ਡੀਆਰਡੀਓ ਤੇ ਥਲ ਸੈਨਾ ਨੇ ਮਿਜ਼ਾਈਲ ਪ੍ਰਣਾਲੀ ਦੀ ਸਫ਼ਲਤਾ ਨਾਲ ਪਰਖ਼ ਕੀਤੀ

ਡੀਆਰਡੀਓ ਤੇ ਥਲ ਸੈਨਾ ਨੇ ਮਿਜ਼ਾਈਲ ਪ੍ਰਣਾਲੀ ਦੀ ਸਫ਼ਲਤਾ ਨਾਲ ਪਰਖ਼ ਕੀਤੀ

ਬਾਲਾਸੌਰ, 8 ਸਤੰਬਰ- ਡੀਆਰਡੀਓਅਤੇ ਭਾਰਤੀ ਥਲ ਸੈਨਾ ਨੇ ਉੜੀਸਾ ਤੱਟ ਤੋਂ ਦੂਰ ਸਾਂਝੀ ਟੈਸਟ ਰੇਂਜ (ਆਈਟੀਆਰ) ਚਾਂਦੀਪੁਰ ਤੋਂ ਕਵਿੱਕ ਰਿਐਕਸ਼ਨ ਜ਼ਮੀਨ ਤੋਂ ਹਵਾ ਤੱਕ ਮਾਰ ਕਰਨ ਵਾਲੀ ਮਿਜ਼ਾਈਲ (ਕਿਊਆਰਐੱਸਏਐੱਮ) ਸਿਸਟਮ ਦੇ 6 ਫਲਾਈਟ ਟੈਸਟਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ। ਡੀਆਰਡੀਓ ਅਨੁਸਾਰ ਟੈਸਟ ਭਾਰਤੀ ਥਲ ਸੈਨਾ ਵੱਲੋਂ ਮੁਲਾਂਕਣ ਅਜ਼ਮਾਇਸ਼ਾਂ ਦੇ ਹਿੱਸੇ ਵਜੋਂ ਕਰਵਾਏ ਗਏ ਹਨ।

ਹਰਿਮੰਦਰ ਸਾਹਿਬ ਨੇੜੇ ਬੀੜੀ ਪੀਣ ਤੋਂ ਰੋਕਣ ਕਾਰਨ ਹੋਏ ਝਗੜੇ ’ਚ ਨੌਜਵਾਨ ਦੀ ਹੱਤਿਆ

ਹਰਿਮੰਦਰ ਸਾਹਿਬ ਨੇੜੇ ਬੀੜੀ ਪੀਣ ਤੋਂ ਰੋਕਣ ਕਾਰਨ ਹੋਏ ਝਗੜੇ ’ਚ ਨੌਜਵਾਨ ਦੀ ਹੱਤਿਆ

ਅੰਮ੍ਰਿਤਸਰ, 8 ਸਤੰਬਰ- ਇਥੇ ਥਾਣਾ ਬੀ ਡਿਵੀਜ਼ਨ ਦੇ ਇਲਾਕੇ ਕੋਟ ਮਾਹਣਾ ਸਿੰਘ ਨੇੜੇ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ‘ਤੇ ਬੀੜੀ ਪੀਣ ਕਾਰਨ ਹੋਏ ਝਗੜੇ ’ਚ ਨਿਹੰਗ ਸਿੰਘ ਬਾਣੇ ਦੇ  ਵਿੱਚ ਦੋ ਵਿਅਕਤੀਆਂ ਸਣੇ ਚਾਰ ਜਣਿਆਂ ਨੇ ਨੌਜਵਾਨ ਦਾ ਕਤਲ ਕਰ ਦਿੱਤਾ। ਇਹ ਸਾਰੀ ਘਟਨਾ ਜਿਸ ਹੋਟਲ ਬਾਹਰ ਹੋਈ ਉਹ ਉਸ ਦੇ ਕੈਮਰਿਆਂ ਵਿੱਚ ਕੈਦ ਹੋ […]

