ਰਾਸ਼ਟਰਪਤੀ ਦੀ ਚੋਣ ; ਨਤੀਜਾ 21 ਜੁਲਾਈ ਨੂੰ ਤੇ ਹਲਫ਼ਦਾਰੀ ਸਮਾਗਮ 25 ਨੂੰ

ਰਾਸ਼ਟਰਪਤੀ ਦੀ ਚੋਣ ; ਨਤੀਜਾ 21 ਜੁਲਾਈ ਨੂੰ ਤੇ ਹਲਫ਼ਦਾਰੀ ਸਮਾਗਮ 25 ਨੂੰ

ਨਵੀਂ ਦਿੱਲੀ, 18 ਜੁਲਾਈ- ਭਾਰਤ ਦੇ 16ਵੇਂ ਰਾਸ਼ਟਰਪਤੀ ਦੀ ਚੋਣ ਲਈ ਅੱਜ ਮਤਦਾਨ ਸਵੇਰੇ 10 ਵਜੇ ਹੋਇਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਤੋਂ ਪਹਿਲਾਂ ਵੋਟ ਪਾਉਣ ਵਾਲਿਆਂ ਵਿੱਚ ਸ਼ਾਮਲ ਸਨ। ਮਤਦਾਨ ਸ਼ਾਮ 5 ਵਜੇ ਤੱਕ ਹੋਵੇਗਾ। ਵੋਟਾਂ ਦੀ ਗਿਣਤੀ 21 ਜੁਲਾਈ ਨੂੰ ਹੋਵੇਗੀ ਅਤੇ ਅਗਲੇ ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ 25 ਜੁਲਾਈ ਨੂੰ ਹੋਵੇਗਾ। […]

ਹੁਣ ਘਰ ਬੈਠੇ ਪੁਲਸ ਕੋਲ ਦਰਜ ਕਰਵਾ ਸਕੋਗੇ ਸ਼ਿਕਾਇਤ

ਹੁਣ ਘਰ ਬੈਠੇ ਪੁਲਸ ਕੋਲ ਦਰਜ ਕਰਵਾ ਸਕੋਗੇ ਸ਼ਿਕਾਇਤ

ਚੰਡੀਗੜ੍ਹ : ਆਮ ਆਦਮੀ ਨੂੰ ਸਹੂਲਤ ਦੇਣ ਦੇ ਉਦੇਸ਼ ਨਾਲ ਇਕ ਹੋਰ ਮਿਸਾਲੀ ਪਹਿਲਕਦਮੀ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ’ਚ ਪੰਜਾਬ ਪੁਲਸ ਦਾ ਜਨਤਕ ਸ਼ਿਕਾਇਤ ਨਿਵਾਰਨ ਪੋਰਟਲ ਜਾਰੀ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਮਿਸਾਲੀ ਕਦਮ ਦਾ ਉਦੇਸ਼ ਲੋਕਾਂ ਨੂੰ ਘਰ ਬੈਠਿਆਂ ਹੀ ਕੰਪਿਊਟਰ ਦੇ […]

ਹਵਾਈ ਜਹਾਜ਼ਾਂ ਦੇ ਤੇਲ ਦੀਆਂ ਕੀਮਤਾਂ ’ਚ 2.2 ਫ਼ੀਸਦ ਦੀ ਕਟੌਤੀ

ਹਵਾਈ ਜਹਾਜ਼ਾਂ ਦੇ ਤੇਲ ਦੀਆਂ ਕੀਮਤਾਂ ’ਚ 2.2 ਫ਼ੀਸਦ ਦੀ ਕਟੌਤੀ

ਨਵੀਂ ਦਿੱਲੀ, 16 ਜੁਲਾਈ- ਅੰਤਰਰਾਸ਼ਟਰੀ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਨਾਲ ਅੱਜ ਹਵਾਈ ਜਹਾਜ਼ਾਂ ਦੇ ਤੇਲ ਏਟੀਐਫ ਦੀਆਂ ਕੀਮਤਾਂ ਵਿੱਚ 2.2 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਦੇ ਕੀਮਤ ਨੋਟੀਫਿਕੇਸ਼ਨ ਅਨੁਸਾਰ ੲੇਟੀਐੱਫ ਦੀ ਕੀਮਤ 3,084.94 ਰੁਪਏ ਪ੍ਰਤੀ ਕਿਲੋਗ੍ਰਾਮ ਜਾਂ 2.2 ਫੀਸਦੀ ਘਟਾ ਕੇ 1,38,147.93 ਰੁਪਏ ਪ੍ਰਤੀ ਕਿਲੋਗ੍ਰਾਮ ਕਰ ਦਿੱਤੀ ਗਈ […]

