ਚੋਣ ਕਮਿਸ਼ਨ ਕੋਲ ਚੋਣ ਬਾਂਡ ਨਾਲ ਸਬੰਧਤ ਸਾਰੀ ਜਾਣਕਾਰੀ ਦੇ ਦਿੱਤੀ ਹੈ: ਐੱਸਬੀਆਈ

ਚੋਣ ਕਮਿਸ਼ਨ ਕੋਲ ਚੋਣ ਬਾਂਡ ਨਾਲ ਸਬੰਧਤ ਸਾਰੀ ਜਾਣਕਾਰੀ ਦੇ ਦਿੱਤੀ ਹੈ: ਐੱਸਬੀਆਈ

ਨਵੀਂ ਦਿੱਲੀ, 21 ਮਾਰਚ- ਭਾਰਤੀ ਸਟੇਟ ਬੈਂਕ (ਐੱਸਬੀਆਈ) ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਸ ਨੇ ਚੋਣ ਕਮਿਸ਼ਨ ਨੂੰ ਚੋਣ ਬਾਂਡ ਬਾਰੇ ਉਸ ਕੋਲ ਉਪਲਬੱਧ ਸਾਰੀ ਜਾਣਕਾਰੀ ਮੁਹੱਈਆ ਕਰ ਦਿੱਤੀ ਹੈ। ਸੁਪਰੀਮ ਕੋਰਟ ਵਿੱਚ ਦਾਇਰ ਹਲਫ਼ਨਾਮੇ ਵਿੱਚ ਐੱਸਬੀਆਈ ਦੇ ਚੇਅਰਮੈਨ ਨੇ ਕਿਹਾ ਕਿ ਸਾਈਬਰ ਸੁਰੱਖਿਆ ਕਾਰਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਆਸੀ ਪਾਰਟੀਆਂ ਦੇ […]

ਹਾਈ ਕੋਰਟ ਨੇ ਕੇਜਰੀਵਾਲ ਨੂੰ ਸਖ਼ਤ ਕਾਰਵਾਈ ਤੋਂ ਸੁਰੱਖਿਅਤ ਕਰਨ ਤੋਂ ਇਨਕਾਰ ਕੀਤਾ

ਹਾਈ ਕੋਰਟ ਨੇ ਕੇਜਰੀਵਾਲ ਨੂੰ ਸਖ਼ਤ ਕਾਰਵਾਈ ਤੋਂ ਸੁਰੱਖਿਅਤ ਕਰਨ ਤੋਂ ਇਨਕਾਰ ਕੀਤਾ

ਨਵੀਂ ਦਿੱਲੀ, 21 ਮਾਰਚ- ਦਿੱਲੀ ਹਾਈ ਕੋਰਟ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਸਖ਼ਤ ਕਾਰਵਾਈ ਤੋਂ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਸੁਰੱਖਿਆ ਦੀ ਮੰਗ ਵਾਲੀ ਪਟੀਸ਼ਨ ‘ਤੇ ਈਡੀ ਤੋਂ ਜਵਾਬ ਮੰਗਿਆ ਹੈ।

ਪੰਨੂ ਹੱਤਿਆ ਸਾਜ਼ਿਸ਼ ਮਾਮਲੇ ’ਚ ਭਾਰਤ ਨਾਲ ਮਿਲ ਕੇ ਕੰਮ ਕਰ ਰਹੇ ਹਾਂ: ਬਾਇਡਨ ਪ੍ਰਸ਼ਾਸਨ

ਪੰਨੂ ਹੱਤਿਆ ਸਾਜ਼ਿਸ਼ ਮਾਮਲੇ ’ਚ ਭਾਰਤ ਨਾਲ ਮਿਲ ਕੇ ਕੰਮ ਕਰ ਰਹੇ ਹਾਂ: ਬਾਇਡਨ ਪ੍ਰਸ਼ਾਸਨ

ਵਾਸ਼ਿੰਗਟਨ, 21 ਮਾਰਚ- ਅਮਰੀਕਾ ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲਿਆਂ ਨੂੰ ਜਵਾਬਦੇਹ ਠਹਿਰਾਉਣ ਲਈ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਬਾਇਡਨ ਪ੍ਰਸ਼ਾਸਨ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਸਾਲ ਨਵੰਬਰ ਵਿੱਚ ਸੰਘੀ ਵਕੀਲਾਂ ਨੇ ਭਾਰਤੀ ਨਾਗਰਿਕ ਨਿਖਿਲ ਗੁਪਤਾ ‘ਤੇ ਪੰਨੂ ਦੀ ਹੱਤਿਆ ਦੀ ਨਾਕਾਮ ਸਾਜ਼ਿਸ਼ ਵਿੱਚ ਸ਼ਾਮਲ ਹੋਣ […]