ਵਿਸ਼ਵ ਕੱਪ ਹਾਕੀ (ਪੁਰਸ਼): ਇੰਗਲੈਂਡ, ਸਪੇਨ ਤੇ ਵੇਲਜ਼ ਨਾਲ ਭਾਰਤ ਪੂਲ ਡੀ ’ਚ

ਵਿਸ਼ਵ ਕੱਪ ਹਾਕੀ (ਪੁਰਸ਼): ਇੰਗਲੈਂਡ, ਸਪੇਨ ਤੇ ਵੇਲਜ਼ ਨਾਲ ਭਾਰਤ ਪੂਲ ਡੀ ’ਚ

ਭੁਵਨੇਸ਼ਵਰ, 8 ਸਤੰਬਰ- ਭਾਰਤ ਅਗਲੇ ਸਾਲ ਜਨਵਰੀ ਵਿੱਚ ਭੁਵਨੇਸ਼ਵਰ ਵਿੱਚ ਹੋਣ ਵਾਲੇ ਐੱਫਆਈਐੱਚ ਪੁਰਸ਼ ਹਾਕੀ ਵਿਸ਼ਵ ਕੱਪ ਦੇ ਪੂਲ ਡੀ ਵਿੱਚ ਇੰਗਲੈਂਡ, ਸਪੇਨ ਅਤੇ ਵੇਲਜ਼ ਦੇ ਨਾਲ ਖੇਡੇਗਾ। ਅੱਜ 16 ਟੀਮਾਂ ਦਾ ਟੂਰਨਾਮੈਂਟ ਡਰਾਅ ਕੱਢਿਆ ਗਿਆ। ਟੀਮਾਂ ਨੂੰ ਚਾਰ ਪੂਲਾਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਪੂਲ ਵਿੱਚ ਚਾਰ ਟੀਮਾਂ ਹੋਣਗੀਆਂ। ਵਿਸ਼ਵ ਕੱਪ 13 ਤੋਂ […]

ਸੁਪਰੀਮ ਕੋਰਟ 12 ਨੂੰ ਸੁਣੇਗੀ ਸੀਏਏ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ

ਸੁਪਰੀਮ ਕੋਰਟ 12 ਨੂੰ ਸੁਣੇਗੀ ਸੀਏਏ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ

ਨਵੀਂ ਦਿੱਲੀ, 8 ਸਤੰਬਰ- ਸੁਪਰੀਮ ਕੋਰਟ 12 ਸਤੰਬਰ ਨੂੰ ਨਾਗਰਿਕਤਾ (ਸੋਧ) ਐਕਟ, 2019 ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਦੀ ਸੁਣਵਾਈ ਕਰੇਗੀ। ਚੀਫ਼ ਜਸਟਿਸ ਯੂਯੂ ਲਲਿਤ ਅਤੇ ਜਸਟਿਸ ਐੱਸ. ਰਵਿੰਦਰ ਭੱਟ ਦਾ ਬੈਂਚ ਸੀਏਏ ਨੂੰ ਚੁਣੌਤੀ ਦੇਣ ਵਾਲੀਆਂ ਘੱਟੋ-ਘੱਟ 220 ਪਟੀਸ਼ਨਾਂ ‘ਤੇ ਸੁਣਵਾਈ ਕਰੇਗਾ। ਸੀਏਏ ਵਿਰੁੱਧ ਪਟੀਸ਼ਨਾਂ ਪਹਿਲੀ ਵਾਰ 18 ਦਸੰਬਰ 2019 ਨੂੰ ਸੁਪਰੀਮ ਕੋਰਟ ਵਿੱਚ […]

ਜੇ ਮੇਰੀ ਤੇ ਹਸੀਨਾ ਦੀ ਮੀਟਿੰਗ ਹੋ ਜਾਂਦੀ ਤਾਂ ਕਿਹੜਾ ਪਹਾੜ ਟੁੱਟ ਪੈਣਾ ਸੀ: ਮਮਤਾ

ਜੇ ਮੇਰੀ ਤੇ ਹਸੀਨਾ ਦੀ ਮੀਟਿੰਗ ਹੋ ਜਾਂਦੀ ਤਾਂ ਕਿਹੜਾ ਪਹਾੜ ਟੁੱਟ ਪੈਣਾ ਸੀ: ਮਮਤਾ

ਕੋਲਕਾਤਾ, 8 ਸਤੰਬਰ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਭਾਰਤ ਦੌਰੇ ਦੌਰਾਨ ਉਨ੍ਹਾਂ ਨੂੰ ਸੱਦਾ ਨਾ ਦੇਣ ਲਈ ਕੇਂਦਰ ਦੀ ਆਲੋਚਨਾ ਕੀਤੀ। ਬੈਨਰਜੀ ਨੇ ਇਹ ਵੀ ਕਿਹਾ ਕਿ ਉਹ ਜਾਣਨਾ ਚਾਹੁੰਦੀ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਉਨ੍ਹਾਂ ਦੀ ਹਸੀਨਾ ਨਾਲ ਮੁਲਾਕਾਤ ਬਾਰੇ ‘ਚਿੰਤਤ’ […]