਿਤਸਰ ਵਿੱਚ ਮੰਦਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਦੀ ਹੱਤਿਆ ਦੀ ਜਾਂਚ ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਆਪਣੇ ਹੱਥ ਵਿੱਚ ਲਏ ਜਾਣ ਦੀ ਸੰਭਾਵਨਾ ਹੈ ਕਿਉਂਕਿ ਮਾਮਲੇ ਦੇ ਮੁਲਜ਼ਮ ਦੇ ਖ਼ਾਲਿਸਤਾਨੀਆਂ ਨਾਲ ਕਥਿਤ ਤੌਰ ’ਤੇ ਸਬੰਧ ਹਨ। ਸੂਤਰਾਂ ਨੇ […]