ਸਤੰਬਰ ’ਚ ਜੀਐੱਸਟੀ ਉਗਰਾਹੀ 26 ਫ਼ੀਸਦ ਵੱਧ ਕੇ 1.47 ਲੱਖ ਕਰੋੜ ਰੁਪਏ ਤੋਂ ਜ਼ਿਆਦਾ

ਸਤੰਬਰ ’ਚ ਜੀਐੱਸਟੀ ਉਗਰਾਹੀ 26 ਫ਼ੀਸਦ ਵੱਧ ਕੇ 1.47 ਲੱਖ ਕਰੋੜ ਰੁਪਏ ਤੋਂ ਜ਼ਿਆਦਾ

ਨਵੀਂ ਦਿੱਲੀ, 1 ਅਕਤੂਬਰ- ਇਸ ਸਾਲ ਸਤੰਬਰ ‘ਚ ਜੀਐੱਸਟੀ ਉਗਰਾਹੀ 26 ਫੀਸਦੀ ਵਧ ਕੇ 1.47 ਲੱਖ ਕਰੋੜ ਰੁਪਏ ਹੋ ਗਈ ਹੈ। ਵਸਤਾਂ ਤੇ ਸੇਵਾਵਾਂ ਕਰ (ਜੀਐੱਸਟੀ) ਲਗਾਤਾਰ ਸੱਤ ਮਹੀਨਿਆਂ ਲਈ 1.40 ਲੱਖ ਕਰੋੜ ਰੁਪਏ ਤੋਂ ਵੱਧ ਦਾ ਹੋਇਆ ਹੈ। ਸਤੰਬਰ 2022 ਦੇ ਮਹੀਨੇ ਵਿੱਚ ਕੁਲ ਜੀਐੱਸਟੀ ਮਾਲੀਆ 1,47,686 ਕਰੋੜ ਰੁਪਏ ਹੈ।

ਪ੍ਰਧਾਨਗੀ ਲਈ ਚੋਣ: ਤ੍ਰਿਪਾਠੀ ਦੇ ਕਾਗਜ਼ ਰੱਦ, ਮੁਕਾਬਲਾ ਖੜਗੇ ਤੇ ਥਰੂਰ ਵਿਚਾਲੇ

ਪ੍ਰਧਾਨਗੀ ਲਈ ਚੋਣ: ਤ੍ਰਿਪਾਠੀ ਦੇ ਕਾਗਜ਼ ਰੱਦ, ਮੁਕਾਬਲਾ ਖੜਗੇ ਤੇ ਥਰੂਰ ਵਿਚਾਲੇ

ਨਵੀਂ ਦਿੱਲੀ, 1 ਅਕਤੂਬਰ- ਕਾਂਗਰਸ ਪ੍ਰਧਾਨ ਦੀ ਚੋਣ ਲਈ ਕੇਐੱਨ ਤ੍ਰਿਪਾਠੀ ਦਾ ਨਾਮਜ਼ਦਗੀ ਪੱਤਰ ਰੱਦ ਕਰ ਦਿੱਤਾ ਗਿਆ ਹੈ। ਕਾਂਗਰਸ ਦੀ ਕੇਂਦਰੀ ਚੋਣ ਅਥਾਰਟੀ ਦੇ ਮੁਖੀ ਮਧੂਸੂਦਨ ਮਿਸਤਰੀ ਨੇ ਦੱਸਿਆ ਕਿ ਹੁਣ ਪ੍ਰਧਾਨਗੀ ਲਈ ਮੁਕਾਬਲੇ ਵਿੱਚ ਸਿਰਫ਼ ਦੋ ਉਮੀਦਵਾਰ ਮਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਹਨ।