ਕੇਂਦਰ ਵੱਲੋਂ ਪ੍ਰੈਸ ਐਂਡ ਬੁੱਕਸ ਰਜਿਸਟ੍ਰੇਸ਼ਨ ਐਕਟ ਦੀ ਥਾਂ ਨਵਾਂ ਬਿੱਲ ਪੇਸ਼ ਕਰਨ ਦੀ ਯੋਜਨਾ

ਕੇਂਦਰ ਵੱਲੋਂ ਪ੍ਰੈਸ ਐਂਡ ਬੁੱਕਸ ਰਜਿਸਟ੍ਰੇਸ਼ਨ ਐਕਟ ਦੀ ਥਾਂ ਨਵਾਂ ਬਿੱਲ ਪੇਸ਼ ਕਰਨ ਦੀ ਯੋਜਨਾ

ਨਵੀਂ ਦਿੱਲੀ, 16 ਜੁਲਾਈ- ਕੇਂਦਰ ਸਰਕਾਰ ਸੰਸਦ ਦੇ ਇਸ ਮੌਨਸੂਨ ਸੈਸ਼ਨ ਵਿੱਚ 155 ਸਾਲ ਪੁਰਾਣੇ ‘ਪ੍ਰੈਸ ਐਂਡ ਬੁੱਕਸ ਰਜਿਸਟ੍ਰੇਸ਼ਨ ਐਕਟ’ ਦੀ ਥਾਂ ਅਜਿਹਾ ਨਵਾਂ ਕਾਨੂੰਨ ਲਿਆਉਣ ਲਈ ਬਿੱਲ ਪੇਸ਼ ਕਰ ਰਹੀ ਹੈ, ਜੋ ਮੌਜੂਦਾ ਕਾਨੂੰਨ ਦੀਆਂ ਕਈ ਵਿਵਸਥਾਵਾਂ ਨੂੰ ਅਪਰਾਧ ਤੋਂ ਮੁਕਤ ਕਰਦਾ ਹੈ ਅਤੇ ਡਿਜੀਟਲ ਮੀਡੀਆ ਨੂੰ ਇਸ ਕਾਨੂੰਨ ਦੇ ਦਾਇਰੇ ਵਿੱਚ ਲਿਆਉਂਦਾ ਹੈ।

ਨਵਜੋਤ ਸਿੰਘ ਸਿੱਧੂ ਦੇ ਹੁਣ ਦੁਖਣ ਲੱਗੇ ਗਿੱਟੇ-ਗੋਡੇ

ਨਵਜੋਤ ਸਿੰਘ ਸਿੱਧੂ ਦੇ ਹੁਣ ਦੁਖਣ ਲੱਗੇ ਗਿੱਟੇ-ਗੋਡੇ

ਪਟਿਆਲਾ, 16 ਜੁਲਾਈ- ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਅਤੇ ਕਾਂਗਰਸੀ ਆਗੂ ਨਵਜੋਤ ਸਿੱਧੂ ਹੁਣ ਗੋਡਿਆਂ ਤੇ ਜੋੜਾਂ ਵਿੱਚ ਤੇਜ਼ ਦਰਦ ਹੋ ਰਿਹਾ ਹੈ। ਇਸ ਸ਼ਿਕਾਇਤ ਤੋਂ ਬਾਅਦ ਆਰਥੋਪੀਡਿਕ ਸਰਜਨ ਨੂੰ ਜੇਲ੍ਹ ਅੰਦਰ ਸਿੱਧੂ ਦੀ ਜਾਂਚ ਕਰਨੀ ਪਈ। ਸਿੱਧੂ ਨੂੰ ਸਾਲ ਦੀ ਸਖ਼ਤ ਸਜ਼ਾ ਭੁਗਤਣ ਲਈ 34 ਸਾਲ ਪੁਰਾਣੇ ਰੋਡ ਰੇਜ ਕੇਸ […]