ਚੋਣ ਕਮਿਸ਼ਨ ਨੇ ਪੰਜਾਬ ਦੇ 5 ਐੱਸਐੱਸਪੀ ਬਦਲਣ ਦਾ ਹੁਕਮ ਦਿੱਤਾ

ਚੋਣ ਕਮਿਸ਼ਨ ਨੇ ਪੰਜਾਬ ਦੇ 5 ਐੱਸਐੱਸਪੀ ਬਦਲਣ ਦਾ ਹੁਕਮ ਦਿੱਤਾ

ਨਵੀਂ ਦਿੱਲੀ, 21 ਮਾਰਚ- ਭਾਰਤੀ ਚੋਣ ਕਮਿਸ਼ਨ ਨੇ ਗੈਰ-ਕੇਡਰ ਅਧਿਕਾਰੀਆਂ ਲਈ ਤਬਾਦਲੇ ਦੇ ਆਦੇਸ਼ ਜਾਰੀ ਕੀਤੇ ਹਨ, ਜੋ ਚਾਰ ਰਾਜਾਂ ਗੁਜਰਾਤ, ਪੰਜਾਬ, ਉੜੀਸਾ ਅਤੇ ਪੱਛਮੀ ਬੰਗਾਲ ਵਿਚ ਡੀਸੀ ਤੇ ਐੱਸਐੱਸਪੀ/ਐੱਸਪੀ ਤਾਇਨਾਤ ਹਨ। ਜ਼ਿਲ੍ਹੇ ਵਿਚ ਡੀਸੀ ਅਤੇ ਐੱਸਐੈੱਸਪੀ ਦੇ ਅਹੁਦੇ ਕ੍ਰਮਵਾਰ ਭਾਰਤੀ ਪ੍ਰਸ਼ਾਸਨਿਕ ਅਤੇ ਭਾਰਤੀ ਪੁਲੀਸ ਸੇਵਾ ਦੇ ਅਧਿਕਾਰੀਆਂ ਲਈ ਹਨ। ਕਮਿਸ਼ਨ ਨੇ ਪੰਜਾਬ ਵਿਚ ਪਠਾਨਕੋਟ, […]

ਆਸਟਰੇਲੀਆ ਵੱਲੋਂ ਅਫਗਾਨਿਸਤਾਨ ਖ਼ਿਲਾਫ਼ ਟੀ-20 ਲੜੀ ਮੁਲਤਵੀ

ਆਸਟਰੇਲੀਆ ਵੱਲੋਂ ਅਫਗਾਨਿਸਤਾਨ ਖ਼ਿਲਾਫ਼ ਟੀ-20 ਲੜੀ ਮੁਲਤਵੀ

ਸਿਡਨੀ, 19 ਮਾਰਚ- ਆਸਟਰੇਲੀਆ ਨੇ ਅਫਗਾਨਿਸਤਾਨ ਵਿੱਚ ਔਰਤਾਂ ਦੀ ਮਾੜੀ ਸਥਿਤੀ ਦਾ ਹਵਾਲਾ ਦਿੰਦਿਆਂ ਇਸ ਸਾਲ ਅਗਸਤ ਵਿੱਚ ਅਫਗਾਨਿਸਤਾਨ ਪੁਰਸ਼ ਟੀਮ ਖ਼ਿਲਾਫ਼ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਘਰੇਲੂ ਲੜੀ ਮੁਲਤਵੀ ਕਰ ਦਿੱਤੀ ਹੈ। ਤਾਲਿਬਾਨ ਨੇ ਅਫਗਾਨਿਸਤਾਨ ਵਿਚ ਲੜਕੀਆਂ ਦੇ ਸਕੂਲ ਅਤੇ ਕਾਲਜ ਜਾਣ ’ਤੇ ਪਾਬੰਦੀ ਲਾਉਣ ਸਮੇਤ ਮਹਿਲਾ ਸਹਾਇਤਾ ਕਰਮਚਾਰੀਆਂ ਦੇ ਕੰਮ ਕਰਨ ’ਤੇ […]