ਅਮਰਨਾਥ: ਬੱਦਲ ਫਟਣ ਕਾਰਨ 16 ਮੌਤਾਂ

ਅਮਰਨਾਥ: ਬੱਦਲ ਫਟਣ ਕਾਰਨ 16 ਮੌਤਾਂ

ਸ੍ਰੀਨਗਰ, 9 ਜੁਲਾਈ- ਜੰਮੂ-ਕਸ਼ਮੀਰ ਵਿੱਚ ਅਮਰਨਾਥ ਦੀ ਪਵਿੱਤਰ ਗੁਫ਼ਾ ਨੇੜੇ ਬੱਦਲ ਫਟਣ ਕਾਰਨ ਆਏ ਹੜ੍ਹ ’ਚ ਫਸੇ ਘੱਟੋ-ਘੱਟ 15,000 ਸ਼ਰਧਾਲੂਆਂ ਨੂੰ ਇੱਥੋਂ ਦੇ ਹੇਠਲੇ ਬੇਸ ਕੈਂਪ ਪੰਜਤਰਨੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਆਈਟੀਬੀਪੀ ਦੇ ਬੁਲਾਰੇ ਨੇ ਦੱਸਿਆ ਕਿ ਆਈਟੀਬੀਪੀ ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ ਪੰਜਤਰਨੀ ਤੱਕ ਰੂਟ ‘ਤੇ ਤਾਇਨਾਤ ਟੀਮਾਂ ਦੀ ਗਿਣਤੀ […]

ਮੂਸੇਵਾਲ ਦੀ ਹੱਤਿਆ ਤੋਂ ਇਕ ਦਿਨ ਪਹਿਲਾਂ ਗੋਲਡੀ ਬਰਾੜ ਨੇ ਕਿਹਾ ਸੀ,‘ਫ਼ੌਜੀ ਕੰਮ ਕੱਲ੍ਹ ਹੀ ਕਰਨੈ’

ਮੂਸੇਵਾਲ ਦੀ ਹੱਤਿਆ ਤੋਂ ਇਕ ਦਿਨ ਪਹਿਲਾਂ ਗੋਲਡੀ ਬਰਾੜ ਨੇ ਕਿਹਾ ਸੀ,‘ਫ਼ੌਜੀ ਕੰਮ ਕੱਲ੍ਹ ਹੀ ਕਰਨੈ’

ਚੰਡੀਗੜ੍ਹ, 9 ਜੁਲਾਈ- ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਉਣ ਕਾਰਨ ਉਸ ਦੇ ਹੱਤਿਆਰਾਂ ਲਈ ਗੁਨਾਹ ਕਰਨਾ ਹੋਰ ਵੀ ਸੌਖਾ ਹੋ ਗਿਆ ਸੀ। ਹੱਤਿਆਰਾਂ ਅਤੇ ਕੈਨੇਡਾ ਸਥਿਤ ਮਾਸਟਰਮਾਈਂਡ ਗੋਲਡੀ ਬਰਾੜ ਵਿਚਕਾਰ ਫੋਨ ‘ਤੇ ਹੋਈ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ 28 ਮਈ ਦੀ ਦੁਪਹਿਰ ਨੂੰ ਮੂਸੇਵਾਲਾ ਦੀ ਸੁਰੱਖਿਆ ’ਚ ਕਟੌਤੀ ਦੇ ਹੁਕਮ ਜਨਤਕ ਹੋਣ ਤੋਂ ਬਾਅਦ ਕਾਤਲਾਂ […]

ਮੂਸੇਵਾਲਾ ਕਤਲ ਕਾਂਡ ’ਚ ਸੰਦੀਪ ਕਾਹਲੋਂ ਗ੍ਰਿਫ਼ਤਾਰ

ਮੂਸੇਵਾਲਾ ਕਤਲ ਕਾਂਡ ’ਚ ਸੰਦੀਪ ਕਾਹਲੋਂ ਗ੍ਰਿਫ਼ਤਾਰ

ਚੰਡੀਗੜ੍ਹ, 9 ਜੁਲਾਈ- ਇਥੋਂ ਦੇ ਸੀਆਈਏ ਸਟਾਫ਼ ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਥਿਤ ਨੇੜਲੇ ਸਾਥੀ ਤੇ ਅਕਾਲੀ ਨੇਤਾ ਨਿਰਮਲ ਸਿੰਘ ਕਾਹਲੋਂ ਦੇ ਰਿਸ਼ਤੇਦਾਰ ਸੰਦੀਪ ਸਿੰਘ ਕਾਹਲੋਂ ਨੂੰ ਗਿ੍ਫ਼ਤਾਰ ਕਰ ਲਿਆ ਹੈ। ਡੀਸੀਪੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਹ ਕਾਰਵਾਈ ਏਸੀਪੀ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਬੇਅੰਤ ਜੁਨੇਜਾ ਨੇ ਅਮਲ ਵਿਚ […]

