ਹਰਿਆਣਾ ਚੋਣਾਂ: ਭਾਜਪਾ ਵੱਲੋਂ ਹੈਟ੍ਰਿਕ

ਹਰਿਆਣਾ ਚੋਣਾਂ: ਭਾਜਪਾ ਵੱਲੋਂ ਹੈਟ੍ਰਿਕ

ਚੰਡੀਗੜ੍ਹ, 8 ਅਕਤੂਬਰ- ਸੱਤਾਧਾਰੀ ਭਾਜਪਾ ਨੇ ਹਰਿਆਣਾ ਵਿਚ ਹੈਟ੍ਰਿਕ ਲਾਉਣ ਦੀ ਤਿਆਰੀ ਖਿੱਚ ਲਈ ਹੈ। ਭਾਜਪਾ ਨੇ ਸੂਬੇ ਵਿਚ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਲਈ ਲੋੜੀਂਦੇ ਬਹੁਮਤ ਤੋਂ ਵੱਧ (50) ਸੀਟਾਂ ’ਤੇ ਲੀਡ ਬਣਾ ਲਈ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਬਾਅਦ ਦੁਪਹਿਰ ਤਿੰਨ ਵਜੇ ਆਪਣੀ ਵੈੱਬਸਾਈਟ ’ਤੇ ਅਪਲੋਡ ਕੀਤੇ ਅੰਕੜਿਆਂ ਮੁਤਾਬਕ ਭਾਜਪਾ ਨੇ 26 ਸੀਟਾਂ ਜਿੱਤ […]

ਜੰਮੂ ਕਸ਼ਮੀਰ ਚੋਣ ਨਤੀਜੇ: ਨੈਸ਼ਨਲ ਕਾਨਫਰੰਸ ਸਭ ਤੋਂ ਪਾਰਟੀ ਵਜੋਂ ਉਭਰੀ

ਜੰਮੂ ਕਸ਼ਮੀਰ ਚੋਣ ਨਤੀਜੇ: ਨੈਸ਼ਨਲ ਕਾਨਫਰੰਸ ਸਭ ਤੋਂ ਪਾਰਟੀ ਵਜੋਂ ਉਭਰੀ

ਸ੍ਰੀਨਗਰ, 8 ਅਕਤੂਬਰ : ਨੈਸ਼ਨਲ ਕਾਨਫਰੰਸ-ਕਾਂਗਰਸ ਗੱਠਜੋੜ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਵਿੱਚ ਸਰਕਾਰ ਬਣਾ ਸਕਦਾ ਹੈ। ਚੋਣ ਰੁਝਾਨਾਂ ਵਿਚ ਅਸੈਂਬਲੀ ਦੀਆਂ 90 ਵਿਚੋਂ 52 ਸੀਟਾਂ ਦੇ ਗੱਠਜੋੜ ਦੇ ਉਮੀਦਵਾਰ ਅੱਗੇ ਚੱਲ ਰਹੇ ਹਨ। ਭਾਜਪਾ ਨੇ 27 ਸੀਟਾਂ ’ਤੇ ਬੜ੍ਹਤ ਬਣਾਈ ਹੋਈ ਹੈ। ਨੈਸ਼ਨਲ ਕਾਨਫੰਰਸ 41 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। […]

ਇਨੈਲੋ ਨੇ ‘ਸਿਆਸੀ ਰਾਜਧਾਨੀ’ ਡੱਬਵਾਲੀ ’ਤੇ ਦਹਾਕੇ ਮਗਰੋਂ ਲਹਿਰਾਇਆ ਜੇਤੂ ਪਰਚਮ

ਇਨੈਲੋ ਨੇ ‘ਸਿਆਸੀ ਰਾਜਧਾਨੀ’ ਡੱਬਵਾਲੀ ’ਤੇ ਦਹਾਕੇ ਮਗਰੋਂ ਲਹਿਰਾਇਆ ਜੇਤੂ ਪਰਚਮ

ਬਵਾਲੀ, 8 ਅਕਤੂਬਰ : ਚੌਟਾਲਾ ਖਾਨਦਾਨ ਦੇ ਤਿੰਨ ਉਮੀਦਵਾਰਾਂ ਵਿੱਚ ਬੇਹੱਦ ਫਸਵੇਂ ਮੁਕਾਬਲੇ ‘ਚ ਇਨੈਲੋ ਨੇ ਆਪਣੀ ਜੱਦੀ ਸੀਟ ਡੱਬਵਾਲੀ ਨੂੰ ਜਿੱਤ ਲਿਆ ਹੈ। ਸਾਬਕਾ ਉਪ ਪ੍ਰਧਾਨ ਮੰਤਰੀ ਤਾਊ ਦੇਵੀ ਲਾਲ ਦੇ ਪੋਤਰੇ ਅਤੇ ਇਨੈਲੋ-ਬਸਪਾ ਉਮੀਦਵਾਰ ਅਦਿੱਤਿਆ ਚੌਟਾਲਾ, ਕਾਂਗਰਸ ਦੇ ਅਮਿਤ ਸਿਹਾਗ ਨੂੰ 610 ਵੋਟਾਂ ਦੇ ਅੰਤਰ ਨਾਲ ਹਰਾ ਕੇ ਵਿਧਾਇਕ ਚੁਣੇ ਗਏ ਹਨ।

‘ਆਪ’ ਤਾਂ ਬਸ ‘ਨੋਟਾ’ ਨੂੰ ਹਰਾਉਣ ਲਈ ਜੂਝ ਰਹੀ: ਖਹਿਰਾ

‘ਆਪ’ ਤਾਂ ਬਸ ‘ਨੋਟਾ’ ਨੂੰ ਹਰਾਉਣ ਲਈ ਜੂਝ ਰਹੀ: ਖਹਿਰਾ

ਚੰਡੀਗੜ੍ਹ, 8 ਅਕਤੂਬਰ- ਹਰਿਆਣਾ ਅਤੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਸਾਹਮਣੇ ਆਏ ਨਤੀਜਿਆਂ ਅਤੇ ਰੁਝਾਨਾਂ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਉਤੇ ਤਨਜ਼ ਕੱਸਦਿਆਂ ਕਿਹਾ ਹੈ ਕਿ ਇਹ ਪਾਰਟੀ ਇਨ੍ਹਾਂ ਦੋਵਾਂ ਸੂਬਿਆਂ ਵਿਚ ‘ਨੋਟਾ’ ਨੂੰ ਹਰਾਉਣ ਲਈ ਜੂਝ ਰਹੀ ਹੈ। ਉਨ੍ਹਾਂ ਇਹ ਗੱਲ ਸੋਸ਼ਲ ਮੀਡੀਆ […]

ਪੱਛਮੀ ਏਸ਼ੀਆ ’ਤੇ ਸੰਕਟ ਬਾਰੇ ਯੂਐੱਨ ’ਚ ਹੰਗਾਮੀ ਬੈਠਕ

ਪੱਛਮੀ ਏਸ਼ੀਆ ’ਤੇ ਸੰਕਟ ਬਾਰੇ ਯੂਐੱਨ ’ਚ ਹੰਗਾਮੀ ਬੈਠਕ

ਸੰਯੁਕਤ ਰਾਸ਼ਟਰ, 4 ਅਕਤੂੁਬਰ- ਪੱਛਮੀ ਏਸ਼ੀਆ ਵਿਚ ਵਧਦੇ ਸੰਘਰਸ਼ ਦਰਮਿਆਨ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਹੰਗਾਮੀ ਬੈਠਕ ਕੀਤੀ, ਜਿਸ ਦੀ ਪ੍ਰਧਾਨਗੀ ਯੂਐੱਨ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕੀਤੀ। ਬੈਠਕ ਦੌਰਾਨ ਇਜ਼ਰਾਈਲ ਤੇ ਇਰਾਨ ਦੇ ਰਾਜਦੂਤਾਂ ਨੇ ਆਪੋ ਆਪਣਾ ਪੱਖ ਰੱਖਿਆ। ਯੂਐੱਨ ਵਿਚ ਇਰਾਨ ਦੇ ਰਾਜਦੂਤ ਆਮਿਰ ਸਈਦ ਇਰਾਵਾਨੀ ਨੇ ਕਿਹਾ ਕਿ ਉਨ੍ਹਾਂ ਦੇ ਮੁਲਕ […]