ਬਕਾਇਆ ਦਾ ਭੁਗਤਾਨ ਨਾ ਕਰਨ ’ਤੇ ਹਾਕੀ ਇੰਡੀਆ ਦੀ ਸੀਈਓ ਐਲੀਨਾ ਨੌਰਮਨ ਨੇ ਅਸਤੀਫ਼ਾ ਦਿੱਤਾ

ਬਕਾਇਆ ਦਾ ਭੁਗਤਾਨ ਨਾ ਕਰਨ ’ਤੇ ਹਾਕੀ ਇੰਡੀਆ ਦੀ ਸੀਈਓ ਐਲੀਨਾ ਨੌਰਮਨ ਨੇ ਅਸਤੀਫ਼ਾ ਦਿੱਤਾ

ਨਵੀਂ ਦਿੱਲੀ, 27 ਫਰਵਰੀ- ਹਾਕੀ ਇੰਡੀਆ ਲਈ ਉਸ ਵੇਲੇ ਸ਼ਰਮਨਾਕ ਘਟਨਾ ਹੋਈ ਜਦੋਂ ਕੁੱਝ ਮਹੀਨਿਆਂ ਦੇ ਬਕਾਏ ਦਾ ਭੁਗਤਾਨ ਨਾ ਹੋਣ ਕਰਕੇ ਉਸ ਦੀ ਸੀਈਓ ਐਲੀਨਾ ਨੌਰਮਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਹ ਆਸਟਰੇਲੀਅਨ ਕਰੀਬ 13 ਸਾਲਾਂ ਤੋਂ ਇਸ ਅਹੁਦੇ ‘ਤੇ ਸੀ। ਉਨ੍ਹਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਸੀ। ਨੌਰਮਨ […]

ਕਿਸਾਨ ਸੰਘਰਸ਼: ਪਟਿਆਲਾ ਜ਼ਿਲ੍ਹੇ ਦੇ ਕਿਸਾਨ ਨੇ ਦਮ ਤੋੜਿਆ

ਕਿਸਾਨ ਸੰਘਰਸ਼: ਪਟਿਆਲਾ ਜ਼ਿਲ੍ਹੇ ਦੇ ਕਿਸਾਨ ਨੇ ਦਮ ਤੋੜਿਆ

ਪਟਿਆਲਾ, 27 ਫਰਵਰੀ- ਇਥੋਂ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਜੇਰੇ ਇਲਾਜ ਕਿਸਾਨ ਨੇ ਲੰਘੀ ਰਾਤ ਦਮ ਤੋੜ ਦਿੱਤਾ। ਉਸ ਦੀ ਪਛਾਣ 62 ਸਾਲਾ ਕਰਨੈਲ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਪਿੰਡ ਅਰਨੌ ਜ਼ਿਲ੍ਹਾ ਪਟਿਆਲਾ ਵਜੋਂ ਹੋਈ। ਪਿਛਲੇ ਦਿਨੀਂ ਖਨੌਰੀ ਬਾਰਡਰ ‘ਤੇ ਹਰਿਆਣਾ ਪੁਲੀਸ ਵੱਲੋਂ ਸੁੱਟੇ ਅੱਥਰੂ ਗੈਸ ਦੇ ਗੋਲਿਆਂ ਕਾਰਨ ਉਸ ਦੀ ਤਬੀਅਤ ਖਰਾਬ ਹੋ ਗਈ […]

ਫੋਨ ਕਰਕੇ ਦਿੱਲੀ ਹਵਾਈ ਅੱਡੇ ’ਤੇ ਬੰਬ ਹੋਣ ਦੀ ਧਮਕੀ, ਜਾਂਚ ’ਚ ਕੁੱਝ ਨਹੀਂ ਮਿਲਿਆ

ਫੋਨ ਕਰਕੇ ਦਿੱਲੀ ਹਵਾਈ ਅੱਡੇ ’ਤੇ ਬੰਬ ਹੋਣ ਦੀ ਧਮਕੀ, ਜਾਂਚ ’ਚ ਕੁੱਝ ਨਹੀਂ ਮਿਲਿਆ

ਨਵੀਂ ਦਿੱਲੀ, 27 ਫਰਵਰੀ- ਅੱਜ ਇਥੇ ਕੌਮਾਂਤਰੀ ਇੰਦਰਾ ਗਾਂਧੀ ਹਵਾਈ ਅੱਡੇ (ਆਈਜੀਆਈ) ’ਤੇ ਅਣਪਛਾਤੇ ਵਿਅਕਤੀ ਨੇ ਫ਼ੋਨ ਕਰਕੇ ਬੰਬ ਦੀ ਧਮਕੀ ਦਿੱਤੀ। ਪੁਲੀਸ ਨੇ ਕਿਹਾ ਕਿ ਬਾਅਦ ਵਿੱਚ ਜਾਂਚ ਵਿੱਚ ਪਤਾ ਲੱਗਾ ਕਿ ਇਹ ਧਮਕੀ ਫਰਜ਼ੀ ਸੀ। ਅਧਿਕਾਰੀ ਨੇ ਕਿਹਾ, ‘ਸਵੇਰੇ 5.15 ਵਜੇ ਦਿੱਲੀ ਤੋਂ ਕੋਲਕਾਤਾ ਜਾਣ ਵਾਲੀ ਫਲਾਈਟ ਨੂੰ ਲੈ ਕੇ ਆਈਜੀਆਈ ਹਵਾਈ ਅੱਡੇ […]

ਸਿੱਧੂ ਮੂਸੇਵਾਲਾ ਦੀ ਮਾਂ ਮਾਰਚ ਮਹੀਨੇ ਬੱਚੇ ਨੂੰ ਦੇਵੇਗੀ ਜਨਮ

ਸਿੱਧੂ ਮੂਸੇਵਾਲਾ ਦੀ ਮਾਂ ਮਾਰਚ ਮਹੀਨੇ ਬੱਚੇ ਨੂੰ ਦੇਵੇਗੀ ਜਨਮ

ਮਾਨਸਾ, 27 ਫਰਵਰੀ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਖੁਸ਼ੀਆਂ ਖੇੜੇ ਆਉਣ ਵਾਲੇ ਹਨ। ਉਸ ਦੇ ਮਾਤਾ ਚਰਨ ਕੌਰ ਅਗਲੇ ਮਹੀਨੇ ਬੱਚੇ ਨੂੰ ਜਨਮ ਦੇਵੇਗੀ। ਉਨ੍ਹਾਂ ਨੇ ਆਈਵੀਐੱਫ ਵਿਧੀ ਨੂੰ ਅਪਣਾਇਆ ਹੈ ਅਤੇ ਫਿਲਹਾਲ ਉਹ ਮੈਡੀਕਲ ਟੀਮ ਦੀ‌ ਨਿਗਰਾਨੀ ਹੇਠ ਸਿਹਤ ਪੱਖੋਂ ਬਿਲਕੁਲ ਤੰਦਰੁਸਤ ਹਨ। 58 ਸਾਲਾਂ ਚਰਨ ਕੌਰ ਦੀ ਕੁੱਖੋਂ ਸੁਭਦੀਪ ਸਿੰਘ ਨੇ […]