ਰਾਵੀ ਦਰਿਆ ਵਿਚ ਡੁੱਬਿਆ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਇਕ ਹਿੱਸਾ

ਰਾਵੀ ਦਰਿਆ ਵਿਚ ਡੁੱਬਿਆ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਇਕ ਹਿੱਸਾ

ਚੰਡੀਗੜ੍ਹ, 27 ਅਗਸਤ: ਪਾਕਿਸਤਾਨ ਵਿੱਚ ਰਾਵੀ ਦਰਿਆ ਵਿੱਚ ਛੱਡੇ ਗਏ ਪਾਣੀ ਕਾਰਨ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦਾ ਵੱਡਾ ਹਿੱਸਾ ਹੜ੍ਹਾਂ ਵਿੱਚ ਡੁੱਬ ਗਿਆ ਹੈ। ਸਿੱਖ ਸ਼ਰਧਾਲੂਆਂ ਲਈ ਆਸਥਾ ਦਾ ਕੇਂਦਰ ਇਹ ਪਵਿੱਤਰ ਸਥਾਨ ਇਸ ਸਮੇਂ ਹੜ੍ਹਾਂ ਦੇ ਪਾਣੀ ਵਿੱਚ ਡੁੱਬਿਆ ਹੋਇਆ ਹੈ। ਗੁਰਦੁਆਰੇ ਦੇ ਅਹਾਤੇ ਵਿੱਚ ਦੋ ਤੋਂ ਤਿੰਨ ਫੁੱਟ ਤੱਕ ਪਾਣੀ ਇਕੱਠਾ ਹੋ ਗਿਆ […]

ਪਟਿਆਲਾ: ਸਸਕਾਰ ਜੋਗੇ ਨਹੀਂ ਸਨ ਪੈਸੇ, ਲਿਫ਼ਾਫੇ ਵਿੱਚ ਪਾ ਕੇ ਸੁੱਟੀ ਨਵਜੰਮੇ ਬੱਚੇ ਦੀ ਲਾਸ਼

ਪਟਿਆਲਾ: ਸਸਕਾਰ ਜੋਗੇ ਨਹੀਂ ਸਨ ਪੈਸੇ, ਲਿਫ਼ਾਫੇ ਵਿੱਚ ਪਾ ਕੇ ਸੁੱਟੀ ਨਵਜੰਮੇ ਬੱਚੇ ਦੀ ਲਾਸ਼

ਪਟਿਆਲਾ, 27 ਅਗਸਤ: ਰਾਜਿੰਦਰਾ ਹਸਪਤਾਲ ਪਟਿਆਲਾ ਦੇ ਵਾਰਡ ਨੰਬਰ 4 ਵਿੱਚ ਮੰਗਲਵਾਰ ਸ਼ਾਮ ਨੂੰ ਇੱਕ ਅਵਾਰਾ ਕੁੱਤਾ ਇੱਕ ਨਵਜੰਮੇ ਬੱਚੇ ਦਾ ਕੱਟਿਆ ਹੋਇਆ ਸਿਰ ਚੁੱਕ ਕੇ ਲੈ ਜਾਣ ਦੇ ਕੁਝ ਘੰਟਿਆਂ ਬਾਅਦ ਐੱਸਐੱਸਪੀ ਪਟਿਆਲਾ ਵਰੁਣ ਸ਼ਰਮਾ ਨੇ ਇਸ ਕੇਸ ਨੂੰ ਸੁਲਝਾਉਣ ਅਤੇ ਮ੍ਰਿਤਕ ਬੱਚੇ ਦੇ ਪਿਤਾ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮ ਦੀ […]

ਅਮਰੀਕਾ ਵੱਲੋਂ ਭਾਰਤ ’ਤੇ 25 ਫੀਸਦ ਵਾਧੂ ਟੈਕਸ ਲਗਾਉਣ ਬਾਰੇ ਨੋਟਿਸ ਜਾਰੀ

ਅਮਰੀਕਾ ਵੱਲੋਂ ਭਾਰਤ ’ਤੇ 25 ਫੀਸਦ ਵਾਧੂ ਟੈਕਸ ਲਗਾਉਣ ਬਾਰੇ ਨੋਟਿਸ ਜਾਰੀ

ਵਾਸ਼ਿੰਗਟਨ : ਅਮਰੀਕੀ ਕਸਟਮਜ਼ ਅਤੇ ਸਰਹੱਦੀ ਸੁਰੱਖਿਆ (ਸੀਬੀਪੀ) ਨੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤੀ ਵਸਤਾਂ ’ਤੇ ਟੈਰਿਫ 50 ਪ੍ਰਤੀਸ਼ਤ ਤੱਕ ਵਧਾਉਣ ਦੇ ਐਲਾਨ ਤੋਂ ਬਾਅਦ, ਭਾਰਤ ਤੋਂ ਦਰਾਮਦ ਕੀਤੇ ਜਾਣ ਵਾਲੇ ਉਤਪਾਦਾਂ ’ਤੇ ਵਾਧੂ ਡਿਊਟੀਆਂ ਲਾਗੂ ਕਰਨ ਬਾਰੇ ਇੱਕ ਖਰੜਾ ਨੋਟਿਸ ਜਾਰੀ ਕੀਤਾ ਹੈ।ਨੋਟਿਸ ਅਨੁਸਾਰ, ਵਾਧੂ ਟੈਰਿਫ 6 ਅਗਸਤ, 2025 ਦੇ ਰਾਸ਼ਟਰਪਤੀ ਦੇ ਕਾਰਜਕਾਰੀ ਆਦੇਸ਼ […]

