ਐੱਨਡੀਆਰਐੱਫ ਦਾ ਟਵਿੱਟਰ ਹੈਂਡਲ ਹੈਕ

ਐੱਨਡੀਆਰਐੱਫ ਦਾ ਟਵਿੱਟਰ ਹੈਂਡਲ ਹੈਕ

ਨਵੀਂ ਦਿੱਲੀ, 23 ਜਨਵਰੀ- ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ) ਦਾ ਅਧਿਕਾਰਤ ਟਵਿੱਟਰ ਹੈਂਡਲ ਸ਼ਨਿਚਰਵਾਰ ਦੇਰ ਰਾਤ ਹੈਕਿੰਗ ਦਾ ਸ਼ਿਕਾਰ ਹੋ ਗਿਆ। ਅਧਿਕਾਰੀਆਂ ਨੇ ਕਿਹਾ ਕਿ ਤਕਨੀਕੀ ਮਾਹਿਰ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਹੈਂਡਲ ਨੂੰ ਜਲਦੀ ਹੀ ਬਹਾਲ ਕਰ ਦਿੱਤਾ ਜਾਵੇਗਾ।

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਮੀਂਹ ਜਾਰੀ

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਮੀਂਹ ਜਾਰੀ

ਚੰਡੀਗੜ੍ਹ, 23 ਜਨਵਰੀ- ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਅੱਜ ਮੀਂਹ ਪੈ ਰਿਹਾ ਹੈ, ਜਿਸ ਕਾਰਨ ਠੰਢ ਵੱਧ ਗਈ ਹੈ। ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸੇ ਵਿੱਚ 36 ਘੰਟਿਆਂ ਤੋਂ ਰੁੱਕ-ਰੁੱਕ ਕੇ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਸਾਰਾ ਦਿਨ ਮੀਂਹ ਅਤੇ ਸੀਤ ਹਵਾਵਾਂ ਚੱਲਣਗੀਆਂ ਜਦੋਂ ਕਿ ਪੰਜਾਬ ਦੇ ਕਈ ਇਲਾਕਿਆਂ ਵਿੱਚ ਸੋਮਵਾਰ ਨੂੰ […]

ਪੰਜਾਬ ਲੋਕ ਕਾਂਗਰਸ ਨੇ 22 ਉਮੀਦਵਾਰ ਐਲਾਨੇ

ਪੰਜਾਬ ਲੋਕ ਕਾਂਗਰਸ ਨੇ 22 ਉਮੀਦਵਾਰ ਐਲਾਨੇ

ਪਟਿਆਲਾ, 23 ਜਨਵਰੀ- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦੀ ਤਰਫੋਂ ਅੱਜ ਜਾਰੀ ਕੀਤੀ 22 ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਪਟਿਆਲਾ ਜ਼ਿਲ੍ਹੇ ਦੇ ਚਾਰ ਉਮੀਦਵਾਰ ਵੀ ਸ਼ਾਮਮ ਹਨ। ਇਨ੍ਹਾਂ ਵਿਚ ਪਟਿਆਲਾ ਸ਼ਹਿਰ ਤੋਂ ਉਹ ਖੁਦ ਚੋਣ ਲੜਨਗੇ। ਇਸ ਤੋਂ ਪਹਿਲਾਂ ਉਹ ਚਾਰ ਵਾਰ ਪਟਿਆਲਾ ਤੋਂ ਹੀ ਵਿਧਾਇਕ ਰਹਿ ਚੁੱਕੇ […]

ਪੰਜਾਬ ਚੋਣਾਂ ਤੋਂ ਪਹਿਲਾਂ ਈਡੀ ਸਤਿੰਦਰ ਜੈਨ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ : ਕੇਜਰੀਵਾਲ

ਪੰਜਾਬ ਚੋਣਾਂ ਤੋਂ ਪਹਿਲਾਂ ਈਡੀ ਸਤਿੰਦਰ ਜੈਨ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ : ਕੇਜਰੀਵਾਲ

ਨਵੀਂ ਦਿੱਲੀ, 23 ਜਨਵਰੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦਾਅਵਾ ਕੀਤਾ ਹੈ ਕਿ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੂੰ ਪੰਜਾਬ ਚੋਣਾਂ ਤੋਂ ਪਹਿਲਾਂ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਈਡੀ ਪੰਜਾਬ ਚੋਣਾਂ ਤੋਂ ਪਹਿਲਾਂ ਅਗਲੇ ਕੁਝ ਦਿਨਾਂ […]

ਨਫ਼ਰਤ ਵਾਲੇ ਭਾਸ਼ਨ ਦੇ ਮਾਮਲੇ ’ਚ ਸਿੱਧੂ ਦੇ ਸਲਾਹਕਾਰ ਮੁਸਤਫ਼ਾ ਖ਼ਿਲਾਫ਼ ਕੇਸ ਦਰਜ

ਚੰਡੀਗੜ੍ਹ, 23 ਜਨਵਰੀ- ਪੰਜਾਬ ਪੁਲੀਸ ਨੇ ਕਥਿਤ ‘ਨਫ਼ਰਤ ਵਾਲੇ ਭਾਸ਼ਨ’ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅੱਜ ਸਾਬਕਾ ਡੀਜੀਪੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਵਿਰੁੱਧ ਕੇਸ ਦਰਜ ਕਰ ਲਿਆ ਹੈ। ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ‘ਤੇ ਕੁਝ ਦਿਨ ਪਹਿਲਾਂ ਮਾਲੇਰ ਕੋਟਲਾ ‘ਚ ਨਫਰਤ ਭਰਿਆ ਭਾਸ਼ਨ ਦੇਣ ’ਤੇ ਮਾਮਲਾ ਦਰਜ ਕੀਤਾ ਗਿਆ […]