ਭਾਰਤ ਨੇ ਚੀਨ ਨਾਲ ਗੱਲਬਾਤ ਤੋਂ ਪਹਿਲਾਂ ਕਿਹਾ: ਸ਼ਾਂਤੀ ਦੋਵਾਂ ਦੇਸ਼ਾਂ ਦੇ ਸਬੰਧਾਂ ਲਈ ਅਹਿਮ

ਭਾਰਤ ਨੇ ਚੀਨ ਨਾਲ ਗੱਲਬਾਤ ਤੋਂ ਪਹਿਲਾਂ ਕਿਹਾ: ਸ਼ਾਂਤੀ ਦੋਵਾਂ ਦੇਸ਼ਾਂ ਦੇ ਸਬੰਧਾਂ ਲਈ ਅਹਿਮ

ਨਵੀਂ ਦਿੱਲੀ, 9 ਮਾਰਚ-ਭਾਰਤ-ਚੀਨ ਦੇ ਫੌਜੀ ਕਮਾਂਡਰਾਂ ਵਿਚਾਲੇ ਗੱਲਬਾਤ ਤੋਂ ਦੋ ਦਿਨ ਪਹਿਲਾਂ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ ਕਿ ਨਵੀਂ ਦਿੱਲੀ ਨੇ ਪੇਈਚਿੰਗ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਦੋਵਾਂ ਦੇਸ਼ਾਂ ਦੇ ਸਬੰਧਾਂ ਲਈ ਜ਼ਰੂਰੀ ਹੈ। ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ਼ ਐਡਮਿਨਿਸਟ੍ਰੇਸ਼ਨ ਵਿਖੇ ਉਨ੍ਹਾਂ ਕਿਹਾ ਕਿ ਭਾਰਤ-ਚੀਨ ਸਬੰਧਾਂ ਦੀ […]

ਮੈਕਡੋਨਲਡਜ਼, ਸਟਾਰਬਕਸ, ਕੋਕਾ-ਕੋਲਾ ਤੇ ਪੈਪਸੀਕੋ ਨੇ ਰੂਸ ’ਚ ਆਪਣਾ ਕਾਰੋਬਾਰ ਅਸਥਾਈ ਤੌਰ ’ਤੇ ਬੰਦ ਕੀਤਾ

ਮੈਕਡੋਨਲਡਜ਼, ਸਟਾਰਬਕਸ, ਕੋਕਾ-ਕੋਲਾ ਤੇ ਪੈਪਸੀਕੋ ਨੇ ਰੂਸ ’ਚ ਆਪਣਾ ਕਾਰੋਬਾਰ ਅਸਥਾਈ ਤੌਰ ’ਤੇ ਬੰਦ ਕੀਤਾ

ਡੇਟ੍ਰੋਇਟ (ਅਮਰੀਕਾ), 9 ਮਾਰਚ- ਕਈ ਗਲੋਬਲ ਬ੍ਰਾਂਡਾਂ ਜਿਵੇਂ ਕਿ ਮੈਕਡੋਨਲਡਜ਼, ਸਟਾਰਬਕਸ, ਕੋਕਾ-ਕੋਲਾ, ਪੈਪਸੀਕੋ ਅਤੇ ਜਨਰਲ ਇਲੈਕਟ੍ਰਿਕ ਨੇ ਐਲਾਨ ਕੀਤਾ ਹੈ ਕਿ ਉਹ ਯੂਕਰੇਨ ’ਤੇ ਹਮਲੇ ਦੇ ਜਵਾਬ ਵਿੱਚ ਰੂਸ ਵਿੱਚ ਆਪਣੇ ਕਾਰੋਬਾਰ ਨੂੰ ਅਸਥਾਈ ਤੌਰ ‘ਤੇ ਬੰਦ ਕਰ ਰਹੇ ਹਨ।