ਹਾਈ ਕੋਰਟ ਦੇ ਜੱਜਾਂ ਲਈ ਫ਼ੈਸਲੇ ਸੁਣਾਉਣ ਲਈ ਤਿੰਨ ਮਹੀਨੇ ਦੀ ਸਮਾਂ-ਸੀਮਾ ਤੈਅ: ਸੁਪਰੀਮ ਕੋਰਟ

ਹਾਈ ਕੋਰਟ ਦੇ ਜੱਜਾਂ ਲਈ ਫ਼ੈਸਲੇ ਸੁਣਾਉਣ ਲਈ ਤਿੰਨ ਮਹੀਨੇ ਦੀ ਸਮਾਂ-ਸੀਮਾ ਤੈਅ: ਸੁਪਰੀਮ ਕੋਰਟ

ਨਵੀਂ ਦਿੱਲੀ, 26 ਅਗਸਤ:ਹਾਈ ਕੋਰਟ ਦੇ ਜੱਜਾਂ ਵੱਲੋਂ ਅਕਸਰ ਫ਼ੈਸਲੇ ਮਹੀਨਿਆਂ ਤੱਕ ਰਾਖਵੇਂ ਰੱਖਣ ’ਤੇ ਹੈਰਾਨੀ ਪ੍ਰਗਟ ਕਰਦਿਆਂ, ਸੁਪਰੀਮ ਕੋਰਟ ਨੇ ਉਨ੍ਹਾਂ ਲਈ ਫ਼ੈਸਲੇ ਸੁਣਾਉਣ ਲਈ ਤਿੰਨ ਮਹੀਨੇ ਦੀ ਸਮਾਂ-ਸੀਮਾ ਤੈਅ ਕਰ ਦਿੱਤੀ ਹੈ। ਅਜਿਹਾ ਕਰਨ ਵਿੱਚ ਅਸਫ਼ਲ ਰਹਿਣ ’ਤੇ ਜੇ ਸਮਾਂ-ਸੀਮਾ ਤੋਂ ਬਾਅਦ ਦੋ ਹਫ਼ਤਿਆਂ ਦੇ ਅੰਦਰ ਫ਼ੈਸਲਾ ਨਹੀਂ ਸੁਣਾਇਆ ਜਾਂਦਾ ਤਾਂ ਸਬੰਧਤ ਕੇਸ/ਮਾਮਲੇ […]

ਅਮਰੀਕਾ ਦੇ ਡੈਨਵਰ ’ਚ ਟੇਕਆਫ਼ ਤੋਂ ਪਹਿਲਾਂ ਜਹਾਜ਼ ਦੇ ਪਹੀਆਂ ਨੂੰ ਅੱਗ ਲੱਗੀ

ਅਮਰੀਕਾ ਦੇ ਡੈਨਵਰ ’ਚ ਟੇਕਆਫ਼ ਤੋਂ ਪਹਿਲਾਂ ਜਹਾਜ਼ ਦੇ ਪਹੀਆਂ ਨੂੰ ਅੱਗ ਲੱਗੀ

ਡੈਨਵਰ, 27 ਅਗਸਤ : ਅਮਰੀਕਾ ਦੇ ਡੈਨਵਰ ਕੌਮਾਂਤਰੀ ਹਵਾਈ ਅੱਡੇ (Denver International Airport) ਉੱਤੇ ਵੱਡਾ ਜਹਾਜ਼ ਹਾਦਸਾ ਟਲ ਗਿਆ ਜਦੋਂ ਅਮਰੀਕੀ ਏਅਰਲਾਈਨਜ਼ ਦੀ ਉਡਾਣ 3023 ਦੇ ਲੈਂਡਿੰਗ ਗੇਅਰ ਵਿਚ ਅਚਾਨਕ ਤਕਨੀਕੀ ਖਰਾਬੀ ਆ ਗਈ। ਇਸ ਜਹਾਜ਼ ਨੇ ਡੈਨਵਰ ਤੋਂ ਮਿਆਮੀ ਲਈ ਉਡਾਣ ਭਰਨੀ ਸੀ, ਪਰ ਟੇਕਆਫ਼ ਤੋਂ ਠੀਕ ਪਹਿਲਾਂ ਉਸ ਦੇ ਪਹੀਆਂ ਵਿਚ ਅੱਗ ਲੱਗ […]