ਸ੍ਰੀਲੰਕਾ: ਦੇਸ਼ ਦੀ ਆਰਥਿਕ ਮੰਦਹਾਲੀ ਤੋਂ ਤੰਗ ਲੋਕਾਂ ਨੇ ਰਾਸ਼ਟਰਪਤੀ ਭਵਨ ’ਤੇ ਕਬਜ਼ਾ ਕੀਤਾ

ਸ੍ਰੀਲੰਕਾ: ਦੇਸ਼ ਦੀ ਆਰਥਿਕ ਮੰਦਹਾਲੀ ਤੋਂ ਤੰਗ ਲੋਕਾਂ ਨੇ ਰਾਸ਼ਟਰਪਤੀ ਭਵਨ ’ਤੇ ਕਬਜ਼ਾ ਕੀਤਾ

ਕੋਲੰਬੋ, 9 ਜੁਲਾਈ- ਸ੍ਰੀਲੰਕਾ ’ਚ ਆਰਥਿਕ ਮੰਦਹਾਲੀ ਤੋਂ ਸਤਾਏ ਲੋਕ ਅੱਜ ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦੇ ਘਰ ਦਾਖਲ ਹੋ ਗਏ। ਪ੍ਰਦਰਸ਼ਨਕਾਰੀ ਰਾਸ਼ਟਰਪਤੀ ਤੋਂ ਅਸਤੀਫੇ ਦੀ ਮੰਗ ਕਰ ਰਹੇ ਹਨ। ਇਨ੍ਹਾਂ ਨੂੰ ਖ਼ਿੰਡਾਉਣ ਲਈ ਪੁਲੀਸ ਨੇ ਸਖ਼ਤੀ ਵੀ ਵਰਤੀ।ਪ੍ਰਦਰਸ਼ਨਕਾਰੀਆਂ ’ਤੇ ਪੁਲੀਸ ਤੇ ਫੌਜ ਨੇ ਜਲ ਤੋਪਾਂ ਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਪਰ ਲੋਕ […]

ਸ਼ਿੰਦੇ ਨੂੰ ਮੁੱਖ ਮੰਤਰੀ ਬਣਾਉਣ ਖ਼ਿਲਾਫ਼ ਪਟੀਸ਼ਨ ’ਤੇ 11 ਨੂੰ ਸੁਣਵਾਈ ਕਰੇਗੀ ਸੁਪਰੀਮ ਕੋਰਟ

ਸ਼ਿੰਦੇ ਨੂੰ ਮੁੱਖ ਮੰਤਰੀ ਬਣਾਉਣ ਖ਼ਿਲਾਫ਼ ਪਟੀਸ਼ਨ ’ਤੇ 11 ਨੂੰ ਸੁਣਵਾਈ ਕਰੇਗੀ ਸੁਪਰੀਮ ਕੋਰਟ

ਨਵੀਂ ਦਿੱਲੀ, 8 ਜੁਲਾਈ- ਸੁਪਰੀਮ ਕੋਰਟ ਨੇ ਏਕਨਾਥ ਸ਼ਿੰਦੇ ਦੀ ਮੁੱਖ ਮੰਤਰੀ ਵਜੋਂ ਨਿਯੁਕਤੀ ਦਾ ਵਿਰੋਧ ਕਰਨ ਵਾਲੇ ਊਧਵ ਠਾਕਰੇ ਦੀ ਅਗਵਾਈ ਵਾਲੇ ਧੜੇ ਵੱਲੋਂ ਦਾਇਰ ਪਟੀਸ਼ਨ ’ਤੇ 11 ਜੁਲਾਈ ਨੂੰ ਸੁਣਵਾਈ ਕਰਨ ਲਈ ਹਾਮੀ ਭਰੀ ਹੈ। ਜਸਟਿਸ ਇੰਦਰਾ ਬੈਨਰਜੀ ਅਤੇ ਜਸਟਿਸ ਜੇਕੇ ਮਹੇਸ਼ਵਰੀ ਦੇ ਛੁੱਟੀ ਵਾਲੇ ਬੈਂਚ ਨੇ ਅੱਜ ਕਿਹਾ ਕਿ ਪਟੀਸ਼ਨ ਨੂੰ 11 […]