ਯੂਕਰੇਨ ਦੀ ਰਾਜਧਾਨੀ ਕੀਵ ਤੇ ਨੇੜਲੇ ਇਲਾਕਿਆਂ ’ਚ ਹਵਾਈ ਅਲਰਟ

ਯੂਕਰੇਨ ਦੀ ਰਾਜਧਾਨੀ ਕੀਵ ਤੇ ਨੇੜਲੇ ਇਲਾਕਿਆਂ ’ਚ ਹਵਾਈ ਅਲਰਟ

ਲਵੀਵ (ਯੂਕਰੇਨ), 9 ਮਾਰਚ- ਯੂਕਰੇਨ ਦੀ ਰਾਜਧਾਨੀ ਕੀਵ ਅਤੇ ਇਸ ਦੇ ਆਲੇ ਦੁਆਲੇ ਅੱਜ ਸਵੇਰੇ ਹਵਾਈ ਅਲਰਟ ਐਲਾਨਿਆ ਗਿਆ ਹੈ ਅਤੇ ਨਿਵਾਸੀਆਂ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਸਥਾਨਾਂ ‘ਤੇ ਜਾਣ ਦੀ ਅਪੀਲ ਕੀਤੀ ਗਈ ਹੈ। ਖੇਤਰੀ ਪ੍ਰਸ਼ਾਸਨ ਦੇ ਮੁਖੀ ਨੇ ਟੈਲੀਗ੍ਰਾਮ ‘ਤੇ ਕਿਹਾ, ‘ਕੀਵ ਖੇਤਰ- ਹਵਾਈ ਚਿਤਾਵਨੀ। ਮਿਜ਼ਾਈਲ ਹਮਲੇ ਦਾ ਖਤਰਾ ਹੈ। ਸਾਰਿਆਂ ਨੂੰ ਤੁਰੰਤ […]

ਨੂਰਪੁਰ ਬੇਦੀ: ਧਮਾਕੇ ਨਾਲ ਪੁਲੀਸ ਚੌਕੀ ਨੂੰ ਉਡਾਉਣ ਦੀ ਕੋਸ਼ਿਸ਼

ਨੂਰਪੁਰ ਬੇਦੀ: ਧਮਾਕੇ ਨਾਲ ਪੁਲੀਸ ਚੌਕੀ ਨੂੰ ਉਡਾਉਣ ਦੀ ਕੋਸ਼ਿਸ਼

ਨੂਰਪੁਰ ਬੇਦੀ, 9 ਮਾਰਚ-ਇਥੇ ਥਾਣਾ ਨੂਰਪੁਰ ਬੇਦੀ ਦੀ ਕਲਮਾਂ ਮੌੜ ਚੌਕੀ ਵਿੱਚ ਬੰਬ ਧਮਾਕਾ ਕੀਤਾ ਗਿਆ। ਧਮਾਕਾ ਨਾਲ ਚੌਕੀ ਇਮਾਰਤ ਦੀ ਕੰਧ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ। ਜ਼ਿਲ੍ਹਾ ਰੂਪਨਗਰ ਦੇ ਉੱਚ ਅਧਿਕਾਰੀ ਘਟਨਾ ਸਥਾਨ ’ਤੇ ਪਹੁੰਚ ਗਏ ਹਨ।

ਜੰਮੂ: ਊਧਮਪੁਰ ਦੀ ਜ਼ਿਲ੍ਹਾ ਅਦਾਲਤ ਬਾਹਰ ਧਮਾਕਾ, ਇਕ ਮੌਤ ਤੇ 15 ਜ਼ਖ਼ਮੀ

ਜੰਮੂ: ਊਧਮਪੁਰ ਦੀ ਜ਼ਿਲ੍ਹਾ ਅਦਾਲਤ ਬਾਹਰ ਧਮਾਕਾ, ਇਕ ਮੌਤ ਤੇ 15 ਜ਼ਖ਼ਮੀ

ਜੰਮੂ, 9 ਮਾਰਚ- ਜੰਮੂ ਖੇਤਰ ਦੇ ਊਧਮਪੁਰ ਸ਼ਹਿਰ ਵਿੱਚ ਅੱਜ ਜ਼ਿਲ੍ਹਾ ਅਦਾਲਤ ਦੇ ਬਾਹਰ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਬਾਅਦ ਦੁਪਹਿਰ ਕਰੀਬ 1 ਵਜੇ ਹੋਇਆ।