ਦਿੱਲੀ: ਬਗ਼ੈਰ ਪੀਯੂਸੀ ਤੋਂ ਨਹੀਂ ਮਿਲੇਗਾ ਪੈਟਰੋਲ ਤੇ ਡੀਜ਼ਲ

ਦਿੱਲੀ: ਬਗ਼ੈਰ ਪੀਯੂਸੀ ਤੋਂ ਨਹੀਂ ਮਿਲੇਗਾ ਪੈਟਰੋਲ ਤੇ ਡੀਜ਼ਲ

ਨਵੀਂ ਦਿੱਲੀ, 1 ਅਕਤੂਬਰ- ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਅੱਜ ਕਿਹਾ ਹੈ ਕਿ ਰਾਸ਼ਟਰੀ ਰਾਜਧਾਨੀ ਦੇ ਪੈਟਰੋਲ ਪੰਪਾਂ ‘ਤੇ 25 ਅਕਤੂਬਰ ਤੋਂ ਪੀਯੂਸੀ (ਪ੍ਰਦੂਸ਼ਣ ਕੰਟਰੋਲ ਜਾਂਚ) ਸਰਟੀਫਿਕੇਟ ਤੋਂ ਬਿਨਾਂ ਵਾਹਨਾਂ ਨੂੰ ਪੈਟਰੋਲ ਅਤੇ ਡੀਜ਼ਲ ਨਹੀਂ ਮਿਲਣਗੇ। ਉਨ੍ਹਾਂ ਦੱਸਿਆ ਕਿ 29 ਸਤੰਬਰ ਨੂੰ ਵਾਤਾਵਰਣ, ਟਰਾਂਸਪੋਰਟ ਅਤੇ ਟਰੈਫਿਕ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਸੱਦੀ ਗਈ […]

ਪ੍ਰਧਾਨ ਮੰਤਰੀ ਨੇ ਦੇਸ਼ ’ਚ 5ਜੀ ਸੇਵਾਵਾਂ ਦੀ ਸ਼ੁਰੂਆਤ ਕੀਤੀ

ਪ੍ਰਧਾਨ ਮੰਤਰੀ ਨੇ ਦੇਸ਼ ’ਚ 5ਜੀ ਸੇਵਾਵਾਂ ਦੀ ਸ਼ੁਰੂਆਤ ਕੀਤੀ

ਨਵੀਂ ਦਿੱਲੀ, 1 ਅਕਤੂਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਦੇਸ਼ ’ਚ 5ਜੀ ਸੇਵਾਵਾਂ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਭਾਰਤ ‘ਚ ਮੋਬਾਈਲ ਫੋਨਾਂ ‘ਤੇ ਹਾਈ ਸਪੀਡ ਇੰਟਰਨੈੱਟ ਦਾ ਨਵਾਂ ਦੌਰ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਦਿੱਲੀ ‘ਚ 6ਵੀਂਇੰਡੀਆ ਮੋਬਾਈਲ ਕਾਂਗਰਸ 2022 ਦੌਰਾਨ ਦੇਸ਼ ਦੇ ਚੋਣਵੇਂ ਸ਼ਹਿਰਾਂ ‘ਚ ਇਸ ਸੇਵਾ ਦੀ ਸ਼ੁਰੂਆਤ ਕੀਤੀ […]

ਵੱਟਸਐਪ ਦੀ ਨੀਤੀ ਸਬੰਧੀ ਪਟੀਸ਼ਨ ’ਤੇ ਜਨਵਰੀ 2023 ’ਚ ਸੁਣਵਾਈ ਕਰੇਗਾ ਸੁਪਰੀਮ ਕੋਰਟ

ਵੱਟਸਐਪ ਦੀ ਨੀਤੀ ਸਬੰਧੀ ਪਟੀਸ਼ਨ ’ਤੇ ਜਨਵਰੀ 2023 ’ਚ ਸੁਣਵਾਈ ਕਰੇਗਾ ਸੁਪਰੀਮ ਕੋਰਟ

ਨਵੀਂ ਦਿੱਲੀ, 29 ਸਤੰਬਰ- ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ਇਸਤੇਮਾਲ ਕਰਨ ਵਾਲੇ (ਯੂਜ਼ਰ) ਦੇ ਡੇਟਾ ਫੇਸਬੁੱਕ ਅਤੇ ਹੋਰਾਂ ਨੂੰ ਸਾਂਝਾ ਕਰਨ ਦੀ ਵੱਟਸਐਪ ਦੀ ਨੀਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ 17 ਜਨਵਰੀ, 2023 ਨੂੰ ਸੁਣਵਾਈ ਕਰੇਗਾ। ਵੱਟਸਐਪ ਦੀ ਨੀਤੀ ਨੂੰ ਚੁਣੌਤੀ ਦਿੰਦੇ ਹੋਏ ਦੋ ਵਿਦਿਆਰਥੀਆਂ ਨੇ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿੱਚ […]