ਲਾਰੈਂਸ ਬਿਸ਼ਨੋਈ ਦਾ 22 ਤੱਕ ਪੁਲੀਸ ਰਿਮਾਂਡ

ਲਾਰੈਂਸ ਬਿਸ਼ਨੋਈ ਦਾ 22 ਤੱਕ ਪੁਲੀਸ ਰਿਮਾਂਡ

ਮੁਹਾਲੀ 15 ਜੂਨ-ਮਾਨਸਾ ਪੁਲੀਸ ਵਲੋਂ ਅੱਜ ਤੜਕੇ ਲਾਰੈਂਸ ਬਿਸ਼ਨੋਈ ਨੂੰ ਜੇਐੱਮਆਈਸੀ (ਡਿਊਟੀ ਮੈਜਿਸਟਰੇਟ) ਕੋਰਟ  ‘ਚ ਪੇਸ਼ ਕੀਤਾ ਗਿਆ ਅਤੇ ਅਦਾਲਤ ਵਲੋਂ ਉਸ ਦਾ 22 ਜੂਨ ਤੱਕ ਪੁਲੀਸ ਰਿਮਾਂਡ ਦੇ ਦਿੱਤਾ ਗਿਆ।ਇਸੇ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੁੱਛ-ਪੜਤਾਲ ਲਈ ਅੱਜ ਸਵੇਰੇ ਸਵਾ 8 ਵਜੇ ਜ਼ਿਲ੍ਹਾ ਸੀਆਈਏ ਸਟਾਫ ਮੁਹਾਲੀ ਦੇ ਕੈਂਪਸ ਆਫਿਸ ਖਰੜ ਲਿਆਂਦਾ ਗਿਆ।ਇਸ ਤੋਂ ਪਹਿਲਾਂ […]

ਰਾਸ਼ਟਰਪਤੀ ਦੀ ਚੋਣ ਲਈ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ

ਰਾਸ਼ਟਰਪਤੀ ਦੀ ਚੋਣ ਲਈ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ

ਨਵੀਂ ਦਿੱਲੀ, 15 ਜੂਨ-ਰਾਸ਼ਟਰਪਤੀ ਚੋਣਾਂ ਲਈ ਚੋਣ ਕਮਿਸ਼ਨ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਅੱਜ ਤੋਂ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। 18 ਜੁਲਾਈ ਨੂੰ ਵੋਟਾਂ ਪੈਣੀਆਂ ਹਨ, ਜਦਕਿ ਵੋਟਾਂ ਦੀ ਗਿਣਤੀ 21 ਜੁਲਾਈ ਨੂੰ ਹੋਵੇਗੀ। ਉਮੀਦਵਾਰ 29 ਜੂਨ ਤੱਕ ਨਾਮਜ਼ਦਗੀਆਂ ਦਾਖ਼ਲ ਕਰ ਸਕਣਗੇ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 30 ਜੂਨ ਨੂੰ ਹੋਵੇਗੀ। ਨਾਮਜ਼ਦਗੀਆਂ ਵਾਪਸ […]

1984 ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ’ਚ ਕਾਨਪੁਰ ਤੋਂ 4 ਮੁਲਜ਼ਮ ਗ੍ਰਿਫ਼ਤਾਰ

1984 ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ’ਚ ਕਾਨਪੁਰ ਤੋਂ 4 ਮੁਲਜ਼ਮ ਗ੍ਰਿਫ਼ਤਾਰ

ਕਾਨਪੁਰ (ਯੂਪੀ), 15 ਜੂਨ-ਦਿੱਲੀ ਵਿੱਚ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਕਾਨਪੁਰ ਨਗਰ ਜ਼ਿਲ੍ਹੇ ਦੇ ਘਾਟਮਪੁਰ ਇਲਾਕੇ ਤੋਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਆਈਟੀ ਦੇ ਮੁਖੀ ਡੀਆਈਜੀ ਬਲੇਂਦੂ ਭੂਸ਼ਣ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜਲਦੀ ਹੀ ਹੋਰ ਗ੍ਰਿਫ਼ਤਾਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਮੁਤਾਬਕ ਗ੍ਰਿਫਤਾਰ ਮੁਲਜ਼ਮਾਂ ਦੀ […]

ਦੋ ਘੰਟੇ ਦੀ ਪੁੱਛ-ਪੜਤਾਲ ਬਾਅਦ ਬਿਸ਼ਨੋਈ ਨੂੰ ਅਣਦੱਸੀ ਥਾਂ ‘ਤੇ ਲੈ ਗਈ ਪੁਲੀਸ?

ਦੋ ਘੰਟੇ ਦੀ ਪੁੱਛ-ਪੜਤਾਲ ਬਾਅਦ ਬਿਸ਼ਨੋਈ ਨੂੰ ਅਣਦੱਸੀ ਥਾਂ ‘ਤੇ ਲੈ ਗਈ ਪੁਲੀਸ?

ਮੁਹਾਲੀ, 15 ਜੂਨ- ਜ਼ਿਲ੍ਹਾ ਸੀਆਈਏ ਸਟਾਫ ਮੁਹਾਲੀ ਦੇ ਕੈਂਪਸ ਆਫਿਸ ਵਿੱਚ ਲਾਰੈਂਸ ਬਿਸ਼ਨੋਈ ਤੋਂ ਦੋ ਘੰਟੇ ਪੁੱਛ-ਪੜਤਾਲ ਕਰਨ ਤੋਂ ਬਾਅਦ ਪੁਲੀਸ ਉਸ ਨੂੰ ਹੁਣ ਕਿਸੇ ਹੋਰ ਅਣਦੱਸੀ ਥਾਂ ‘ਤੇ ਲੈ ਗਈ ਹੈ। ਦੱਸਿਆ ਗਿਆ ਹੈ ਕਿ ਸੁਰੱਖਿਆ ਪ੍ਰਬੰਧਾਂ ਕਾਰਨ ਲਾਰੈਂਸ ਨੂੰ ਕਿਸੇ ਇੱਕ ਥਾਂ ‘ਤੇ ਨਹੀਂ ਰੱਖਿਆ ਜਾਵੇਗਾ, ਬਲਕਿ ਉਸ ਤੋਂ ਵੱਖ-ਵੱਖ ਥਾਵਾਂ ‘ਤੇ ਪੁੱਛ-ਪੜਤਾਲ […]

ਪਵਨ, ਮੋਨੂੰ ਡਾਗਰ ਅਤੇ ਨਸੀਬ ਦਾ ਵੀ 7 ਦਿਨ ਦਾ ਪੁਲੀਸ ਰਿਮਾਂਡ

ਪਵਨ, ਮੋਨੂੰ ਡਾਗਰ ਅਤੇ ਨਸੀਬ ਦਾ ਵੀ 7 ਦਿਨ ਦਾ ਪੁਲੀਸ ਰਿਮਾਂਡ

ਮਾਨਸਾ, 15 ਜੂਨ- ਸਿੱਧੂ ਮੂਸੇਵਾਲਾ ‌ਦੇ ਕਤਲ ਲਈ ਮਾਨਸਾ ਪੁਲੀਸ ਵਲੋਂ ਪਹਿਲਾਂ ਤੋਂ ਹੀ ਪ੍ਰੋਡਕਸ਼ਨ ਵਾਰੰਟ ਉਪਰ ਲਿਆਂਦੇ ਮੋਨੂੰ ਡਾਗਰ, ਪਵਨ ਤੇ ਨਸੀਬ ਖ਼ਾਨ ਨੂੰ ਅੱਜ ਬਾਅਦ ਦੁਪਹਿਰ ਇਥੋਂ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ,‌ ਜਿਸ ਦੌਰਾਨ ਉਨ੍ਹਾਂ ਤਿੰਨਾਂ ਦਾ 7 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।