ਕਿਸਾਨ ਆਗੂ ਡੱਲੇਵਾਲ ਦੀ ਦੇਰ ਰਾਤ ਮੁੜ ਵਿਗੜੀ ਹਾਲਤ

ਕਿਸਾਨ ਆਗੂ ਡੱਲੇਵਾਲ ਦੀ ਦੇਰ ਰਾਤ ਮੁੜ ਵਿਗੜੀ ਹਾਲਤ

ਪਾਤੜਾਂ, 27 ਫਰਵਰੀ- ਢਾਬੀ ਗੁਜਰਾਂ (ਖਨੌਰੀ) ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 94ਵੇ ਦਿਨ ਵੀ ਜਾਰੀ ਹੈ। ਬੁੱਧਵਾਰ ਦੇਰ ਰਾਤ ਕਰੀਬ 12 ਵਜੇ ਡੱਲੇਵਾਲ ਦੀ ਸਿਹਤ ਇਕਦਮ ਫੇਰ ਵਿਗੜ ਗਈ। ਉਨ੍ਹਾਂ ਨੂੰ ਕਾਂਬੇ ਨਾਲ ਤੇਜ਼ ਬੁਖਾਰ ਚੜ੍ਹਿਆ, ਜਿਸ ਮਗਰੋਂ ਮੌਕੇ ’ਤੇ ਮੌਜੂਦ ਡਾਕਟਰਾਂ ਦੀ ਟੀਮ ਨੂੰ ਹੱਥਾਂ ਪੈਰਾਂ ਦੀ ਪੈ ਗਈ। […]

ਏਆਈ ਰੋਬੋਟ ਨੇ ਅਚਾਨਕ ਕੀਤਾ ਭੀੜ ’ਤੇ ਹਮਲਾ

ਏਆਈ ਰੋਬੋਟ ਨੇ ਅਚਾਨਕ ਕੀਤਾ ਭੀੜ ’ਤੇ ਹਮਲਾ

ਚੰਡੀਗੜ੍ਹ, 26 ਫਰਵਰੀ : ਚੀਨ ਵਿੱਚ ਇੱਕ ਤਿਉਹਾਰ ਦੇ ਸਮਾਗਮ ’ਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ, ਜਿਸ ਨੇ ਏਆਈ (ਮਨਸੂਈ ਬੁੱਧੀ) ਦੁਆਰਾ ਸੰਚਾਲਿਤ ਰੋਬੋਟਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੀ ਬਹਿਸ ਛੇੜ ਦਿੱਤੀ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਸੁਰੱਖਿਆ ਗਾਰਡਾਂ ਕੋਲ ਖੜ੍ਹਾ ਇੱਕ ਰੋਬੋਟ ਲੋਕਾਂ ਵੱਲ ਬੇਤਰਤੀਬੇ ਢੰਗ […]

ਹਰਭਜਨ ਸਿੰਘ ਤੇ ਐਕਸ ਯੂਜ਼ਰ ਵਿਚਾਲੇ ਬਹਿਸ

ਹਰਭਜਨ ਸਿੰਘ ਤੇ ਐਕਸ ਯੂਜ਼ਰ ਵਿਚਾਲੇ ਬਹਿਸ

ਚੰਡੀਗੜ੍ਹ, 26 ਫਰਵਰੀ- ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਤੇ ‘ਰੈਂਡਮਸੇਨਾ’ ਨਾਂ ਹੇਠ ਐਕਸ ਖਾਤਾ ਚਲਾਉਂਦੇ ਯੂਜ਼ਰ ਵਿਚਾਲੇ ਆਨਲਾਈਨ ਬਹਿਸ ਛਿੜਨ ਮਗਰੋਂ ਸਾਬਕਾ ਸਪਿੰਨਰ ਨੇ ਯੂਜ਼ਰ ਖਿਲਾਫ਼ ਐਫਆਈਆਰ ਦਰਜ ਕਰਵਾਈ ਹੈ। ਹਰਭਜਨ ਨੇ ਯੂਜ਼ਰ ਵੱਲੋਂ ਹਿੰਦੀ ਵਿੱਚ ਕੀਤੀਆਂ ਤਲਖ਼ ਟਿੱਪਣੀਆਂ ਦਾ ਜਵਾਬ ਦਿੰਦਿਆਂ ਉਸ ਨੂੰ ‘ਮਾਨਸਿਕ ਤੌਰ ’ਤੇ ਦੀਵਾਲੀਆ’ ਵੀ ਦੱਸਿਆ। ਜਵਾਬ ਵਿੱਚ, ਯੂਜ਼ਰ ਨੇ ਹਰਭਜਨ […]

‘ਆਪ’ ਨੇ ਲੁਧਿਆਣਾ ਪੱਛਮੀ ਹਲਕੇ ਤੋਂ ਸੰਜੀਵ ਅਰੋੜਾ ਨੂੰ ਉਮੀਦਵਾਰ ਐਲਾਨਿਆ

‘ਆਪ’ ਨੇ ਲੁਧਿਆਣਾ ਪੱਛਮੀ ਹਲਕੇ ਤੋਂ ਸੰਜੀਵ ਅਰੋੜਾ ਨੂੰ ਉਮੀਦਵਾਰ ਐਲਾਨਿਆ

ਚੰਡੀਗੜ੍ਹ, 26 ਫਰਵਰੀ- ਆਮ ਆਦਮੀ ਪਾਰਟੀ ਨੇ ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਲਈ ਸੰਜੀਵ ਅਰੋੜਾ ਨੂੰ ਉਮੀਦਵਾਰ ਐਲਾਨਿਆ ਹੈ। ਅਰੋੜਾ ਇਸ ਵੇਲੇ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਹਨ। ਪਾਰਟੀ ਦੇ ਕੌਮੀ ਜਨਰਲ ਸਕੱਤਰ ਸੰਦੀਪ ਪਾਠਕ ਨੇ ਅੱਜ ਇਹ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ 2022 ਦੀਆਂ ਪੰਜਾਬ ਵਿਧਾਨ ਚੋਣਾਂ ਦੌਰਾਨ ਲੁਧਿਆਣਾ ਪੱਛਮੀ ਸੀਟ […]

‘ਆਪ’ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕਿਆਸਾਂ ਨੂੰ ਸਿਰੇ ਤੋਂ ਖਾਰਜ ਕੀਤਾ

‘ਆਪ’ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕਿਆਸਾਂ ਨੂੰ ਸਿਰੇ ਤੋਂ ਖਾਰਜ ਕੀਤਾ

ਚੰਡੀਗੜ੍ਹ, 26 ਫਰਵਰੀ- ‘ਆਪ’ ਦੇ ਤਰਜਮਾਨ ਨੀਲ ਗਰਗ ਨੇ ਰਾਜ ਸਭਾ ਵਿੱਚ ਸੰਜੀਵ ਅਰੋੜਾ ਦੀ ਥਾਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜਾਂ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੂੰ ਸੰਸਦ ਦੇ ਉਪਰਲੇ ਸਦਨ ਵਿਚ ਭੇਜਣ ਦੇ ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਲਾਏ ਜਾ ਰਹੇ ਕਿਆਸਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।ਗਰਗ ਨੇ ਕਿਹਾ, ‘‘ਭਾਜਪਾ ਦੀਆਂ ਅਫਵਾਹਾਂ ਫੈਲਾਉਣ ਵਾਲੀਆਂ ਮਿੱਲਾਂ […]